ਭਾਰਤ ਦੇ ਓਲੰਪਿਕ ‘ਚ ਹਿੱਸਾ ਲੈਣ ਵਾਲੇ ਨਿਸ਼ਾਨੇਬਾਜ਼ ਕੁਆਰੰਟਾਈਨ ਦੌਰਾਨ ਜਗਰੇਬ ‘ਚ ਹੋਟਲ ਦੇ ਆਪਣੇ ਕਮਰਿਆਂ ਵਿਚ ਹੀ ਅਭਿਆਸ ਕਰ ਰਹੇ ਹਨ ਤੇ ਉਹ ਅਗਲੇ ਹਫ਼ਤੇ ਰੇਂਜ ‘ਤੇ ਉਤਰਨਗੇ। ਭਾਰਤੀ ਟੀਮ 19 ਮਈ ਤਕ ਕੁਆਰੰਟਾਈਨ ਵਿਚ ਰਹੇਗੀ। ਵਿਸ਼ਵ ਦੇ ਨੰਬਰ ਤਿੰਨ ਰਾਈਫਲ ਨਿਸ਼ਾਨੇਬਾਜ਼ ਪੀਟਰ ਗੋਰਸਾ ਸਮੇਤ ਕ੍ਰੋਏਸ਼ਿਆਈ ਨਿਸ਼ਾਨੇਬਾਜ਼ੀ ਸਮੂਹ ਨੇ ਭਾਰਤੀ ਟੀਮ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਭਾਰਤੀ ਟੀਮ 20 ਮਈ ਤੋਂ ਛੇ ਜੂਨ ਵਿਚਾਲੇ ਓਸੀਜੇਕ ‘ਚ ਖ਼ਾਸ ਸੱਦੇ ਵਜੋਂ ਯੂਰਪੀ ਚੈਂਪੀਅਨਸ਼ਿਪ ਵਿਚ ਹਿੱਸਾ ਲਵੇਗੀ। ਇਸ ਮਹਾਦੀਪੀ ਚੈਂਪੀਅਨਸ਼ਿਪ ਤੋਂ ਬਾਅਦ ਭਾਰਤੀ ਨਿਸ਼ਾਨੇਬਾਜ਼ ਆਈਐੱਸਐੱਸਐੱਫ ਵਿਸ਼ਵ ਕੱਪ ਵਿਚ ਹਿੱਸਾ ਲੈਣਗੇ ਜੋ ਓਸੀਜੇਕ ਵਿਚ ਹੀ 22 ਜੂਨ ਤੋਂ ਤਿੰਨ ਜੁਲਾਈ ਵਿਚਾਲੇ ਕਰਵਾਇਆ ਜਾਵੇਗਾ।