ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਿਰੋਜ਼ਪੁਰ ਵਿਖੇ ਕਰੋਨਾ ਵਾਇਰਸ ਅਤੇ ਸੁੱਕੇ ਰੰਗ ਨਾਲ ਹੋਲੀ ਖੇਡਣ ਲਈ ਸੈਮੀਨਾਰ ਦਾ ਆਯੋਜਨ ਸਕੂਲ ਦੇ ਵਿਹੜੇ ਵਿਚ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਦੀ ਅਗਵਾਈ ਵਿਚ ਕਰਵਾਇਆ ਗਿਆ ਜਿਸ ਵਿਚ ਸਕੂਲ ਦੇ ਲਗਭਗ 480 ਵਿਦਿਆਰਥੀਆਂ ਅਤੇ ਸਟਾਫ ਨੇ ਸ਼ਮੂਲਿਅਤ ਕੀਤੀ । ਇਸ ਸਬੰਧੀ ਜਾਗਰੂਕ ਕਰਦੇ ਹੋਏ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਨੇ ਦੱਸਿਆ ਕਿ ਕਰੋਨਾ ਵਾਇਰਸ ਕਿਸੇ ਵੀ ਹੋਰ ਵਾਇਰਸ ਵਾਂਗ ਸੰਪਰਕ ਵਿਚ ਆਉਣ ਤੇ ਕਿਸੇ ਨੂੰ ਪ੍ਰਭਾਵਿਤ ਕਰਦਾ ਹੈ । ਜੇ ਸਾਡਾ ਇਮਿਊਨਿਟੀ ਸਿਸਟਮ ਕਮਜੋਰ ਹੈ ਤਾਂ ਇਹ ਸਮੱਸਿਆ ਹੋਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ । ਈਰਾਨ ਦੇ ਸਾਰੇ ਸੂਬੇ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹਨ । ਈਰਾਨ ਵਿਚ 2922 ਲੋਕ ਇਸ ਤੋਂ ਗ੍ਰਸਤ ਹਨ ਭਾਵੇ ਇਸ ਵਾਇਰਸਦਾ ਜਨਮ ਚੀਨ ਤੋ ਹੋਇਆ ਹੈ ਉਥੇ ਲਗਭਗ 80270 ਕੇਸ ਸਾਹਮਣੇ ਆਏ ਹਨ । ਇਸ ਤਰ੍ਹਾਂ ਇਸ ਵਾਇਰਸ ਨੇ 80 ਦੇਸ਼ਾਂ ਵਿਚ ਆਪਣੇ ਪੈਰ ਪਸਾਰੇ ਹਨ । ਇਸ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ ਸਗੋਂ ਡੱਟ ਕੇ ਮੁਕਾਬਲਾ ਕਰਨ ਦੀ ਲੋੜ ਹੈ ਅਤੇ ਇਸ ਬਾਰੇ ਜਾਗਰੂਕ ਹੋਣਾ ਬਹੁਤ ਜਰੂਰੀ ਹੈ । ਵਿਸ਼ਵ ਸਿਹਤ ਸੰਗਠਨ ਨੇ ਵਾਇਰਸ ਨਾਲ ਨੱਜਿਠਣ ਲਈ ਸਾਫ-ਸਫਾਈ ਦਾ ਵਿਸ਼ੇਸ਼ਧਿਆਨ ਰੱਖਣ ਨੂੰ ਕਿਹਾ ਹੈ । ਮੁੱਖ ਰੂਪ ਵਿਚ ਭੀੜ ਤੋਂ ਦੂਰ ਰਹਿਣਾ,ਵਾਰ-ਵਾਰ ਆਪਣੇ ਚਿਹਰੇ ਨੂੰ ਹੱਥ ਲਗਾਉਣ ਤੋਂ ਗੁਰੇਜ਼ ਕਰਨਾ, ਨੱਕ ਮੂੰਹ ਅਤੇ ਅੱਖਾਂ ਨੂੰ ਵਾਰ-ਵਾਰ ਹੱਥ ਨਾ ਲਗਾਉਣਾ, ਠੋਸ ਧਰਾਤਲ ਦੇ ਵਾਰ-ਵਾਰ ਵਰਤੋ ਨੂੰ ਕਰੋਨਾ ਵਾਇਰਸ ਸਭ ਤੋਂ ਤੇਜੀ ਨਾਲ ਫੈਲਦਾ ਹੈ । ਇਹ ਵਾਇਰਸ 24 ਘੰਟੇ ਤੱਕ ਰਹਿ ਸਕਦਾ ਹੈ । ਕਪੜਿਆਂ ਵਿਚ 12 ਘੰਟੇ ਤੱਕ ਰਹਿ ਸਕਦਾ ਹੈ । ਲਿਫਟ ਸਭ ਤੋਂ ਖਤਰਨਾਕ ਹੈ ਕਿਉਂਕਿ ਕਈ ਬੰਦੇ ਲਿਫਟ ਵਿਚ ਸਾਹ ਲੈਂਦੇ ਹਨ । ਜਨਤਕ ਪਖਾਨੇ ਦਾ ਇਸਤੇਮਾਲ ਕਰਦੇ ਸਮੇਂ ਖਾਸ ਸਾਵਧਾਨੀ ਵਰਤਣ ਦੀ ਜਰੂਰਤ ਹੈ । ਖੰਗ ਜਾਂ ਛਿੱਕਣ ਤੇ ਟਿਸ਼ੂ ਦੀ ਵਰਤੋਂ ਕਰਨਾ ਜਾਂ ਕੋਹਣੀ ਨਾਲ ਢੱਕਣਾ, ਜੇਕਰਤੁਹਾਡੇ ਕੋਲ ਕੋਈਵਿਅਕਤੀ ਖੰਘੇ ਜਾਂ ਛਿੱਕੇ ਤਾਂ ਕੁਝ ਸੈਕੰਡ ਤੱਕ ਲੰਬੇ ਸਾਹ ਲੈਣਾ ਜਰੂਰੀ ਹੈ ਤੇ ਉਸ ਤੋਂ ਦੂਰੀ ਬਣਾ ਕੇ ਰੱਖਣੀ ਹੈ ਕਿਉਂਕਿ ਉਸ ਦੀਆਂਬੂੰਦਾਂ ਤੁਹਾਡੇ ਉਪਰ ਡਿੱਗਣ ਨਾਲ ਤੁਸੀ ਇਸ ਵਾਇਰਸ ਦੇ ਸ਼ਿਕਾਰ ਹੋ ਸਕਦੇ ਹੋ । ਇਸ ਤੋਂ ਬਚਾਓ ਲਈ ਹੱਥਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਰੱਖਣਾ ਘੱਟੋ-ਘੱਟ ਦਿਨ ਵਿਚ 8 ਵਾਰ ਹੱਥ ਧੌਣਾ ਜਿਵੇਂ ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿਚ ਕਿਸੇ ਦੂਸਰੇ ਵਿਅਕਤੀ ਨਾਲ ਹੱਥ ਮਿਲਾਉਣ ਤੋਂ,ਦਰਵਾਜ਼ੇ ਦੇ ਕੁੰਡੇ, ਪੈਨ,ਮਾਉਸ, ਕੱਪ, ਡਿਜ਼ੀਟਲ ਉਪਕਰਨ, ਪੌੜੀਆਂ ਦੀ ਰੇਲਿੰਗ ਆਦਿ ਨੂੰ ਹੱਥ ਲਾਉਣ ਉਪਰੰਤ ਤੁਰੰਤ ਸੈਨੀਟਾਈਜ਼ਰ ਦੀ ਵਰਤੋ ਕਰਨ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ । ਮਾਸਕ ਦੀ ਵਰਤੋ ਕਰਨ, ਗਰਮ ਪਾਣੀ ਪੀਣ, ਗਰਮ ਚਾਹ ਦੇ ਸੇਵਣ ਕਰਨਾ ਜਰੂਰੀ ਹੈ । ਬਾਹਰ ਦੇ ਖਾਣੇ, ਕੋਲਡ ਡਰਿੰਕ ਦੀ ਵਰਤੋਂ ਇਸ ਬਿਮਾਰੀ ਨੂੰ ਜਨਮ ਦਿੰਦੀ ਹੈ । ਇਸ ਉਪਰੰਤ ਸਕੂਲ ਦੇ ਨੋਟਿਸ ਬੋਰਡ ਤੇ ਪ੍ਰਾਪਤ ਹਦਾਇਤਾ ਦੀਆਂ ਕਾਪੀਆਂ ਵੀ ਲਗਵਾੲਅਿਾਂਗਈਆਂ । ਹੁਣ ਹੌਲੀ ਦਾ ਸਮਾਂ ਹੈ । ਇਹ ਹੋਲੀ ਪਾਣੀ ਦੇ ਰੰਗਾਂ ਤੋਂ ਖੇਡਣ ਦੀ ਬਜਾਏ ਘਰ ਵਿਚ ਤਿਆਰ ਕੀਤੇ ਗਏ ਸੁੱਕੇ ਰੰਗਾਂ ਦੀ ਵਰਤੋਂ ਕਰਦੇ ਹੋਏ ਇਹ ਖੁਸ਼ੀਆਂ ਭਰਿਆ ਤਿਉਹਾਰ ਮਨਾਉਣਾ ਹੈ ਕਿਉਂਕਿ ਠੰਡੇ ਪਾਣੀ ਦੀ ਵਰਤੋ ਕਰਨ ਨਾਲ ਬੁਖਾਰ, ਜੁਕਾਮ ਅਤੇ ਠੰਡ ਲੱਗਣ ਨਾਲ ਇਹ ਵਾਇਰਸ ਜਲਦੀ ਸ਼ਰੀਰ ਵਿਚ ਪ੍ਰਵੇਸ਼ ਕਰਦਾ ਹੈ । ਇਸ ਮੌਕੇ ਵਾਈਸ ਪ੍ਰਿੰਸੀਪਲ ਮੈਡਮ ਸੁਰਿੰਦਰ ਕੌਰ, ਨੀਤਿਮਾ ਸ਼ਰਮਾ, ਕਮਲਜੀਤ ਕੌਰ,ਸਤਿੰਦਰ ਕੌਰ,ਮਨਜੀਤ ਕੌਰ, ਮਨਜੀਤ ਸਿੰਘ, ਮਧੂ ਬਜਾਜ, ਗੀਤਾ ਮੈਡਮ, ਇੰਦਰਜੀਤ ਕੌਰ, ਹਰਸ਼ਰਨ ਕੌਰ, ਧਰਿੰਦਰ ਸਚਦੇਵਾ, ਲਖਵਿੰਦਰ ਸਿੰਘ ਆਦਿ ਸਮੂਹ ਸਟਾਫ ਮੈਂਬਰਜ਼ ਹਾਜ਼ਰ ਸਨ ।