36.37 F
New York, US
February 23, 2025
PreetNama
ਖਾਸ-ਖਬਰਾਂ/Important News

ਕਮਲਾ ਦੀ ਨਿਯੁਕਤੀ ਨਾਲ ਭਾਰਤੀ-ਅਮਰੀਕੀ ਐੱਮਪੀ ਜੋਸ਼ ‘ਚ

ਅਮਰੀਕਾ ‘ਚ ਭਾਰਤੀ-ਅਮਰੀਕੀ ਐੱਮਪੀਜ਼ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਸਾਹਸਪੂਰਵਕ ਚੁਣੌਤੀਆਂ ਦਾ ਸਾਹਮਣਾ ਕਰਨਗੇ ਅਤੇ ਦਿੱਕਤ ਵਿਚ ਆਏ ਅਰਥਚਾਰੇ ਨੂੰ ਦੁਬਾਰਾ ਮਜ਼ਬੂਤ ਕਰਨਗੇ।

ਭਾਰਤੀ-ਅਮਰੀਕੀ ਐਡਵੋਕੇਸੀ ਆਰਗੇਨਾਈਜੇਸ਼ਨ ਦੇ ਵਰਚੁਅਲ ਪ੍ਰਰੋਗਰਾਮ ਵਿਚ ਐੱਮਪੀ ਰਾਜਾ ਕ੍ਰਿਸ਼ਨਮੂਰਤੀ ਨੇ ਕਿਹਾ ਕਿ ਇਹ ਖ਼ੁਸ਼ੀ ਦੀ ਗੱਲ ਹੈ ਕਿ ਅਖੀਰ ਬਾਇਡਨ ਅਤੇ ਹੈਰਿਸ ਨੇ ਦੇਸ਼ ਦੀ ਅਗਵਾਈ ਸੰਭਾਲ ਲਈ ਹੈ। ਐੱਮਪੀ ਰੋ ਖੰਨਾ ਨੇ ਕਿਹਾ ਕਿ ਨਵੀਂ ਸਰਕਾਰ ਦਾ ਗਠਨ ਸਾਡੇ ਭਾਈਚਾਰੇ ਲਈ ਖ਼ੁਸ਼ੀ ਦੀ ਗੱਲ ਹੈ। ਇਹ ਅਮਰੀਕਾ ਦੇ ਬਹੁ-ਨਸਲੀ ਲੋਕਤੰਤਰ ਦੀ ਵਿਸ਼ੇਸ਼ਤਾ ਨੂੰ ਪ੍ਰਦਰਸ਼ਿਤ ਕਰਦਾ ਹੈ। ਐੱਮਪੀ ਐਮੀ ਬੇਰਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਵਿਚਕਾਰ ਮਾਨਵੀ ਗੁਣਾਂ ਨਾਲ ਭਰਪੂਰ ਅਤੇ ਨਿਮਰਤਾ ਵਾਲੀ ਲੀਡਰਸ਼ਿਪ ਨਾਲ ਦੇਸ਼ ਵਿਚ ਸਮੱਸਿਆਵਾਂ ਦਾ ਹੱਲ ਬਿਹਤਰ ਢੰਗ ਨਾਲ ਹੋ ਸਕੇਗਾ।

ਐੱਮਪੀ ਪ੍ਰਮਿਲਾ ਜੈਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ‘ਤੇ ਖ਼ੁਸ਼ੀ ਹੈ ਕਿ ਦੇਸ਼ ਵਿਚ ਪਹਿਲੀ ਅੌਰਤ ਦੇ ਰੂਪ ਵਿਚ ਕਮਲਾ ਹੈਰਿਸ ਨੇ ਉਪ ਰਾਸ਼ਟਰਪਤੀ ਦਾ ਦਾਇਤਵ ਸੰਭਾਲਿਆ ਹੈ। ਉਨ੍ਹਾਂ ਦੇ ਪਹਿਲੀ ਸਿਆਹਫਾਮ ਅਤੇ ਦੱਖਣੀ ਏਸ਼ਿਆਈ ਅੌਰਤ ਹੋਣ ਕਾਰਨ ਇਹ ਖ਼ੁਸ਼ੀ ਹੋਰ ਵੱਧ ਜਾਂਦੀ ਹੈ। ਜੋਅ ਬਾਇਡਨ ਵੱਲੋਂ ਵ੍ਹਾਈਟ ਹਾਊਸ ਵਿਚ ਡਾਇਰੈਕਟਰ ਆਫ ਆਫਿਸ ਆਫ ਮੈਨੇਜਮੈਂਟ ਬਜਟ ਦੇ ਅਹੁਦੇ ‘ਤੇ ਨਿਯੁਕਤ ਭਾਰਤੀ-ਅਮਰੀਕੀ ਨੀਰਾ ਟੰਡਨ ਨੇ ਕਿਹਾ ਕਿ ਮੈਨੂੰ ਪ੍ਰਸੰਨਤਾ ਹੈ ਕਿ ਮੈਂ ਬਾਇਡਨ-ਕਮਲਾ ਦੀ ਟੀਮ ਦੀ ਮੈਂਬਰ ਹਾਂ।

ਸੰਸਥਾ ਦੇ ਕਾਰਜਕਾਰੀ ਡਾਇਰੈਕਟਰ ਮੀਲ ਮਖੀਜਾ ਨੇ ਕਿਹਾ ਕਿ ਆਪਣਾ ਭਵਿੱਖ ਬਣਾਉਣ ਲਈ ਇੱਥੇ ਆ ਕੇ ਪਰਵਾਸੀ ਲੋਕਾਂ ਲਈ ਕਮਲਾ ਹੈਰਿਸ ਦਾ ਉਪ ਰਾਸ਼ਟਰਪਤੀ ਬਣਨਾ ਮਾਣ ਦੀ ਗੱਲ ਹੈ। ਭਾਰਤੀ-ਅਮਰੀਕੀਆਂ ਦੇ ਇਸ ਪ੍ਰਰੋਗਰਾਮ ਵਿਚ ਸਾਰੇ ਬੁਲਾਰਿਆਂ ਦੇ ਵਿਚਾਰਾਂ ਵਿਚ ਇਸ ਗੱਲ ਦਾ ਮਾਣ ਝਲਕ ਰਿਹਾ ਸੀ ਕਿ ਕਮਲਾ ਹੈਰਿਸ ਹੁਣ ਉਨ੍ਹਾਂ ਦੇ ਦੇਸ਼ ਦੀ ਅਗਵਾਈ ਕਰੇਗੀ। ਹੈਰਿਸ ਦੇ ਉਸ ਬੁਲਾਰੇ ਦੀ ਚਰਚਾ ਵੀ ਕਾਫ਼ੀ ਚੱਲ ਰਹੀ ਹੈ ਕਿ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਪਹਿਲੀ ਸਿਆਹਫਾਮ ਰਾਸ਼ਟਰਪਤੀ ਹਾਂ, ਪ੍ਰੰਤੂ ਆਖਰੀ ਨਹੀਂ।

Related posts

‘ਦੋ ਜਿਸਮ ਇਕ ਜਾਨ,’ਕੰਗਨਾ ਰਣੌਤ ਨੇ ਭੈਣ ਰੰਗੋਲੀ ਦੇ ਜਨਮ-ਦਿਨ ‘ਤੇ ਸਪੈਸ਼ਲ ਪੋਸਟ ਨਾਲ ਜਿੱਤਿਆ ਦਿਲ

On Punjab

Jacob Blake Death: ਅਮਰੀਕੀ ਪੁਲਿਸ ਦੀ ਬੇਰਹਿਮੀ, ਪੁੱਤਰਾਂ ਸਾਹਮਣੇ ਪਿਓ ‘ਤੇ ਚਲਾਈਆਂ ਗੋਲੀਆਂ

On Punjab

ਸਾਊਦੀ ਅਰਬ ਦੇ ਤੇਲ ਪਲਾਂਟਾਂ ‘ਤੇ ਹਮਲਾ, ਲੱਗੀ ਭਿਆਨਕ ਅੱਗ

On Punjab