ਚੰਡੀਗੜ੍ਹ: ਕਰਤਾਰਪੁਰ ਕੌਰੀਡੌਰ ਸਾਹਿਬ ਦਰਸ਼ਨਾਂ ਦੇ ਲਈ ਰਜਿਸਟ੍ਰੇਸ਼ਨ ‘ਤੇ ਲੱਗਣ ਵਾਲੀ 20 ਡਾਲਰ ਦੀ ਫੀਸ ਭਾਰਤ ਵੱਲੋਂ ਮੰਜ਼ੂਰ ਕਰ ਲਈ ਗਈ ਹੈ। ਭਾਰਤ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਸਿੱਖ ਸ਼ਰਧਾਲੂਆਂ ਦੇ ਉਤਸ਼ਾਹ ਨੂੰ ਵੇਖਦੇ ਹੋਏ ਪਾਕਿਸਤਾਨ ਦੀ ਜ਼ਿੱਦ ਮੰਨ ਲਈ ਹੈ। ਇਹ ਫੀਸ ਸ਼ਰਧਾਲੂਆਂ ਨੂੰ ਰਜਿਸਟ੍ਰੈਸ਼ਨ ਦੌਰਾਨ ਹੀ ਭਰਨੀ ਪਵੇਗੀ। ਪਹਿਲਾਂ 20 ਅਕਤੂਬਰ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋਣੇ ਸੀ ਪਰ ਪਾਕਿ ਦੀ ਜ਼ਿੱਦ ਕਰਕੇ ਭਾਰਤ ਨੇ ਰਜਿਸਟ੍ਰੈਸ਼ਨ ਰੱਦ ਟਾਲ ਦਿੱਤੇ ਸੀ।
ਇਸ ਦੇ ਨਾਲ ਹੀ ਖ਼ਬਰਾਂ ਸੀ ਕਿ ਕਰਤਾਰਪੁਰ ਕੌਰੀਡੌਰ ਲਈ ਭਾਰਤ ਅਤੇ ਪਾਕਿਸਤਾਨ ‘ਚ ਹੋਣ ਵਾਲਾ ਸਮਝੌਤਾ 23 ਅਕਤੂਬਰ ਦੀ ਥਾਂ ਹੁਣ 24 ਅਕਤੂਬਰ ਨੂੰ ਹੋਣਾ ਹੈ। ਭਾਰਤ ਨੇ ਪਹਿਲਾਂ ਇਸ ਅੇਡ੍ਰੀਮੈਂਟ ‘ਚ 20 ਡਾਲਰ ਵਾਲੀ ਸ਼ਰਤ ਇਸ ਦੇ ਫਾਈਨਲ ਡ੍ਰਾਫਟ ‘ਚ ਰੱਖਣ ਤੋਂ ਮਨਾਹੀ ਕੀਤੀ ਸੀ। ਪਰ ਹੁਣ ਭਾਰਤ ਨੇ ਸ਼ਰਧਾਲੂਆਂ ਦੀ ਭਾਵਨਾਵਾਂ ਕਰਕੇ ਇਹ ਸ਼ਰਤ ਮਨਜ਼ੂਰ ਕਰ ਲਈ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਪਾਕਿਸਤਾਨ ਆਰਥਿਕ ਮੰਦੀ ਤੋਂ ਜੁੱਝ ਰਿਹਾ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਸਿਰਫ ਪੈਸਾ ਕਮਾਉਣ ‘ਚ ਲੱਗਿਆ ਹੈ। ਜਿਸ ਵਜੋਂ ਉਹ ਭਾਰਤੀ ਸ਼ਰਧਾਲੂਆਂ ਤੋਂ 20 ਡਾਲਰ ਯਾਨੀ ਕਰੀਬ 1500 ਰੁਪਏ ਲੈ ਕੇ ਹਰ ਮਹੀਨੇ 21 ਕਰੋੜ ਰੁਪਏ ਦੀ ਕਮਾਈ ਕਰੇਗਾ।