PreetNama
ਸਮਾਜ/Social

ਕਰੀਮਾ ਬਲੋਚ ਦੀ ਦੇਹ ਪਾਕਿ ਫ਼ੌਜ ਨੇ ਕਬਜ਼ੇ ‘ਚ ਲਈ, ਕੈਨੇਡਾ ਦੇ ਟੋਰਾਂਟੋ ਸ਼ਹਿਰ ‘ਚ ਹੋਈ ਸੀ ਹੱਤਿਆ

ਪਾਕਿਸਤਾਨ ਦੀ ਸਰਕਾਰ ਮਰਨ ਦੇ ਬਾਅਦ ਵੀ ਬਲੋਚਾਂ ਦੀ ਪ੍ਰਭਾਵੀ ਨੇਤਾ ਕਰੀਮਾ ਬਲੋਚ ਤੋਂ ਭੈਭੀਤ ਹੈ। ਉਸ ਨੇ ਐਤਵਾਰ ਨੂੰ ਕਰੀਮਾ ਦੀ ਦੇਹ ਦੇ ਕਰਾਚੀ ਹਵਾਈ ਅੱਡੇ ‘ਤੇ ਪੁੱਜਦੇ ਹੀ ਉਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਅਣਦੱਸੀ ਥਾਂ ‘ਤੇ ਲੈ ਗਈ।

ਸਰਕਾਰ ਦੀ ਇਸ ਕਰਤੂਤ ਦੇ ਬਾਰੇ ਵਿਚ ਕਰੀਮਾ ਦੇ ਭਰਾ ਸਮੀਰ ਮੇਹਰਾਬ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਕਰੀਮਾ ਦੀ ਦੇਹ ਨੂੰ ਲਿਜਾਂਦੇ ਸਮੇਂ ਫ਼ੌਜ ਨੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਬੰਧਕ ਬਣਾ ਲਿਆ ਸੀ। ਕਰੀਮਾ ਬਲੋਚ ਦੇ ਭਰਾ ਨੇ ਟਵੀਟ ਕੀਤਾ ਕਿ ਭੈਣ ਦੇ ਜ਼ਿੰਦਾ ਹੁੰਦਿਆਂ ਉਸ ਦਾ ਪਾਕਿਸਤਾਨੀ ਫ਼ੌਜ ਵੱਲੋਂ ਅਗਵਾ ਕੀਤੇ ਜਾਣ ਦਾ ਡਰ ਬਣਿਆ ਰਹਿੰਦਾ ਸੀ ਪ੍ਰੰਤੂ ਇਹ ਨਹੀਂ ਪਤਾ ਸੀ ਕਿ ਉਸ ਦੀ ਲਾਸ਼ ਦਾ ਵੀ ਫ਼ੌਜ ਅਗਵਾ ਕਰ ਸਕਦੀ ਹੈ।

ਕਰੀਮਾ ਦੀ ਹੱਤਿਆ ਦਸੰਬਰ ਵਿਚ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਹੋ ਗਈ ਸੀ। ਇਸ ਹੱਤਿਆ ਵਿਚ ਪਾਕਿਸਤਾਨੀ ਖ਼ੁਫ਼ੀਆ ਏਜੰਸੀ ‘ਤੇ ਦੋਸ਼ ਲਗਾਏ ਗਏ ਸਨ। ਕਰੀਮਾ ਦੀ ਲਾਸ਼ ਨੂੰ ਐਤਵਾਰ ਨੂੰ ਦਫ਼ਨਾਉਣ ਲਈ ਪਾਕਿਸਤਾਨ ਲਿਆਇਆ ਗਿਆ ਸੀ। ਇੱਥੇ ਕਰਾਚੀ ਹਵਾਈ ਅੱਡੇ ‘ਤੇ ਉਤਰਦੇ ਹੀ ਬਲੋਚਿਸਤਾਨ ਜਾਣ ਤੋਂ ਪਹਿਲੇ ਹੀ ਫ਼ੌਜ ਨੇ ਘੇਰ ਲਿਆ ਅਤੇ ਫ਼ੌਜ ਆਪਣੇ ਛੇ ਵਾਹਨਾਂ ਵਿਚ ਕਰੀਮਾ ਦੀ ਦੇਹ ਅਤੇ ਪਰਿਵਾਰ ਨੂੰ ਬੰਧਕ ਬਣਾ ਕੇ ਅਣਦੱਸੀ ਥਾਂ ‘ਤੇ ਲੈ ਗਈ।
ਬਲੋਚ ਨੇਤਾ ਲਤੀਫ ਜੌਹਰ ਨੇ ਪਾਕਿਸਤਾਨ ਸਰਕਾਰ ਤੋਂ ਕਰੀਮਾ ਦੀ ਦੇਹ ਨੂੰ ਪਰਿਵਾਰ ਨੂੰ ਸੌਂਪਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਗ਼ੈਰ-ਮਨੁੱਖੀ ਕਾਰਾ ਹੈ। ਕਰੀਮਾ ਦੀ ਦੇਹ ਨੂੰ ਜਬਰੀ ਕਬਜ਼ੇ ਵਿਚ ਲੈਣ ਦੀ ਬਲੋਚ ਸੋਲੀਡੇਰਿਟੀ ਕਮੇਟੀ ਨੇ ਸਖ਼ਤ ਨਿੰਦਾ ਕੀਤੀ ਹੈ। ਸੰਗਠਨ ਨੇ ਬਿਆਨ ਵਿਚ ਕਿਹਾ ਹੈ ਕਿ ਕਰੀਮਾ ਦੀ ਦੇਹ ਨੂੰ ਕਰਾਚੀ ਹਵਾਈ ਅੱਡੇ ਤੋਂ ਪੂਰੇ ਸਨਮਾਨ ਨਾਲ ਬਲੋਚਿਸਤਾਨ ਲੈ ਜਾਣ ਦੀ ਤਿਆਰੀ ਸੀ। ਦਸੰਬਰ ਵਿਚ ਕਰੀਮਾ ਦੀ ਦੇਹ ਟੋਰਾਂਟੋ ਵਿਚ ਇਕ ਝੀਲ ਦੇ ਕਿਨਾਰੇ ਮਿਲੀ ਸੀ। ਹੱਤਿਆ ਦੇ ਵਿਰੋਧ ਵਿਚ ਅਮਰੀਕਾ, ਕੈਨੇਡਾ, ਪਾਕਿਸਤਾਨ ਸਮੇਤ ਕਈ ਦੇਸ਼ਾਂ ਵਿਚ ਜ਼ਬਰਦਸਤ ਪ੍ਰਦਰਸ਼ਨ ਹੋਏ ਸਨ। ਪਾਕਿਸਤਾਨੀ ਮਾਮਲਿਆਂ ਦੇ ਜਾਣਕਾਰ ਤਾਰਿਕ ਫਤੇਹ ਅਤੇ ਬੀ ਬਾਗਮਰ ਨੇ ਕੈਨੇਡਾ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਨਾਲ ਡਿਪਲੋਮੈਟਿਕ ਸਬੰਧਾਂ ‘ਤੇ ਪੁਨਰ ਵਿਚਾਰ ਕਰੇ।

Related posts

ਆਬਕਾਰੀ ਨੀਤੀ ਘੁਟਾਲਾ: ਅਦਾਲਤ ਵੱਲੋਂ ਕੇਜਰੀਵਾਲ ਦੀ ਰਿਹਾਈ ਦੇ ਹੁਕਮ ਜਾਰੀ

On Punjab

ਮੋਹਾਲੀ ਬਲਾਸਟ ਨੂੰ ਲੈ ਕੇ ਡੀਜੀਪੀ ਪੰਜਾਬ ਨੇ ਕੀਤੇ ਵੱਡੇ ਖੁਲਾਸੇ,ਜਾਣੋ ਧਮਾਕੇ ਦੇ ਕਿਥੇ ਜੁੜੇ ਤਾਰ

On Punjab

Petrol havoc in Sri Lanka : ਸ਼੍ਰੀਲੰਕਾ ‘ਚ ਪੈਟਰੋਲ ਦੀ ਭਾਰੀ ਕਿੱਲਤ, ਗੱਡੀਆਂ ਛੱਡ ਸਾਈਕਲਾਂ ‘ਤੇ ਸ਼ਿਫਟ ਹੋ ਰਹੇ ਲੋਕ

On Punjab