ਚੀਨ ਆਪਣੀ ਚਾਲਬਾਜ਼ੀ ‘ਚ ਦੁਨੀਆਂ ਦੇ ਗਰੀਬ ਮੁਲਕਾਂ ਨੂੰ ਫਸਾ ਰਿਹਾ ਹੈ। ਦਰਅਸਲ ਚੀਨ ਆਪਣੇ ਪ੍ਰੋਜੈਕਟ ਬੇਲਟ ਐਂਡ ਰੋਡ ਇਨੀਸ਼ੀਏਟਿਵ (BRI) ਦੀ ਆੜ ‘ਚ ਉਨ੍ਹਾਂ ਨੂੰ ਅਰਬਾਂ ਰੁਪਏ ਦਾ ਕਰਜ਼ ਦੇ ਰਿਹਾ ਹੈ। ਮਾਹਿਰਾਂ ਮੁਤਾਬਕ ਇਸ ਨਾਲ ਗਰੀਬ ਦੇਸ਼ ਡੂੰਘੇ ਵਿੱਤੀ ਸੰਕਟ ‘ਚ ਘਿਰ ਸਕਦੇ ਹਨ।
ਇਨ੍ਹਾਂ ਦੇਸ਼ਾਂ ‘ਚ ਕੀਤਾ ਵੱਡਾ ਨਿਵੇਸ਼
ਚੀਨ ਬੀਆਰਆਈ ਜ਼ਰੀਏ ਸ੍ਰੀਲੰਕਾ, ਜਾਂਬੀਆ, ਲਾਓਸ, ਮਾਲਦੀਵ, ਕਾਂਗੋ ਗਣਰਾਜ, ਟੋਂਗਾ, ਪਾਕਿਸਤਾਨ ਤੇ ਕਿਰਗਿਸਤਾਨ ਜਿਹੇ ਕਈ ਦੇਸ਼ਾਂ ਨੂੰ ਅਰਬਾਂ ਰੁਪਏ ਦੇ ਚੁੱਕਾ ਹੈ। ਚੀਨ ਨੇ ਇਸ ਪ੍ਰੋਜੈਕਟ ਜ਼ਰੀਏ ਇਨ੍ਹਾਂ ਦੇਸ਼ਾਂ ‘ਚ ਵੱਡਾ ਨਿਵੇਸ਼ ਕੀਤਾ ਹੈ।
ਚੀਨ ਇਨ੍ਹਾਂ ਦੇਸ਼ਾਂ ਨੂੰ ਦੇ ਰਿਹਾ ਧੋਖਾ
ਦਰਅਸਲ ਚਾਲਬਾਜ਼ ਚੀਨ ਨੇ ਇਨ੍ਹਾਂ ਦੇਸ਼ਾਂ ਨੂੰ ਵਿਕਾਸ ਦੇ ਵੱਡੇ-ਵੱਡੇ ਸੁਫਨੇ ਦਿਖਾਏ ਹਨ। ਉਸ ਨੇ ਕਿਹਾ ਇਸ ਪ੍ਰੋਜੈਕਟ ਜ਼ਰੀਏ ਉਨ੍ਹਾਂ ਦੇ ਬੁਨਿਆਦੀ ਢਾਂਚੇ ‘ਚ ਸੁਧਾਰ ਆਵੇਗਾ, ਜੋ ਉਨ੍ਹਾਂ ਦੀ ਆਰਥਿਕ ਵਿਕਾਸ ‘ਚ ਮਦਦ ਕਰੇਗਾ।
ਅਰਬਾਂ ਡਾਲਰ ਦਾ ਹੋ ਚੁੱਕਾ ਪ੍ਰੋਜੈਕਟ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਕੰਟਰੋਲ ‘ਚ ਕੀਤੇ ਜਾਣ ਮਗਰੋਂ ਹੀ ਬੀਆਰਆਈ ਪ੍ਰੋਜੈਕਟ ‘ਚ ਬੰਦਰਗਾਹਾਂ, ਸੜਕਾਂ, ਰੇਲਵੇ, ਹਵਾਈ ਅੱਡਿਆਂ ਅਤੇ ਬਿਜਲੀ ਦੇ ਵਿਕਾਸ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹ ਪ੍ਰੋਜੈਕਟ ਸੈਂਕੜੇ ਅਰਬਾਂ ਡਾਲਰ ਦਾ ਹੋ ਗਿਆ ਹੈ।
70 ਦੇਸ਼ਾਂ ‘ਚ ਫੈਲ ਚੁੱਕਾ ਪ੍ਰੋਜੈਕਟ:
ਪਿਛਲੇ 7 ਸਾਲ ‘ਚ ਚੀਨ ਦਾ ਇਹ ਪ੍ਰੋਜੈਕਟ 70 ਤੋਂ ਜ਼ਿਆਦਾ ਦੇਸ਼ਾਂ ‘ਚ ਫੈਲ ਚੁੱਕਾ ਹੈ। ਸ੍ਰੀਲੰਕਾ ਨੇ ਆਪਣੇ ਹੰਬਨਟੋਟਾ ਪੋਰਟ ਹੋਲਡਿੰਗਸ ਕੰਪਨੀ ਨੂੰ 99 ਸਾਲ ਲਈ ਚੀਨ ਨੂੰ ਲੀਜ਼ ‘ਤੇ ਦੇਣ ਤੋਂ ਬਾਅਦ ਕਰਜ਼ ‘ਚ ਡੁੱਬੇ ਕਈ ਦੇਸ਼ਾਂ ‘ਤੇ ਚਿੰਤਾ ਦੇ ਬੱਦਲ ਘਿਰ ਆਏ ਹਨ।ਕਿਹੜੇ ਦੇਸ਼ਾਂ ‘ਤੇ ਕਿੰਨਾ ਕਰਜ਼
ਅਜਿਹੇ ਦੇਸ਼ਾਂ ਦੀ ਸੂਚੀ ਕਾਫੀ ਲੰਬੀ ਹੈ। ਮਾਲਦੀਵ ਤੇ ਚੀਨ ਦਾ ਕਰੀਬ 1.4 ਅਰਬ ਡਾਲਰ ਬਕਾਇਆ ਹੈ। ਮਾਲਦੀਵ ਲਈ ਇਹ ਕਦਮ ਬਹੁਤ ਵੱਡੀ ਹੈ। ਕਿਉਂਕਿ ਉਸ ਦੀ ਜੀਡੀਪੀ 5.7 ਬਿਲੀਅ ਡਾਲਰ ਦੀ ਹੈ। ਜੌਂਸ ਹੌਪਕਿਨਸ ਯੂਨੀਵਰਸਿਟੀ ‘ਚ ਚਾਇਨਾ ਅਫਰੀਕਾ ਇਨੀਸ਼ੀਏਟਿਵ ਦੇ ਇਕ ਅਧਿਐਨ ਮੁਤਾਬਕ ਚੀਨ ਦਾ ਜਾਂਬੀਆ ‘ਤੇ ਕੁੱਲ ਕਰਜ਼ 2017 ਦੇ ਅੰਤ ‘ਚ ਕਰੀਬ 6.4 ਬਿਲੀਅਨ ਡਾਲਰ ਸੀ।
ਕੀ ਕਹਿੰਦੇ ਮਾਹਿਰ
EY ਦੇ ਮੁੱਖ ਆਰਥਿਕ ਸਲਾਹਕਾਰ ਡੀ.ਕੇ.ਸ੍ਰੀਵਾਸਤਵ ਕਹਿੰਦੇ ਹਨ ਕਿ ਚੀਨ ਹਮਲਾਵਰ ਰੂਪ ਨਾਲ ਉਧਾਰ ਦੇ ਰਿਹਾ ਹੈ, ਉਹ ਵੀ ਖਾਸ ਕਰਕੇ ਗਰੀਬ ਦੇਸ਼ਾਂ ਨੂੰ। ਇਹ ਉਨ੍ਹਾਂ ਦੇਸ਼ਾਂ ਲਈ ਜ਼ਿਆਦਾ ਸਮੱਸਿਆਵਾਂ ਤੇ ਚੁਣੌਤੀਆਂ ਪੈਦਾ ਕਰਦਾ ਹੈ, ਜੋ ਆਰਬੀਆਈ ‘ਚ ਸ਼ਾਮਲ ਹਨ।