ਮੁੰਬਈ: ਬਾਲੀਵੁੱਡ ਦੇ ਨੰਬਰ ਵਨ ਨਿਰਮਾਤਾ ਕਰਨ ਜੌਹਰ ਨੇ ਵੱਡਾ ਐਲਾਨ ਕੀਤਾ ਹੈ। ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਉਹ ਇਕ ਐਪਿਕ ਸੀਰੀਜ਼ ਬਣਾਉਣ ਜਾ ਰਿਹਾ ਹੈ ਜਿਸਦਾ ਥੀਮ #ChangeWithin ਹੋਵੇਗਾ। ਕਰਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਮਸ਼ਹੂਰ ਫਿਲਮ ਨਿਰਮਾਤਾ ਰਾਜਕੁਮਾਰ ਸੰਤੋਸ਼ੀ, ਦਿਨੇਸ਼ ਵਿਜਨ ਤੇ ਮਹਾਵੀਰ ਜੈਨ ਇਸ ਪ੍ਰਾਜੈਕਟ ਲਈ ਉਨ੍ਹਾਂ ਦੇ ਨਾਲ ਆਏ ਹਨ।
ਦੱਸ ਦਈਏ ਕਿ ਕਰਨ ਨੇ ਇਸ ਟਵੀਟ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਟੈਗ ਕੀਤਾ ਹੈ। ਕਰਨ ਨੇ ਆਜ਼ਾਦੀ ਦੇ 75 ਸਾਲ ਬਾਅਦ ਵੀ ਇਸ ਵੱਡੇ ਪ੍ਰੋਜੈਕਟ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਆਜ਼ਾਦੀ ਦੇ 75 ਸਾਲ 2022 ਵਿਚ ਪੂਰੇ ਹੋਣਗੇ। ਉਂਝ ਮੋਦੀ ਨੇ ਆਪਣੇ ਭਾਸ਼ਣਾਂ ਵਿੱਚ ਕਈ ਵਾਰ ਜ਼ਿਕਰ ਕੀਤਾ ਹੈ ਕਿ ਦੇਸ਼ ਆਜ਼ਾਦੀ ਦੇ 75 ਸਾਲਾਂ ਨੂੰ ਮਨਾਏਗਾ ਜਿਸ ਨੂੰ ਦੁਨੀਆ ਦੇਖੇਗੀ। ਇਸ ਤੋਂ ਸਾਫ਼ ਹੈ, ਇਸ ਦੇ ਲਈ ਉਹ ਵੱਡੀਆਂ ਤਿਆਰੀਆਂ ਕਰਨ ‘ਚ ਲੱਗੇ ਹਨ। ਬਾਲੀਵੁੱਡ ਇਸ ਦੇ ਲਈ ਤਰ੍ਹਾਂ ਦੇ ਸ਼ੋਅ ਬਣਾਏਗਾ। ਇਨ੍ਹਾਂ ਪ੍ਰੋਜੈਕਟਾਂ ਚੋਂ ਇੱਕ ਕਰਨ ਦੀ ਸੀਰੀਜ਼ ਵੀ ਹੋਵੇਗੀ ਜੋ ਉਹ ਨੈੱਟਫਲਿਕਸ ਵਰਗੇ ਵੱਡੇ ਪਲੇਟਫਾਰਮ ‘ਤੇ ਰਿਲੀਜ਼ ਕਰ ਸਕਦੇ ਹਨ ਜਿਸ ਨੂੰ ਪੂਰਾ ਵਿਸ਼ਵ ਸੁਤੰਤਰਤਾ ਦੇ 75 ਸਾਲ ਮਨਾਉਂਦੇ ਵੇਖ ਸਕਦਾ ਹੈ।
ਇਸ ਦੇ ਨਾਲ ਹੀ ਆਲੋਚਕ ਇਸ ਐਲਾਨ ਦੀ ਟਾਈਮਿੰਦ ‘ਤੇ ਵੀ ਸਵਾਲ ਉਠਾ ਰਹੇ ਹਨ ਕਿਉਂਕਿ ਕਰਨ ਜੌਹਰ ਨੇ ਹਾਲ ਹੀ ਵਿੱਚ ਐਨਸੀਬੀ ਵਿੱਚ ਏਜੰਸੀ ਵਿੱਚ ਆਪਣੀ ਪਾਰਟੀ ਦੇ ਇੱਕ ਵਾਇਰਲ ਹੋਏ ਵੀਡੀਓ ਦਾ ਜੁਆਬ ਦਿੱਤਾ ਹੈ। ਇਸ ਵਿੱਚ ਕਰਨ ਨੂੰ ਸਪੱਸ਼ਟ ਕਰਨ ਲਈ ਕਿਹਾ ਗਿਆ ਹੈ ਕਿ ਕੀ ਉਸ ਦੀ ਪਾਰਟੀ ਵਿੱਚ ਨਸ਼ੇ ਦੀ ਵਰਤੋਂ ਨਹੀਂ ਕੀਤੀ ਗਈ। ਅਜਿਹੀ ਸਥਿਤੀ ਵਿੱਚ ਇਹ ਐਲਾਨ ਸਰਕਾਰ ਨੂੰ ਖੁਸ਼ ਕਰਨ ਦੀ ਕਵਾਈਤ ਵੀ ਹੋ ਸਕਦੀ ਹੈ ਤਾਂ ਜੋ ਕਰਨ ਨੂੰ ਸ਼ੱਕ ਦੇ ਅਧਾਰ ‘ਤੇ ਰਿਹਾ ਕੀਤਾ ਜਾ ਸਕੇ।