57.96 F
New York, US
April 24, 2025
PreetNama
ਸਿਹਤ/Health

ਕਮਰ ਦਰਦ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਪਨਾਓ ਇਹ ਆਸਾਨ ਟਿਪਸ

ਕਮਰ ਦਰਦ ਆਮ ਸਮੱਸਿਆ ਹੈ। ਇਸ ਨਾਲ ਕੋਈ ਵੀ ਪ੍ਰਭਾਵਿਤ ਹੋ ਸਕਦਾ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਅਨੁਸਾਰ, 80 ਫ਼ੀਸਦੀ ਲੋਕ ਆਪਦੇ ਜੀਵਨ ’ਚ ਇਕ ਵਾਰ ਕਮਰ ਦਰਦ ਜ਼ਰੂਰ ਮਹਿਸੂਸ ਕਰਦੇ ਹਨ। ਕੈਲਸ਼ੀਅਮ ਅਤੇ ਵਿਟਾਮਿਨ ਦੀ ਕਮੀ ਸਮੇਤ ਬੈਠਣ ਦੇ ਗਲਤ ਤਰੀਕੇ ਨਾਲ ਕਮਰ ਦਰਦ ਦੀ ਸ਼ਿਕਾਇਤ ਹੁੰਦੀ ਹੈ। ਖ਼ਾਸ ਕਰਕੇ ਲੰਮੇ ਸਮੇਂ ਤਕ ਇਕ ਹੀ ਮੁਦਰਾ ’ਚ ਬੈਠਣ ਨਾਲ ਰੀੜ੍ਹ ਦੀ ਹੱਡੀ ’ਚ ਅਕੜਨ ਪੈਦਾ ਹੋ ਜਾਂਦੀ ਹੈ। ਇਯ ਕਾਰਨ ਵੀ ਕਮਰ ਦਰਦ ਦੀ ਸਮੱਸਿਆ ਹੁੰਦੀ ਹੈ।

ਉੱਥੇ, ਔਰਤਾਂ ’ਚ ਕਮਰ ਦਰਦ ਦੀ ਸ਼ਿਕਾਇਤ ਮਾਸਕ ਧਰਮ ’ਚ ਗੜਬੜੀ ਤਅੇ ਗਰਭ ’ਚ ਸੋਜ਼ ਕਾਰਨ ਹੁੰਦੀ ਹੈ। ਕਮਰ ਦਰਦ ਤੋਂ ਤੁਰੰਤ ਨਿਜਤਾ ਪਾਉਣ ਲਈ ਲੋਕ ਪੇਨ ਕਿਲਰ ਦਵਾਈ ਦੀ ਵਰਤੋਂ ਕਰਦੇ ਹਨ। ਹਾਲਾਂਕਿ, ਇਸ ਦਾ ਅਸਰ ਘੱਟ ਸਮੇਂ ਤਕ ਰਹਿੰਦਾ ਹੈ। ਜੇਕਰ ਤੁਸੀਂ ਵੀ ਕਮਰ ਦਰਦ ਤੋਂ ਪਰੇਸ਼ਾਨ ਹੋ ਅਤੇ ਇਸ ਤੋਂ ਨਿਜਾਤ ਪਾਉਣੀ ਚਾਹੁੰਦੇ ਹੋ ਤਾਂ ਇਨ੍ਹਾਂ ਟਿਪਸ ਨੂੰ ਜ਼ਰੂਰ ਅਪਨਾਓ

ਸਹੀ ਢੰਗ ਨਾਲ ਬੈਠ

ਕੋਰੋਨਾ ਕਾਲ ’ਚ ਲੋਕ ਘਰ ’ਚ ਹੀ ਕੰਮ ਕਰਦੇ ਹਨ। ਇਸ ਦੌਰਾਨ ਲੋਕ ਘੰਟਿਆਂਬੱਧੀ ਲੈਪਟਾਪ ਅਤੇ ਪੀਸੀ ਕੋਲ ਬੈਠ ਕੇ ਕੰਮ ਕਰਦੇ ਹਨ। ਉੱਥੇ, ਵਿਹਲੇ ਸਮੇਂ ’ਚ ਮੋਬਾਈਲ ਸਫਰਿੰਗ ਕਰਦੇ ਹਨ। ਇਸ ਢੰਗ ’ਚ ਕਮਰ ਸਿੱਧੀ ਨਹੀਂ ਰਹਿੰਦੀ। ਇਸ ਨਾਲ ਰੀੜ੍ਹ ਦੀ ਹੱਡੀ ’ਤੇ ਦਬਾਅ ਪੈਂਦਾ ਹੈ। ਇਸ ਕਾਰਨ ਪਿੱਠ ਜਾਂ ਕਮਰ ਦਰਦ ਦੀ ਸ਼ਿਕਾਇਤ ਹੁੰਦੀ ਹੈ। ਇਸ ਲਈ ਸਹੀ ਢੰਗ ਨਾਲ ਬੈਠੋ। ਆਪਣੀ ਸਪਾਈਨ ਨੂੰ ਸਿੱਧ ਰੱਖੋ। ਇਸ ਨਾਲ ਗਰਤ ’ਤੇ ਵੀ ਘੱਟ ਦਬਾਅ ਪੈਂਦਾ ਹੈ।

ਕਸਰਤ ਕਰੋ

ਆਧੁਨਿਕ ਸਮੇਂ ’ਚ ਸਿਹਤਮੰਦ ਰਹਿਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਡਾਕਟਰ ਫਿੱਟ ਰਹਿਣ ਲਈ ਰੋਜ਼ਾਨਾ ਵਰਕਆਊਟ ਕਰਨ ਦੀ ਸਲਾਹ ਦਿੰਦੇ ਹਨ। ਤੁਸੀਂ ਜੇਕਰ ਵਰਕਆਊਟ ਨਹੀਂ ਕਰ ਸਕਦੇ, ਤਾਂ ਮਾਰਨਿੰਗ ਵਾਕ ਜ਼ਰੂਰ ਕਰੋ। ੲਸ ਦੌਰਾਨ ਸਟ੍ਰੈਚਿੰਗ ਵੀ ਕਰੋ। ਇਸ ਨਾਲ ਐਂਡੋਰਫਿੰਸ ਪੈਦਾ ਹੁੰਦਾ ਹੈ, ਜੋ ਕਮਰ ਦਰਦ ਨੂੰ ਦੂਰ ਕਰਨ ’ਚ ਮਦਦਗਾਰ ਸਾਬਤ ਹੁੰਦਾ ਹੈ।

ਮਾਲਸ਼ ਕਰੋ

ਪ੍ਰਾਚੀਨ ਸਮੇਂ ’ਚ ਲੋਕ ਸਿਹਤਮੰਦ ਰਹਿਣ ਲਈ ਮਾਲਸ਼ ਦਾ ਸਹਾਰਾ ਲੈਂਦੇ ਸਨ। ਆਧੁਨਿਕ ਸਮੇਂ ’ਚ ਵੀ ਦਾਦੀ-ਨਾਨੀ ਦਰਦ ਰਹਿਣ ’ਤੇ ਮਸਾਜ ਕਰਨ ਦੀ ਸਲਾਹ ਦਿੰਦੇ ਹਨ। ਇਸ ਲਈ ਸਰ੍ਹੋ ਦਾ ਤੇਲ ਵਰਤ ਸਕਦੇ ਹੋ। ਖ਼ਾਸ ਕਰਕੇ ਨਹਾਉਣ ਤੋਂ ਪਹਿਲਾਂ ਮਾਲਸ਼ ਕਰਵਾਉਣ ਨਾਲ ਬਹਤੁ ਫਰਕ ਪੈਂਦਾ ਹੈ। ਇਕ ਚੀਜ਼ ਦਾ ਧਿਆਨ ਰੱਖੋ ਕਿ ਮਾਲਸ਼ ਤੋਂ ਬਾਅਦ ਕੋਸੇ ਪਾਣੀ ਨਾਲ ਹੀ ਨਹਾਓ।

ਨੀਲਗਿਰੀ ਦੇ ਤੇਲ ਨਾਲ ਇਸ਼ਨਾਨ ਕਰੋ

ਜੇਕਰ ਕਮਰ ਦਰਦ ਤੋਂ ਪ੍ਰੇਸ਼ਾਨ ਹੋ ਅਤੇ ੲਸ ਤੋਂ ਨਿਜਾਤ ਪਾਉਣੀ ਚਾਹੁੰਦੇ ਹੋ, ਤਾਂ ਨੀਲਗਿਰੀ ਦੇ ਤੇਲ ਦੀ ਵਰਤੋਂ ਕਰੋ। ਇਸ ਲਈ ਇਕ ਬਾਲਟੀ ਕੋਸੇ ਪਾਣੀ ’ਚ ਨੀਲਗਿਰੀ ਦੇ ਤੇਲ ਦੀਆਂ ਕੁਝ ਬੂੰਦਾਂ ਪਾ ਕੇ ਚੰਗੀ ਤਰ੍ਹਾਂ ਮਿਲਾ ਕੇ ਨਹਾਓ। ਇਸ ਨਾਲ ਕਮਰ ਦਰਦ ਸਮੇਤ ਕਈ ਹੋਰ ਦਰਦਾਂ ਤੋਂ ਆਰਾਮ ਮਿਲੇਗਾ।

Related posts

Dark Neck Remedies : ਧੌਣ ਦੇ ਕਾਲੇਪਣ ਕਾਰਨ ਘਟ ਰਹੀ ਹੈ ਖ਼ੂਬਸੂਰਤੀ ਤਾਂ ਇਨ੍ਹਾਂ 5 ਘਰੇਲੂ ਨੁਸਖਿਆਂ ਨਾਲ ਪਾਓ ਇਸ ਤੋਂ ਛੁਟਕਾਰਾ

On Punjab

Benefits of Carrot Juice: ਗਾਜਰ ਦੇ ਜੂਸ ਦੇ ਹਨ ਕਈ ਫ਼ਾਇਦੇ

On Punjab

ਸਮਰ ਸੀਜ਼ਨ ’ਚ ਇਮਿਊਨਿਟੀ ਵਧਾਉਣ ਲਈ ਰੋਜ਼ਾਨਾ ਕਰੋ ਘਿਓ ਦਾ ਸੇਵਨ

On Punjab