PreetNama
ਖਬਰਾਂ/News

ਕਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ 2 ਮਾਰਚ ਨੂੰ ਥਾਣਾ ਕੁੱਲਗੜੀ ਅੱਗੇ ਲੱਗਣ ਵਾਲਾ ਧਰਨਾ ਮੁਲਤਵੀ

ਪਿੰਡ ਮੱਲਵਾਲ ਜਦੀਦ ਵਿਖੇ 5 ਸਤੰਬਰ 2019 ਵਿੱਚ ਕਤਲ ਹੋਏ ਨੌਜਵਾਨ ਗੁਰਬਚਨ ਸਿੰਘ ਉਰਫ ਮਲਕੀਤ ਸਿੰਘ ਦੇ ਕਾਤਲਾਂ ਨੂੰ ਗਿਰਫਤਾਰ ਕਰਵਾਉਣ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ । ਇਸ ਸਬੰਧੀ ਯੂਨੀਅਨ ਵੱਲੋਂ 2 ਮਾਰਚ ਨੂੰ ਥਾਣਾ ਕੁੱਲਗੜ੍ਹੀ ਸਾਹਮਣੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ, ਜੋ ਅੱਜ ਐਸ ਐਚ ਓ ਥਾਣਾ ਕੁੱਲਗੜ੍ਹੀ ਦੇ ਭਰੋਸਾ ਦੇਣ ਮਗਰੋਂ 10 ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਸੂਬਾ ਆਗੂ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਲੱਗਪਗ ਛੇ ਮਹੀਨੇ ਪਹਿਲਾਂ ਗੁਰਬਚਨ ਸਿੰਘ ਨੂੰ ਉਸ ਦੀ ਪਤਨੀ, ਸਾਲੀ, ਸਾਂਢੂ ਤੇ ਸਹੁਰੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ । ਚਾਰਾਂ ਦੋਸ਼ੀਆਂ ਵਿੱਚੋਂ ਮੇਵਾ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਪਰ ਬਾਕੀ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ । ਜਿਸ ਸਬੰਧੀ ਕਿਸਾਨ ਜਥੇਬੰਦੀ ਨੇ ਧਰਨਾ ਦੇਣ ਦਾ ਐਲਾਨ ਕੀਤਾ ਸੀ, ਪਰ ਅੱਜ ਥਾਣਾ ਕੁਲਗੜ੍ਹੀ ਦੇ ਐਸਐਚਓ ਅਭੀਨਵ ਚੌਹਾਨ ਵੱਲੋ ਪੀੜਤ ਪਰਿਵਾਰ ਅਤੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਗੱਲਬਾਤ ਕੀਤੀ ਗਈ ਅਤੇ ਇੱਕ ਹਫਤੇ ਅੰਦਰ ਕਾਰਵਾਈ ਕਰਕੇ ਮਾਮਲਾ ਹੱਲ ਕਰਨ ਦਾ ਭਰੋਸਾ ਦੁਵਾਇਆ ਹੈ । ਇਸ ਲਈ ਫਿਲਹਾਲ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ ਪਰ ਉਨ੍ਹਾਂ ਕਿਹਾ ਕਿ ਕੋਈ ਵੀ ਮਸਲਾ ਕਿਸਾਨਾਂ ਮਜ਼ਦੂਰਾਂ ਦੀ ਏਕਤਾ ਅਤੇ ਤਾਕਤ ਦੇ ਜ਼ੋਰ ਹੀ ਹੱਲ ਕਰਵਾਇਆ ਜਾ ਸਕਦਾ ਹੈ ਇਸ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਸੰਘਰਸ਼ ਜਾਰੀ ਰੱਖੇਗੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਸੈਦਾਂ ਵਾਲਾ, ਭੁਪਿੰਦਰ ਸਿੰਘ ਨੰਬਰਦਾਰ, ਜਸਵੀਰ ਸਿੰਘ, ਪ੍ਰਕਾਸ਼ ਸਿੰਘ, ਸਤਬੀਰ ਸਿੰਘ, ਬੰਤ ਸਿੰਘ, ਹਰਜਿੰਦਰ ਸਿੰਘ, ਗੋਰਾ ਮੱਲਵਾਲ, ਕੁਲਦੀਪ ਸਿੰਘ ਆਦਿ ਹਾਜ਼ਰ ਸਨ ।

Related posts

ਰਾਸ਼ਟਰੀ ਵੋਟਰ ਦਿਵਸ ਮੌਕੇ ਮਯੰਕ ਫਾਊਂਡੇਸ਼ਨ ਨੂੰ ਐਸ ਡੀ ਐਮ ਫਿਰੋਜ਼ਪੁਰ ਵੱਲੋਂ ਕੀਤਾ ਗਿਆ ਸਨਮਾਨਿਤ

Pritpal Kaur

ਜ਼ਿਲ੍ਹੇ ਅੰਦਰ ਵੋਕੇਸ਼ਨਲ ਟਰੇਡਾਂ ਨਾਲ ਸਬੰਧਿਤ ਆਨ ਦਾ ਜਾਬ ਟ੍ਰੇਨਿੰਗ ਸ਼ੁਰੂ

Pritpal Kaur

ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ‘ਚ ਕਾਮਰੇਡਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਰੋਸ

Pritpal Kaur