PreetNama
ਫਿਲਮ-ਸੰਸਾਰ/Filmy

ਕਮਲ ਹਾਸਨ ਨੇ ਲਾਕਡਾਊਨ ਖਿਲਾਫ਼ PM ਮੋਦੀ ਨੂੰ ਲਿਖਿਆ ਪੱਤਰ, ਹੋਏ ਟ੍ਰੋਲ

Kamal Haasan troll Modi :ਅਦਾਕਾਰ ਤੋਂ ਰਾਜਨੇਤਾ ਬਣੇ ਕਮਲ ਹਾਸਨ ਨੇ ਕਰੋਨਾ ਨਾਲ ਨਿਪਟਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦੇਸ਼ ਭਰ ‘ਚ 21 ਦਿਨਾਂ ਦੇ ਲਾਕਡਾਊਨ ਲਾਗੂ ਕੀਤੇ ਜਾਣ ਦੀ ਆਲੋਚਨਾ ਕਰਦੇ ਹੋਏ ਇੱਕ ਪੱਤਰ ਲਿਖਿਆ ਹੈ ਅਤੇ ਉਨ੍ਹਾਂ ਦੇ ਫੈਸਲੇ ਨੂੰ ਗਲਤ ਕਿਹਾ ਹੈ ਪਰ ਇਸ ਤਰ੍ਹਾਂ ਦਾ ਪੱਤਰ ਲਿਖਣਾ ਸੋਸ਼ਲ ਮੀਡੀਆ ਯੂਜ਼ਰਸ ਨੂੰ ਪਸੰਦ ਨਹੀਂ ਆਇਆ। ਹੁਣ ਕਮਲ ਹਾਸਨ ਆਪਣੇ ਇਸ ਖ਼ਤ ਨੂੰ ਲੈ ਕੇ ਯੂਜ਼ਰਸ ਦੇ ਨਿਸ਼ਾਨੇ ‘ਤੇ ਹਨ ਅਤੇ ਜੰਮ ਕੇ ਟਰੋਲ ਹੋ ਰਹੇ ਹਨ।

ਇਕ ਯੂਜ਼ਰ ਨੇ ਟਰੋਲ ਕਰਦੇ ਹੋਏ ਲਿਖਿਆ ਇੱਕ ਖੁੱਲ੍ਹਾ ਖ਼ਤ ਲਿਖਣ ਦੀ ਬਜਾਏ ਤੁਸੀਂ ਪੀ ਐੱਮ ਮੋਦੀ ਨੂੰ ਮਿਲ ਸਕਦੇ ਸੀ ਅਤੇ ਉਨ੍ਹਾਂ ਦੇ ਨਾਲ ਆਹਮੋ ਸਾਹਮਣੇ ਬੈਠ ਕੇ ਗੱਲ ਕਰ ਸਕਦੇ ਸੀ ਪਰ ਪੀਐੱਮ ਨੂੰ ਇਹ ਖੁੱਲ੍ਹਾ ਪੱਤਰ ਲਿਖ ਕੇ ਤੁਸੀ ਸਿਰਫ ਬੱਚਿਆਂ ਦੀ ਤਰ੍ਹਾਂ ਦਿਖਾਵਾ ਕਰ ਰਹੇ ਹੋ। ਤੁਸੀਂ ਇਹ ਦਿਖਾਉਣਾ ਚਾਹੁੰਦੇ ਹੋ ਕਿ ਤੁਸੀਂ ਗਰੀਬਾਂ ਦੀ ਚਿੰਤਾ ਜ਼ਿਆਦਾ ਕਰਦੇ ਹੋ। ਇਸ ਤਰ੍ਹਾਂ ਦੇ ਨਾਟਕ ਦੀ ਕੋਈ ਲੋੜ ਨਹੀਂ ਹੈ।

ਇੱਕ ਹੋਰ ਟ੍ਰੋਲਰ ਨੇ ਕਿਹਾ ਕਿ ਇਸ ਆਦਮੀ ਨੂੰ ਫੋਨ ‘ਤੇ ਪੀਐੱਮ ਦੁਆਰਾ ਵੱਡੀ ਬੈਠਕ ‘ਚ ਨਹੀਂ ਬੁਲਾਇਆ ਗਿਆ ਸੀ ਯਾ ਫਿਰ ਕਿਸੇ ਨੇ ਬੈਠਕ ‘ਚ ਇਨਵਾਈਟ ਹੀ ਨਹੀਂ ਕੀਤਾ। ਇਸ ਲਈ ਪਾਗਲਾਂ ਦੀ ਤਰ੍ਹਾ ਚੀਕ ਰਿਹਾ ਹੈ। ਕਮਲ ਹਾਸਨ ਨੇ ਖੱਤ ਦੇ ਅੰਤ ‘ਚ ਲਿਖਿਆ ਕਿ ਭਲੇ ਹੀ ਉਹ ਨਾਰਾਜ਼ ਹਨ ਪਰ ਇਸ ਔਖੀ ਘੜੀ ‘ਚ ਪ੍ਰਧਾਨ ਮੰਤਰੀ ਦੇ ਹੱਕ ‘ਚ ਹਨ। ਜੈ ਹਿੰਦ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੇ ਅਜਿਹੇ ਕਈ ਸਿਤਾਰੇ ਹਨ ਜਿਨ੍ਹਾਂ ਨੇ ਇਸ ਔਖੀ ਘੜੀ ‘ਚ ਫੰਡ ਵਿੱਚ ਲੱਖਾਂ ਕਰੋੜਾਂ ਰੁਪਏ ਦਾਨ ਕੀਤੇ ਹਨ। ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਵੱਧ ਦਾਨ ਅਕਸ਼ੇ ਕੁਮਾਰ ਨੇ ਕੀਤਾ ਹੈ ਜੋ ਕਿ ਪੱਚੀ ਕਰੋੜ ਰੁਪਏ ਹੈ ਅਤੇ ਕਪਿਲ ਸ਼ਰਮਾ ਨੇ ਪੰਜਾਹ ਲੱਖ ਰੁਪਏ ਦਾਨ ਕੀਤੇ ਹਨ। ਇਸੇ ਤਰ੍ਹਾਂ ਕਈ ਹੋਰ ਵੀ ਸਿਤਾਰੇ ਹਨ ਜਿਨ੍ਹਾਂ ਨੇ ਲੱਖਾਂ ਕਰੋੜਾਂ ਰੁਪਏ ਦਾਨ ਕੀਤੇ ਹਨ ਜੋ ਕਿ ਸਾਡੇ ਭਾਰਤ ਲਈ ਬਹੁਤ ਹੀ ਵਧੀਆ ਗੱਲ ਹੈ।ਅੱਜ ਕੱਲ੍ਹ ਸਾਰੇ ਵਿੱਚ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਜਿਆਦਾ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ।

Related posts

‘ਦਿੱਲੀ ਚਲੋ ਅੰਦੋਲਨ’ ‘ਚ ਪੰਜਾਬੀ ਕਲਾਕਾਰਾਂ ਦਾ ਵੀ ਸਾਥ

On Punjab

ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਕਪਿਲ ਤੇ ਧਰਮਿੰਦਰ ਦਾ ਇਹ ਵੀਡੀਓ

On Punjab

ਇੰਟੈਲੀਜੈਂਸ ਇਨਪੁੱਟ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸੁਰੱਖਿਆ ਵਧਾਈ, ਹਵੇਲੀ ‘ਚ ਪੁਲਿਸ ਫੋਰਸ ਤਾਇਨਾਤ

On Punjab