Arman Wedding Reception : ਕਪੂਰ ਪਰਿਵਾਰ ਵਿੱਚ ਵਿਆਹ ਹੋਵੇ ਅਤੇ ਫਿਲਮ ਇੰਡਸਟਰੀ ਵਿੱਚ ਚਰਚਾ ਨਾ ਹੋਵੇ ਤਾਂ ਅਜਿਹਾ ਹੋ ਨਹੀਂ ਸਕਦਾ।ਅਰਮਾਨ ਜੈਨ ਅਤੇ ਅਨੀਸਾ ਮਲਹੋਤਰਾ ਦੇ ਵਿਆਹ ਹਾਲ ਹੀ ਹੋਇਆ ਹੈ। ਇਸ ਤੋਂ ਬਾਅਦ ਦੋਵੇਂ ਵੈਡਿੰਗ ਰਿਸੈਪਸ਼ਨ ਵਿੱਚ ਨਜ਼ਰ ਆਏ ਹਨ।
ਅਰਮਾਨ ਜੈਨ ਦੇ ਵੈਡਿੰਗ ਰਿਸੈਪਸ਼ਨ ਵਿੱਚ ਫਿਲਮ ਇੰਡਸਟਰੀ ਦੀਆਂ ਕਈ ਵੱਡੀਆਂ ਹਸਤੀਆਂ ਪਹੁੰਚੀਆਂ ਹਨ। ਪਹੁੰਚਣ ਵਾਲੀਆਂ ਹਸਤੀਆਂ ਵਿੱਚ ਬਾਲੀਵੁਡ ਅਦਾਕਾਰਾ ਰਵੀਨਾ ਟੰਡਨ ਦਾ ਨਾਮ ਵੀ ਸ਼ਾਮਿਲ ਹੈ।ਰਵੀਨਾ ਟੰਡਨ ਇਸ ਦੌਰਾਨ ਬਲੈਕ ਕਲਰ ਦੀ ਸਾੜੀ ਵਿੱਚ ਪਹੁੰਚੀ ਸੀ। ਹਰ ਵਾਰ ਦੀ ਤਰ੍ਹਾਂ ਇਸ ਲੁਕ ਵਿੱਚ ਵੀ ਰਵੀਨਾ ਬੇਹੱਦ ਹੀ ਖੂਬਸੂਰਤ ਲੱਗ ਰਹੀ ਸੀ।
ਰਿਸੈਪਸ਼ਨ ਵਿੱਚ ਕੁੱਝ ਇਸ ਅੰਦਾਜ਼ ਵਿੱਚ ਨਜ਼ਰ ਆਏ।ਅਰਮਾਨ ਜੈਨ ਦੀ ਮਾਂ ਰੀਮਾ ਅਤੇ ਪਿਤਾ ਮਹੋਜ ਜੈਨ।ਰੀਮਾ ਜੈਨ ਆਪਣੇ ਬੇਟੇ ਦੇ ਵਿਆਹ ਵਿੱਚ ਬੇਹੱਦ ਖੁਸ਼ ਨਜ਼ਰ ਆਈ।
ਅਰਮਾਨ ਜੈਨ ਵੈਡਿੰਗ ਰਿਸੈਪਸ਼ਨ ਵਿੱਚ ਕਿਆਰਾ ਅਡਵਾਣੀ ਦਾ ਲੁਕ ਵੀ ਚਰਚਾ ਵਿੱਚ ਰਿਹਾ।ਹਰ ਵਾਰ ਦੀ ਤਰ੍ਹਾਂ ਵੀ ਕਿਆਰਾ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਬਾਲੀਵੁਡ ਅਦਾਕਾਰ ਅਨਿਲ ਕਪੂਰ ਹਾਲ ਹੀ ਵਿੱਚ ਆਪਣੀ ਫਿਲਮ ਮਲੰਗ ਦੇ ਪ੍ਰਮੋਸ਼ਨ ਵਿੱਚ ਬਿਜੀ ਹਨ ਪਰ ਉਸ ਸਮੇਂ ਸਮਾਂ ਕੱਢ ਕੇ ਅਰਮਾਨ ਅਤੇ ਅਨੀਸਾ ਦੇ ਨਾਲ ਮਿਲਣ ਪਹੁੰਚੇ ਹਨ।
ਰਾਜੀਵ ਕਪੂਰ ਵੀ ਅਰਮਾਨ ਜੈਨ ਅਤੇ ਅਨੀਸਾ ਮਲਹੋਤਰਾ ਨੂੰ ਆਸ਼ੀਰਵਾਦ ਦੇਣ ਪਹੁੰਚੇ। ਰਾਜੀਵ ਕਪੂਰ ਇਸ ਦੌਰਾਨ ਬੇਹੱਦ ਖੁਸ਼ ਲੱਗ ਰਹੇ ਸਨ।
ਬਾਲੀਵੁਡ ਦੀ ਐਵਰਗ੍ਰੀਨ ਅਦਾਕਾਰਾ ਰੇਖਾ ਵੀ ਇੱਥੇ ਬਿਲਕੁਲ ਅਲੱਗ ਸਾੜੀ ਪਾ ਕੇ ਇੱਥੇ ਪਹੁੰਚੀ ਸੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਰੇਖਾ ਦਾ ਸਾੜੀ ਦਾ ਲੁਕ ਬਹੁਤ ਅਟ੍ਰੈਕਟਿਵ ਸੀ।
ਫਿਲਮ ਇੰਡਸਟਰੀ ਦੇ ਕਈ ਸਿਤਾਰੇ ਇਹ ਰਿਸੈਪਸ਼ਨ ਅਟੈਂਡ ਕਰਨ ਪਹੁੰਚੇ ਸਨ।ਇਨ੍ਹਾਂ ਸਿਤਾਰਿਆਂ ਵਿੱਚ ਜਿਤੇਂਦਰ ਦਾ ਨਾਮ ਵੀ ਸ਼ਾਮਿਲ ਹੈ। ਜਿਤੇਂਦਰ ਬਲੈਕ ਸੂਟ ਪਾ ਕੇ ਆਏ ਸਨ।
ਬਾਲੀਵੁਡ ਦੇ ਕਿੰਗ ਸ਼ਾਹਰੁਖ ਖਾਨ ਆਪਣੀ ਪਤਨੀ ਗੌਰੀ ਖਾਨ ਦੇ ਨਾਲ ਵੈਡਿੰਗ ਰਿਸੈਪਸ਼ਨ ਦਾ ਹਿੱਸਾ ਬਣੇ। ਸ਼ਾਹਰੁਖ ਅਤੇ ਗੌਰੀ ਦੇ ਲੁਕ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।
ਕੁਨਾਲ ਖੇਮੂ ਅਤੇ ਸੋਹਾ ਅਲੀ ਖਾਨ ਵੀ ਰਿਸੈਪਸ਼ਨ ਦਾ ਹਿੱਸਾ ਬਣੇ।
ਕੁਨਾਲ ਦੇ ਨਾਲ ਸੋਹਾ ਅਲੀ ਖਾਨ ਦੀ ਜੋੜੀ ਬੇਹੱਦ ਵਧੀਆ ਲੱਗ ਰਹੀ ਸੀ ਕਿਉਂਕਿ ਉਨ੍ਹਾਂ ਦਾ ਆਊਟਫਿਟ ਕਾਫੀ ਸਿਮਿਲਰ ਸੀ।