PreetNama
ਫਿਲਮ-ਸੰਸਾਰ/Filmy

ਕਰਿਸ਼ਮਾ ਕਪੂਰ ਨੂੰ ਲੌਕਡਾਊਨ ਵਿਚਕਾਰ ਯਾਦ ਆ ਰਿਹਾ ਲੰਡਨ ,ਤਾਂ ਰਿਸ਼ੀ ਕਪੂਰ ਦੀ ਬੇਟੀ ਨੇ ਕੀਤਾ ਇਹ ਕੰਮੈਟ (ਦੇਖੋ ਵੀਡੀਓ)

ਖਾਸ ਗੱਲ ਇਹ ਹੈ ਕਿ ਇਸ ਵੀਡਿੳ ਤੇ ਕਰਿਸ਼ਮਾ ਕਪੂਰ ਦੀ ਭੈਣ ਅਤੇ ਰਿਸ਼ੀ ਕਪੂਰ ਦੀ ਬੇਟੀ ਰਿਧੀਮਾ ਕਪੂਰ ਨੇ ਵੀ ਕਮੈਂਟ ਕੀਤਾ ਹੈ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਕਰਿਸ਼ਮਾ ਕਪੂਰ ਦੀ ਇਸ ਵੀਡੀਓ ਨੂੰ ਹੁਣ ਤੱਕ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਦੇ ਨਾਲ ਫੈਨਜ਼ ਵੀ ਕਰਿਸ਼ਮਾ ਕਪੂਰ ਦੇ ਸਟਾਈਲ ਦੀ ਵੀ ਬਹੁਤ ਤਾਰੀਫ਼ ਕਰ ਰਹੇ ਹਨ। ਵੀਡੀਓ ਪੋਸਟ ਕਰਦੇ ਹੋਏ ਕਰਿਸ਼ਮਾ ਕਪੂਰ ਨੇ ਲਿਖਿਆ, “ਲੰਡਨ ਯਾਰ ਆ ਰਿਹਾ ਹੈ। ਕਰਿਸ਼ਮਾ ਕਪੂਰ ਦੀ ਇਸ ਵੀਡੀਓ ਤੇ ਰਿਸ਼ੀ ਕਪੂਰ ਦੀ ਬੇਟੀ ਰਿਧਿਮਾ ਕਪੂਰ ਨੇ ਰੈੱਡ ਹਾਰਟ ਇਮੋਜੀ ਨਾਲ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਵੀਡੀਓ ਵਿੱਚ, ਅਦਾਕਾਰਾ ਕਰਿਸ਼ਮਾ ਕਪੂਰ ਕਾਲੇ ਰੰਗ ਦੀ ਟੌਪ, ਨੀਲੀ ਜੈਕਟ ਅਤੇ ਐਨਕਾਂ ਵਿੱਚ ਨਜ਼ਰ ਆ ਰਹੀ ਹੈ, ਜਿਸ ਵਿੱਚ ਉਹ ਸ਼ਾਨਦਾਰ ਲੱਗ ਰਹੀ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਕਰਿਸ਼ਮਾ ਕਪੂਰ ਦਾ ਕਹਿਣਾ ਹੈ ਕਿ ਫਿਲਮਾਂ ਨਾ ਕਰਨ ਦਾ ਫੈਸਲਾ ਉਨ੍ਹਾਂ ਦਾ ਸੀ ਕਿਉਂਕਿ ਉਹ ਘਰ ਰਹਿ ਕੇ ਆਪਣੇ ਬੱਚਿਆਂ ਨਾਲ ਮਾਂ ਸਮਾਂ ਵਤੀਤ ਕਰਨਾ ਚਾਹੁੰਦੀ ਸੀ ਕਰਿਸ਼ਮਾ ਕਪੂਰ ਨੇ ਅਦਾਕਾਰੀ ਦੀ ਤੁਲਨਾ ਸਵਿਮਿੰਗ ਅਤੇ ਸਾਈਕਲਿੰਗ ਨਾਲ ਕਰਦੇ ਹੋਏ ਕਿਹਾ ਕਿ ਇਹ ਮੇਰੇ ਵਿੱਚ ਅੰਦਰੂਨੀ ਹੈ। ਇਹ ਕੁੱਝ ਅਜਿਹਾ ਹੈ ਜੋ ਮੇਰੇ ਅੰਦਰ ਤੋਂ ਕਦੇ ਨਹੀਂ ਜਾ ਸਕਦਾ ਹੈ। ਮੈਂ ਫਿਲਮਾਂ ਨਹੀਂ ਕੀਤੀਆਂ ਕਿਉਂਕਿ ਇਹ ਮੇਰਾ ਫੈਸਲਾ ਸੀ , ਮੇਰੇ ਬੱਚੇ ਕਾਫੀ ਛੋਟੇ ਸਨ। ਮੈਂ ਘਰ ਤੇ ਰਹਿ ਕੇ ਆਪਣੀ ਫੈਮਿਲੀ ਅਤੇ ਬੱਚਿਆਂ ਦੇ ਨਾਲ ਸਮਾਂ ਗੁਜਾਰਨਾ ਚਾਹੁੰਦੀ ਸੀ।

Related posts

ਅੱਜ ਹੈ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਜਨਮ ਦਿਨ, ਜਾਣੋਂ ਪੂਰੀ ਕਹਾਣੀ

On Punjab

ਸੋਨਮ ਨੇ ਕੀਤੇ ਬੱਪਾ ਦੇ ਦਰਸ਼ਨ, ਪੂਜਾ ਤੋਂ ਬਾਅਦ ਮੰਗੀ ਦੁਆ,

On Punjab

ਵਿਆਹ ਤੋਂ ਬਾਅਦ ਪਹਿਲੀ ਵਾਰ ਪਤੀ ਨਾਲ ਨੇਹਾ ਕੱਕੜ ਨੇ ਸੈਲੀਬ੍ਰੇਟ ਕੀਤਾ ਬਰਥਡੇਅ, ਰੋਹਨਪ੍ਰੀਤ ਨੇ ਦਿੱਤਾ ਸਰਪ੍ਰਾਈਜ਼

On Punjab