ਬਾਲੀਵੁੱਡ ਸੁਪਰਸਟਾਰ ਕ੍ਰਿਸ਼ਮਾ ਕਪੂਰ ਤੇ ਕਰੀਨਾ ਕਪੂਰ ਦੇ ਕਜਨ ਅਰਮਾਨ ਜੈਨ ਨੇ ਆਪਣੀ ਗਰਲਫ੍ਰੈਂਡ ਅਨੀਸਾ ਮਲਹੋਤਰਾ ਨਾਲ ਮੰਗਣੀ ਕਰ ਲਈ ਹੈ। ਇਸ ਦੌਰਾਨ ਸੈਲੀਬ੍ਰੇਸ਼ਨ ਦੀਆਂ ਕਾਫੀ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ।
ਕ੍ਰਿਸ਼ਮਾ ਨੇ ਇਨ੍ਹਾਂ ਦੀਆਂ ਤਸਵੀਰਾਂ ਸ਼ੇਅਰ ਕਰ ਵਧਾਈ ਦਿੱਤੀ।
ਕ੍ਰਿਸ਼ਮਾ ਦੇ ਨਾਲ ਅਰਮਾਨ ਜੈਨ ਦੇ ਭਰਾ ਆਦਰ ਜੈਨ ਨੇ ਵੀ ਦੋਵਾਂ ਦੀਆਂ ਤਸਵੀਰਾਂ ਸ਼ੇਅਰ ਕਰ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
ਆਦਰ ਤੇ ਅਰਮਾਨ ਜੈਨ ਕ੍ਰਿਸ਼ਮਾ ਦੀ ਭੂਆ ਦੇ ਬੇਟੇ ਹਨ। ਜਿਸ ਸਮੇਂ ਅਰਮਾਨ ਨੇ ਅਨੀਸਾ ਨੂੰ ਪ੍ਰਪੋਜ਼ ਕੀਤਾ, ਉਸ ਸਮੇਂ ਉਸ ਦੀ ਗਰਲਫ੍ਰੈਂਡ ਭਾਵੁਕ ਹੋ ਗਈ।