ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੌਲਾਂ ਵਿਖੇ ਇਕ ਨੌਜਵਾਨ ਕਿਸਾਨ ਨੇ ਕਰਜ਼ ਤੋਂ ਪਰੇਸ਼ਾਨ ਹੋ ਕੇ ਫਾਹਾ ਲੈ ਅਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਮ੍ਰਿਤਕ ਅੰਮ੍ਰਿਤਪਾਲ ਸਿੰਘ ਪੁੱਤਰ ਜੰਗੀਰ ਸਿੰਘ ਦੀ ਲਾਸ਼ ਨਵੇ ਸਾਲ ਵਾਲੇ ਦਿਨ ਮੰਗਲਵਾਰ ਸਵੇਰੇ ਖੇਤਾਂ ਵਿਚ ਲੱਗੇ ਦਰੱਖਤ ਨਾਲ ਲਟਕਦੀ ਮਿਲੀ।
ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਮ੍ਰਿਤਕ ਅਪਣੇ ਘਰ ਬਾਹਰ ਕਿਸੇ ਕੰਮ ਜਾਣ ਦਾ ਕਹਿ ਘਰ ਵਾਪਸ ਨਹੀ ਪੁੱਜਾ ਅਤੇ ਭਾਲ ਦੌਰਾਨ ਉਸ ਦੀ ਲਟਕਦੀ ਲਾਸ਼ ਮਿਲੀ। ਮੌਕੇ ਤੇ ਪੁਲਿਸ ਨੇ ਪੁੱਜ ਘਟਨਾ ਦੀ ਜਾਣਕਾਰੀ ਲੈਕੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।