Good News Visiting Kartarpur Sahib : ਦੇਸ਼ਾਂ ਵਿਦੇਸ਼ਾਂ ‘ਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈਕੇ ਤਿਆਰੀਆਂ ਮੁਕੱਮਲ ਹੋ ਚੁੱਕਿਆ ਹਨ , ਸਿੱਖ ਸੰਗਤਾਂ ਦਾ ਉਤਸ਼ਾਹ ਦੇਖਣ ਯੋਗ ਹੈ। ਭਾਰਤ ਸਰਕਾਰ ਦੀ ਯੋਗ ਅਗਵਾਈ ਹੇਠ ਪਾਸਪੋਰਟ ਅਫ਼ਸਰ ਅੰਮ੍ਰਿਤਸਰ ਸ੍ਰੀ ਮਨੀਸ਼ ਕਪੂਰ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸੰਗਤਾਂ ਲਈ ਖਾਸ ਤੋਰ ‘ਤੇ ਪਾਸਪੋਰਟ ਬਣਾਉਣ ਦੀ ਪ੍ਰੀਕ੍ਰਿਆ ਨੂੰ ਆਸਾਨ ਬਣਾਉਣ ਲਈ ਵਿਸ਼ੇਸ਼ ਕੈਂਪ ਲਾਏ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਲਾਂਘਾ ਖੁੱਲ੍ਹਣ ਤੋਂ ਬਾਅਦ ਪਾਸਪੋਰਟ ਬਣਾਉਣ ਵਾਲਿਆਂ ਦੀ ਗਿਣਤੀ ‘ਚ ਵਾਧਾ ਦਰਜ ਕੀਤਾ ਗਿਆ ਹੈ,ਇਸ ਲਈ ਖਾਸ ਤੋਰ ‘ਤੇ ਫਾਜ਼ਿਲਕਾ ਵਿਖੇ 5 ਅਤੇ ਅਬੋਹਰ ਵਿਖੇ 6 ਨਵੰਬਰ ਨੂੰ ਵਿਸ਼ੇਸ਼ ਕੈਂਪ ਲਗਵਾਏ ਜਾਣਗੇ। ਜਿਸ ਨਾਲ ਖੱਜਲ ਖੁਆਰੀ ਘਾਟ ਜਾਵੇਗੀ ਅਤੇ ਦੂਰ ਵੀ ਨਹੀਂ ਜਾਣਾ ਪਵੇਗਾ।
ਹੋਰ ਜਾਣਕਾਰੀ ਦੇਂਦਿਆਂ ਉਹਨਾਂ ਨੇ ਦੱਸਿਆ ਕਿ ਫ਼ਾਜ਼ਿਲਕਾ ਦੇ ਮਲੋਟ ਰੋਡ ਤੇ ਸਥਿਤ ਆਈ.ਟੀ.ਆਈ. ਵਿਖੇ 5 ਨਵੰਬਰ ਨੂੰ ਅਤੇ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਹਨੂੰਮਾਨਗੜ੍ਹ ਰੋਡ ਅਬੋਹਰ ਵਿਖੇ 6 ਨਵੰਬਰ ਨੂੰ ਲੱਗਣ ਵਾਲੇ ਵਿਸ਼ੇਸ਼ ਕੈਂਪ ‘ਚ 200-200 ਨਵੇਂ ਪਾਸਪੋਰਟ ਬਣਾਉਣ ਦਾ ਟਿੱਚਾ ਰੱਖਿਆ ਗਿਆ ਹੈ। ਆਉਣ ਵਾਲੇ ਸਮੇਂ ‘ਚ ਹੋਰ ਵੀ ਕੈਂਪ ਲਗਾਏ ਜਾਣਗੇ।