17.24 F
New York, US
January 22, 2025
PreetNama
ਫਿਲਮ-ਸੰਸਾਰ/Filmy

ਕਰੀਨਾ ਕਪੂਰ ਖਾਨ ਦੇ ਰਗ-ਰਗ ਵੱਸੀ ਹੈ ਪੰਜਾਬੀਅਤ

Kareena favourite food: ਕਰੀਨਾ ਕਪੂਰ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਅਪਡੇਟ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਕਰੀਨਾ ਕਪੂਰ ਖਾਨ ਨੂੰ ਪੰਜਾਬੀ ਕਲਚਰ ਅਤੇ ਪੰਜਾਬੀ ਖਾਣਾ ਬਹੁਤ ਪਸੰਦ ਹੈ।

ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਲਾਫਟਰ ਕੁਈਨ ਭਾਰਤੀ ਸਿੰਘ ਅਤੇ ਕਰੀਨਾ ਕਪੂਰ ਇਕੱਠੇ ਬੈਠੇ ਹੋਏ ਹਨ। ਭਾਰਤੀ ਸਿੰਘ ਬੈਠ ਕੇ ਖਾਣਾ ਖਾ ਰਹੀ ਹੈ ਅਤੇ ਇਸ ਦੇ ਨਾਲ ਹੀ ਚਾਹ ਦੇ ਨਾਲ ਜਲੇਬੀਆਂ ਵੀ ਖਾ ਰਹੀ ਹੈ। ਇਸ ‘ਤੇ ਅਰਚਨਾ ਪੂਰਨ ਸਿੰਘ ਕਹਿੰਦੀ ਹੈ ਕਿ ਇਹ ਡਿਨਰ ਹੈ ਜਾਂ ਫਿਰ ਡਿਨਰ ਤੋਂ ਪਹਿਲਾਂ ਦਾ ਖਾਣਾ।

ਇਸ ਤੋਂ ਬਾਅਦ ਭਾਰਤੀ ਕਹਿੰਦੀ ਹੈ ਕਿ ਇਹ ਮੈਂ ਛੇ ਵਜੇ ਖਾਂਦੀ ਹਾਂ ਅਤੇ ਫਿਰ ਇਸ ਤੋਂ ਬਾਅਦ ਰਾਤ ਨੂੰ ਡਿਨਰ ਕਰਦੀ ਹਾਂ। ਫਿਰ ਅਰਚਨਾ ਪੂਰਨ ਸਿੰਘ ਕਰੀਨਾ ਨੂੰ ਪੁੱਛਦੀ ਹੈ ਕਿ ਉਹ ਡਿਨਰ ‘ਚ ਕੀ ਖਾਂਦੀ ਹੈ ਤਾਂ ਕਰੀਨਾ ਕਹਿੰਦੀ ਹੈ ਉਸ ਨੂੰ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਬਹੁਤ ਹੀ ਪਸੰਦ ਹੈ ਅਤੇ ਉਹ ਵੀ ਪਰੌਂਠੇ ਖਾਂਦੀ ਹੈ ਅਤੇ ਵ੍ਹਾਈਟ ਮੱਖਣ ਦੇ ਨਾਲ ਪਰੌਂਠਾ ਉਸ ਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ।

ਜਾਣਕਾਰੀ ਮੁਤਾਬਿਕ ਦੱਸ ਦਈਏ ਕਿ ਕਰੀਨਾ ਕਪੂਰ ਖਾਨ ਕਪਿਲ ਸ਼ਰਮਾ ਦੇ ਸ਼ੋਅ ਦੇ ਸੈੱਟ ‘ਤੇ ਮੌਜੂਦ ਸਨ ਅਤੇ ਉਹ ਸ਼ੋਅ ‘ਚ ਆਪਣੀ ਫ਼ਿਲਮ ‘ਗੁੱਡ ਨਿਊਜ਼’ ਦੇ ਪ੍ਰਮੋਸ਼ਨ ਲਈ ਪਹੁੰਚੇ ਸਨ। ਇਹ ਵੀਡੀਓ ਸ਼ੋਅ ਦੀ ਕਲਾਕਾਰ ਅਰਚਨਾ ਪੂਰਨ ਸਿੰਘ ਵੱਲੋਂ ਬਣਾਇਆ ਗਿਆ ਹੈ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਗੱਲ ਕੀਤੀ ਜਾਏ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਦੀ ਤਾਂ ਇਹ ਕਾਫੀ ਵਧੀਆ ਚੱਲ ਰਿਹਾ ਹੈ।

ਜਿਸ ਦੀ ਟੀਆਰਪੀ ਇਸ ਸਮੇਂ ਟੋਪ ‘ਤੇ ਹੈ। ਕਪਿਲ ਦੇ ਸ਼ੋਅ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਦਸ ਦੇਈਏ ਕਿ ਹਾਲ ਹੀ ‘ਚ ਕਪਿਲ ਸ਼ਰਮਾ ਦੇ ਘਰ ਇੱਕ ਨੰਨ੍ਹੇ ਮਹਿਮਾਨ ਦਾ ਸਵਾਗਤ ਹੋਇਆ ਹੈ ਜੀ ਹਾਂ ਹਾਲ ਹੀ ‘ਚ ਕਪਿਲ ਤੇ ਗਿੰਨੀ ਦੇ ਘਰ ਬੇਬੀ ਗਰਲ ਨੇ ਜਨਮ ਲਿਆ ਹੈ।

Related posts

ਫਿਲਮ ‘ਸਵਦੇਸ਼’ ‘ਚ ਸ਼ਾਹਰੁਖ ਦੀ ਮਾਂ ਦੇ ਰੋਲ ਦਿਖੀ ਕਿਸ਼ੋਰੀ ਦਾ ਦਿਹਾਂਤ

On Punjab

ਹਿਨਾ ਖਾਨ ਦਾ ਰਾਕਿੰਗ ਲੁਕ ਸੋਸ਼ਲ ਮੀਡੀਆ ‘ਤੇ ਮਚਾ ਰਿਹੈ ਤਹਿਲਕਾ

On Punjab

ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੀ ਭਰਜਾਈ ਦੀ PGI ਲਿਜਾਂਦੇ ਸਮੇਂ ਮੌਤ, ਭਰਾ ਨੇ ਲਾਏ ਧੱਕਾ ਮਾਰਨ ਦੇ ਦੋਸ਼

On Punjab