ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣੀ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ’ਚ ਕਰੀਨਾ ਇਕ Ultrasound Report ਦੀ ਕਾਪੀ ਦਿਖਾਉਂਦੀ ਨਜ਼ਰ ਆਈ। ਕਰੀਨਾ ਦੀ ਇਹ ਫੋਟੋ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਜ਼ ਬਹੁਤ ਹੀ Confuse ਹੋ ਗਏ। ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਕਰੀਨਾ ਇਸ ਫੋਟੋ ਨੂੰ ਦਿਖਾ ਕੇ ਕੀ ਕਹਿਣਾ ਚਾਹੁੰਦੀ ਹੈ? ਜਿਸ ਦਾ ਖੁਲਾਸਾ ਉਨ੍ਹਾਂ ਨੇ ਹੁਣ ਖ਼ੁਦ ਕੀਤਾ ਹੈ।
ਇਹ ਹੈ ਕਰੀਨਾ ਦਾ ਤੀਜਾ ਬੇਟਾ
ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕਰ ਕੇ ਕਰੀਨਾ ਨੇ ਆਪਣੇ ਤੀਜੇ ਬੇਟੇ ਬਾਰੇ ਦੱਸਿਆ, ਜੀ ਹਾਂ, ਤੁਸੀਂ ਸਹੀ ਸੁਣਿਆ ਤੀਜਾ ਬੇਟਾ। ਦਰਅਸਲ ਕਰੀਨਾ ਨੇ ਆਪਣੇ Pregnancy ਦੇ ਅਨੁਭਵਾਂ ਨੂੰ ਇਕ ਕਿਤਾਬ ’ਚ ਲਿਖ ਰਹੀ ਹੈ ਤੇ ਇਸ ਵੀਡੀਓ ’ਚ ਵੀ ਕਰੀਨਾ ਨੇ ਇਸੇ ਕਿਤਾਬ ਦਾ ਜ਼ਿਕਰ ਕੀਤਾ ਹੈ।
Pregnancy ਦੇ ਦਿਨਾਂ ਦਾ ਕੀਤਾ ਜ਼ਿਕਰਵੀਡੀਓ ਸ਼ੇਅਰ ਕਰ ਕੇ ਕਰੀਨਾ ਨੇ ਲਿਖਿਆ – ‘ਇਹ ਮੇਰੀ ਯਾਤਰਾ ਹੈ… ਮੇਰੀ Pregnancy ਤੇ ਮੇਰੀ Pregnancy bible ਲਿਖਣਾ ਦੋਵੇਂ। ਇਹ ਚੰਗੇ ਦਿਨ ਤੇ ਮਾਡ਼ੇ ਦਿਨ ਸਨ, ਕੁਝ ਦਿਨਾਂ ’ਚ ਮੈਂ ਕੰਮ ’ਤੇ ਜਾਣ ਲਈ ਉਤਾਵਲੀ ਸੀ ਤੇ ਹੋਰ ਜਿੱਥੇ ਮੈਂ ਬਿਸਤਰ ਤੋਂ ਉਠਣ ਲਈ ਸੰਘਰਸ਼ ਕਰ ਰਹੀ ਸੀ। ਇਸ ਕਿਤਾਬ ’ਚ ਮੇਰੀਆਂ ਦੋਵੇਂ Pregnancies ਦੌਰਾਨ ਸਰੀਰਕ ਤੇ ਭਾਵਨਾਤਮਕ ਰੂਪ ਨਾਲ ਮੈਨੂੰ ਜੋ ਅਨੁਭਵ ਹੋਇਆ ਹੈ, ਉਸ ਦਾ ਇਕ ਬਹੁਤ ਹੀ ਵਿਅਕਤੀਗਤ ਵਿਵਰਣ ਹੈ।