Johar’s children’s birthday party : ਕਰਨ ਜੌਹਰ ਦੇ ਘਰ ਬੁੱਧਵਾਰ ਦਾ ਦਿਨ ਸੈਲੀਬ੍ਰੇਸ਼ਨ ਭਰਾ ਰਿਹਾ।ਕਰਨ ਜੌਹਰ ਦੇ ਜੁੜਵਾ ਬੱਚਿਆਂ ਯਸ਼ ਅਤੇ ਰੂਹੀ ਦੇ ਤੀਜੇ ਜਨਮਦਿਨ ਨੂੰ ਸੈਲੀਬ੍ਰੇਟ ਕਰਨ ਦੇ ਲਈ ਬਾਲੀਵੁਡ ਦੇ ਸਟਾਰ ਕਿਡਜ਼ ਉਨ੍ਹਾਂ ਦੇ ਘਰ ਪਹੁੰਚੇ।ਇਸ ਸੈਲੀਬ੍ਰੇਸ਼ਨ ਦੇ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਦੀ ਚਰਚਾ ਹਰ ਪਾਸੇ ਹੋ ਰਹੀ ਹੈ।
ਯਸ਼ ਅਤੇ ਰੂਹੀ ਦੇ ਪ੍ਰੀ-ਬਰਥਡੇ ਸੈਲੀਬ੍ਰੇਸ਼ਨ ਕਰੀਨਾ ਕਪੂਰ, ਉਨ੍ਹਾਂ ਦੇ ਬੇਟੇ ਤੈਮੂਰ , ਸੋਹਾ ਅਲੀ ਖਾਨ , ਉਨ੍ਹਾਂ ਦੀ ਬੇਟੀ ਇਨਾਇਆ ਨਾਓਮੀ ਖੇਮੂ, ਏਕਤਾ ਕਪੂਰ, ਉਨ੍ਹਾਂ ਦੇ ਬੇਟੇ ਰਵੀ, ਆਲੀਆ ਭੱਟ , ਅੰਮ੍ਰਿਤਾ ਸਿੰਘ ਅਤੇ ਉਨ੍ਹਾਂ ਦੇ ਬੱਚੇ ਫਰਾਹ ਖਾਨ , ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਣੀ ਨਾਲ ਹੋਰ ਲੋਕ ਪਹੁੰਚੇ।
ਹੁਣ ਇਸ ਪਾਰਟੀ ਦੇ ਇਨਸਾਈਡ ਤਸਵੀਰ ਅਤੇ ਵੀਡੀਓ ਸਾਹਮਣੇ ਆ ਚੁੱਕੇ ਹਨ।
ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਕਰੀਨਾ ਕਪੂਰ ਨੂੰ ਫਰਾਹ ਖਾਨ ਅਤੇ ਸੋਹਾ ਅਲੀ ਖਾਨ ਨਾਲ ਪੋਜ ਦਿੰਦੇ ਹੋਏ ਦੇਖ ਸਕਦੇ ਹੋ। ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ।
ਇਸ ਪਾਰਟੀ ਵਿੱਚ ਆਲੀਆ ਭੱਟ ਵੀ ਯਸ਼ ਅਤੇ ਰੂਹੀ ਨਾਲ ਖੇਡਦੀ ਨਜ਼ਰ ਆਈ।ਆਲੀਆ ਦਾ ਰੂਹੀ ਨੂੰ ਗੱਲ ਤੇ ਕਿੱਸ ਕਰਦੇ ਹੋਏ ਇੱਕ ਤਸਵੀਰ ਸਾਹਮਣੇ ਆਈ ਹੈ। ਇਸ ਫੋਟੋ ਵਿੱਚ ਦੋਵੇਂ ਬਹੁਤ ਕਿਊਟ ਲੱਗ ਰਹੇ ਹਨ।
ਇਸਦੇ ਇਲਾਵਾ ਤੁਸੀਂ ਯਸ਼ ਅਤੇ ਰੂਹੀ ਨੂੰ ਬਾਈਕ ਅਤੇ ਹੋਰ ਚੀਜਾਂ ਨਾਲ ਖੇਡਦੇ ਦੇਖ ਸਕਦੇ ਹੋ। ਇਹ ਦੋਵੇਂ ਬੱਚੇ ਆਪਣੇ ਸਮੇਂ ਨੂੰ ਇੰਨਜੁਆਏ ਕਰ ਰਹੇ ਹਨ।
ਦੱਸ ਦੇਈਏ ਕਿ ਇਸ ਪਾਰਟੀ ਤੋਂ ਸਭ ਤੋਂ ਪਹਿਲਾਂ ਯਸ਼ ਅਤੇ ਰੂਹੀ ਦਾ ਤੈਮੂਰ ਅਲੀ ਖਾਨ ਨਾਲ ਵੀਡੀਓ ਵਾਇਰਲ ਹੋਇਆ ਸੀ। ਇਸ ਵਿੱਚ ਤੈਮੂਰ ਅਤੇ ਉਨ੍ਹਾਂ ਦੀ ਭੈਣ ਇਨਾਇਆ ਖੇਡ ਰਹੇ ਸਨ।
ਪਾਰਟੀ ਵਿੱਚ ਏਕਤਾ ਕਪੂਰ ਵੀ ਆਪਣੇ ਬੇਟੇ ਰਵੀ ਦੇ ਨਾਲ ਪਹੁੰਚੀ ਸੀ। ਉਨ੍ਹਾਂ ਦੇ ਨਾਲ ਭਰਾ ਤੁਸ਼ਾਰ ਕਪੂਰ ਵੀ ਸਨ।
ਕਰਨ ਦੇ ਨਾਲ ਸਾਰਿਆਂ ਨੇ ਫੋਟੋ ਤਾਂ ਖਿਚਵਾਈ ਸੀ ਨਾਲ ਹੀ ਏਕਤਾ ਨੇ ਪਾਰਟੀ ਨਾਲ ਬੇਟੇ ਰਵੀ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਜਿਸ ਵਿੱਚ ਤੁਸੀਂ ਰਿਤੇਸ਼ ਦੇਸ਼ਮੁਖ ਨੂੰ ਉਨ੍ਹਾਂ ਦੇ ਨਾਲ ਖੇਡਦੇ ਦੇਖ ਸਕਦੇ ਹੋ।
ਦੱਸ ਦੇਈਏ ਕਿ ਕਰਨ ਜੌਹਰ ਦੇ ਬੱਚੇ ਰੂਹੀ ਅਤੇ ਯਸ਼ ਦਾ ਜਨਮ ਸੈਰੋਗੇਸੀ ਦੀ ਮੱਦਦ ਨਾਲ 7ਫਰਵਰੀ 2017 ਨੂੰ ਹੋਇਆ ਸੀ।
ਇਹ ਦੋਵੇਂ ਹੀ ਬੱਚੇ ਬਾਲੀਵੁਡ ਸੈਲੇਬਸ ਦੇ ਫੇਵਰੇਟ ਹਨ ਅਤੇ ਸਟਾਰ ਕਿਡਜ਼ ਦੇ ਦੋਸਤ ਹਨ।