ਡੈਮੋਕ੍ਰੇਟਿਕ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੂੰ ਬੇਹੱਦ ਚੰਗੇ ਸਾਂਬਰ ਨਾਲ ਇਡਲੀ ਖਾਣਾ ਪਸੰਦ ਹੈ। ਉਨ੍ਹਾਂ ਨੇ ਕੋਈ ਵੀ ਟਿੱਕਾ ਆਪਣੇ ਪਸੰਦੀਦਾ ਭਾਰਤੀ ਵਿਅੰਜਨਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ। ਦੱਸਣਯੋਗ ਹੈ ਕਿ 55 ਸਾਲਾ ਕਮਲਾ ਹੈਰਿਸ ਦੀ ਮਾਂ ਭਾਰਤੀ ਅਤੇ ਪਿਤਾ ਜਮੈਕਾ ਦੇ ਰਹਿਣ ਵਾਲੇ ਸਨ। ਅਜਿਹਾ ਪਹਿਲੀ ਵਾਰ ਹੈ ਜਦੋਂ ਅਮਰੀਕਾ ਦੀ ਪ੍ਰਮੁੱਖ ਪਾਰਟੀ ਨੇ ਕਿਸੇ ਭਾਰਤਵੰਸ਼ੀ ਅਤੇ ਸਿਆਹਫਾਮ ਅੌਰਤ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਿਆ ਹੈ।
ਪਸੰਦੀਦਾ ਭਾਰਤੀ ਖਾਣਿਆਂ ਦੇ ਬਾਰੇ ਵਿਚ ਪੁੱਛੇ ਜਾਣ ‘ਤੇ ਹੈਰਿਸ ਨੇ ਕਿਹਾ ਕਿ ਦੱਖਣੀ ਭਾਰਤੀ ਖਾਣੇ ਵਿਚ ਬੇਹੱਦ ਚੰਗੇ ਸਾਂਬਰ ਦੇ ਨਾਲ ਇਡਲੀ ਅਤੇ ਉੱਤਰੀ ਭਾਰਤੀ ਖਾਣੇ ਵਿਚ ਕੋਈ ਵੀ ਟਿੱਕਾ ਉਨ੍ਹਾਂ ਨੂੰ ਪਸੰਦ ਹੈ। ਕੈਲੀਫੋਰਨੀਆ ਦੀ ਸੈਨੇਟਰ ਨੇ ਐਤਵਾਰ ਨੂੰ ਟਵਿੱਟਰ ‘ਤੇ ਇੰਸਟਾਗ੍ਰਾਮ ‘ਤੇ ਪੁੱਛੇ ਗਏ ਕੁਝ ਸਵਾਲਾਂ ਦਾ ਇਕ ਵੀਡੀਓ ਸਾਂਝਾ ਕੀਤਾ ਹੈ। ਪ੍ਰਚਾਰ ਮੁਹਿੰਮ ਦੌਰਾਨ ਮਾਨਸਿਕ ਸਿਹਤ ਦੀ ਦੇਖਭਾਲ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਉਹ ਹਰ ਸਵੇਰੇ ਜਲਦੀ ਉੱਠ ਕੇ ਕਸਰਤ ਕਰਦੇ ਹਨ ਅਤੇ ਆਪਣੇ ਬੱਚਿਆਂ ਨਾਲ ਗੱਲ ਕਰਦੇ ਹਨ। ਇਸ ਦੇ ਇਲਾਵਾ ਕੁਝ ਸਮਾਂ ਰਸੋਈ ਵਿਚ ਵੀ ਬਿਤਾਉਂਦੇ ਹਨ। ਇਹ ਪੁੱਛੇ ਜਾਣ ‘ਤੇ ਕਿ ਕੀ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਸਥਾਈ ਅਤੇ ਵਾਤਾਵਰਨ ਅਨੁਕੂਲ ਭਵਿੱਖ ਨਿਸ਼ਚਿਤ ਕਰਨ ਲਈ ਉਨ੍ਹਾਂ ਦੀ ਕੋਈ ਯੋਜਨਾ ਹੈ, ਹੈਰਿਸ ਨੇ ਕਿਹਾ ਕਿ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਅਤੇ ਉਹ 2050 ਤਕ ਸ਼ੁੱਧ ਸਿਫ਼ਰ ਕਾਰਬਨ ਨਿਕਾਸੀ ਪ੍ਰਰਾਪਤ ਕਰਨ ਲਈ ਤਿਆਰ ਹਨ।