ਗੜ੍ਹਸ਼ੰਕਰ ਇਥੋਂ ਦੇ ਨੇੜਲੇ ਪਿੰਡ ਸਾਧੋਵਾਲ ਦੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਸੀਤਲ ਸਿੰਘ ਵਲੋਂ ਅੱਜ ਦੁਪਹਿਰੇ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ। ਕਿਸਾਨ ਸੀਤਲ ਸਿੰਘ ਦੇ ਸਿਰ ਕਰੀਬ 4 ਲੱਖ ਦੇ ਕਰੀਬ ਕਰਜ਼ਾ ਸੀ।ਤਲਵੰਡੀ ਸਾਬੋ/ ਸੀਂਗੋ ਮੰਡੀ ਦੇ ਪਿੰਡ ਰਾਜਗੜ੍ਹ ਕੁੱਬੇ ਵਿਚ ਇਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਆਪਣੇ ਘਰ ਵਿਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ ਜਿਸ ਦੀ ਲਾਸ ਪੋਸਟ ਮਾਰਟਮ ਲਈ ਤਲਵੰਡੀ ਸਾਬੋ ਦੇ ਹਸਪਤਾਲ ਦੀ ਮੋਰਚਰੀ ਵਿਚ ਰੱਖ ਦਿੱਤੀ ਹੈ।
ਭਾਕਿਯੂ ਆਗੂ ਗੰਗਾ ਸਿੰਘ ਨੇ ਦੱਸਿਆ ਕਿ ਉਕਤ ਕਿਸਾਨ ਜਗਵਿੰਦਰ ਸਿੰਘ (50) ਪੁੱਤਰ ਸੁਰਜੀਤ ਸਿੰਘ ਦੇ ਸਿਰ ‘ਤੇ 3.5 ਲੱਖ ਦਾ ਕਰਜ਼ਾ ਸੀ ਤੇ 3.5 ਕਿੱਲੇ ਜ਼ਮੀਨ ਦੇ ਮਾਲਕ ਕਿਸਾਨ ਸਿਰ 3 ਲੱਖ ਪੀ.ਐਨ.ਬੀ ਤੇ ਬਾਕੀ ਆੜ੍ਹਤੀਆਂ ਦਾ ਕਰਜ਼ਾ ਸੀ ਤੇ ਬੈਂਕ ਮੈਨੇਜਰ ਕਰਜ਼ਾ ਵਾਪਸ ਕਰਨ ਲਈ ਨੋਟਸ ਭੇਜ ਕੇ ਕਰਜ਼ਾ ਵਾਪਸ ਕਰਨ ਲਈ ਦਬਾਅ ਪਾ ਰਿਹਾ ਸੀ, ਜਿਸ ਤੋਂ ਮਾਨਸਿਕ ਪ੍ਰੇਸ਼ਾਨੀ ਤੇ ਚੱਲਦਿਆਂ ਆਪਣੇ ਘਰ ਵਿਚ ਹੀ ਰਾਤ ਨੂੰ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ।