ਸਰਬ ਭਾਰਤੀ ਫੁੱਟਬਾਲ ਮਹਾਸੰਘ (ਏਆਈਐੱਫਐੱਫ) ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦੀ ਇਕ ਟੀਮ ਇਸ ਸਾਲ ਦੇ ਆਖ਼ਰ ਵਿਚ ਹੋਣ ਵਾਲੀ ਏਐੱਫਸੀ ਮਹਿਲਾ ਕਲੱਬ ਚੈਂਪੀਅਨਸ਼ਿਪ 2021 ਵਿਚ ਹਿੱਸਾ ਲਵੇਗੀ। ਏਸ਼ਿਆਈ ਫੁੱਟਬਾਲ ਕਨਫੈਡਰੇਸ਼ਨ (ਏਐੱਫਸੀ) ਦੇ ਇਸ ਅੱਠ ਟੀਮਾਂ ਦੇ ਪਾਇਲਟ ਟੂਰਨਾਮੈਂਟ ਵਿਚ ਭਾਰਤੀ ਮਹਿਲਾ ਲੀਗ ਦੀ ਚੈਂਪੀਅਨ ਟੀਮ ਖੇਡੇਗੀ। ਇਹ ਟੂਰਨਾਮੈਂਟ ਇਸ ਸਾਲ 30 ਅਕਤੂਬਰ ਤੋਂ ਚਾਰ ਨਵੰਬਰ ਵਿਚਾਲੇ ਖੇਡਿਆ ਜਾਵੇਗਾ। ਗਰੁੱਪ-ਏ (ਪੂਰਬੀ) ਵਿਚ ਚੀਨੀ ਤਾਇਪੇ, ਮਿਆਮਾਰ, ਥਾਈਲੈਂਡ ਤੇ ਵੀਅਤਨਾਮ ਤੇ ਗਰੁੱਪ-ਬੀ (ਪੱਛਮੀ) ਵਿਚ ਭਾਰਤ, ਈਰਾਨ, ਜਾਰਡਨ ਤੇ ਉਜ਼ਬੇਕਿਸਤਾਨ ਦੀਆਂ ਟੀਮਾਂ ਸ਼ਾਮਲ ਹੋਣਗੀਆਂ। ਏਆਈਐੱਫਐੱਫ ਦੇ ਜਨਰਲ ਸਕੱਤਰ ਕੁਸ਼ਲ ਦਾਸ ਨੇ ਕਿਹਾ ਕਿ ਅਸੀਂ ਦੋ ਅੰਤਰਰਾਸ਼ਟਰੀ ਚੈਂਪੀਅਨਸ਼ਿਪਾਂਾ ਏਐੱਫਸੀ ਮਹਿਲਾ ਏਸ਼ਿਆਈ ਕੱਪ ਤੇ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ 2022 ਦੀ ਮੇਜ਼ਬਾਨੀ ਕਰਾਂਗੇ।