PreetNama
ਸਮਾਜ/Social

ਕਸ਼ਮੀਰ ‘ਚ ਮੁੱਠਭੇੜ ਦੌਰਾਨ ਸੁਰੱਖਿਆ ਬਲਾਂ ਨੇ 9 ਅੱਤਵਾਦੀ ਕੀਤੇ ਢੇਰ, 1 ਜਵਾਨ ਸ਼ਹੀਦ

9 terrorists killed: ਜੰਮੂ: ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ਵਿੱਚ ਫੌਜ ਨੇ ਐਤਵਾਰ ਨੂੰ ਵੱਡੀ ਕਾਰਵਾਈ ਕਰਦਿਆਂ ਮੁੱਠਭੇੜ ਵਿੱਚ 5 ਅੱਤਵਾਦੀਆਂ ਨੂੰ ਮਾਰ ਦਿੱਤਾ । ਸੈਨਾ ਦੀ ਇਹ ਕਾਰਵਾਈ ਸਰਚ ਅਭਿਆਨ ਦੇ ਪੰਜਵੇਂ ਦਿਨ ਹੋਈ ਜਿਸ ਵਿੱਚ ਕੁਪਵਾੜਾ ਦੇ ਜੰਗਲਾਂ ਵਿੱਚ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਸੀ । ਇਸ ਮੁਹਿੰਮ ਦੌਰਾਨ ਐਤਵਾਰ ਸਵੇਰੇ ਕੰਟਰੋਲ ਰੇਖਾ ਨੇੜੇ ਜੰਗਲਾਂ ਵਿੱਚ ਰੰਗਦੋਰੀ ਬਾਹਕ ਖੇਤਰ ਵਿੱਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋਈ । ਇਸ ਕਾਰਵਾਈ ਵਿੱਚ 5 ਅੱਤਵਾਦੀ ਮਾਰੇ ਗਏ ਹਨ । ਪਿਛਲੇ 24 ਘੰਟਿਆਂ ਵਿੱਚ 9 ਅੱਤਵਾਦੀ ਮਾਰੇ ਗਏ ਹਨ । ਇਸ ਕਾਰਵਾਈ ਵਿੱਚ ਇਕ ਸੈਨਾ ਦਾ ਜਵਾਨ ਵੀ ਸ਼ਹੀਦ ਹੋ ਗਿਆ ਹੈ ।

ਇਸ ਸਬੰਧੀ ਫੌਜ ਨੂੰ ਪਤਾ ਲੱਗਿਆ ਸੀ ਕਿ ਇਸ ਇਲਾਕੇ ਵਿੱਚ ਅੱਤਵਾਦੀਆਂ ਦਾ ਸਮੂਹ ਵੜ੍ਹ ਗਿਆ ਹੈ, ਜੋ ਮੌਕਾ ਮਿਲਦਿਆਂ ਹੀ ਹਮਲਾ ਕਰਨ ਦੀ ਫ਼ਿਰਾਕ ਵਿੱਚ ਹੈ । ਇਸ ਸਬੰਧੀ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੰਜ ਤੋਂ ਛੇ ਅੱਤਵਾਦੀਆਂ ਦਾ ਇੱਕ ਸਮੂਹ ਬੁੱਧਵਾਰ ਨੂੰ ਸਰਹੱਦ ਪਾਰ ਕਰਦਿਆਂ ਕੁਪਵਾੜਾ ਦੇ ਕੇਰਨ ਸੈਕਟਰ ‘ਚ ਘੁਸਪੈਠ ਕੀਤੀ ਤੇ ਸੁਰੱਖਿਆ ਬਲਾਂ ਨਾਲ ਮੁਕਾਬਲਾ ਹੋਇਆ ਸੀ, ਪਰ ਖਰਾਬ ਮੌਸਮ ਤੇ ਸੰਘਣੇ ਜੰਗਲ ਦਾ ਫਾਇਦਾ ਚੁੱਕ ਕੇ ਇੱਕ ਅੱਤਵਾਦੀ ਫਰਾਰ ਹੋਣ ਵਿੱਚ ਸਫਲ ਹੋ ਗਿਆ ।

ਸੈਨਾ ਨੇ ਆਪਣਾ ਅਭਿਆਨ ਜਾਰੀ ਰੱਖਿਆ ਤੇ ਪੂਰੇ ਖੇਤਰ ਨੂੰ ਘੇਰ ਲਿਆ ਤੇ ਕਾਰਵਾਈ ਜਾਰੀ ਰੱਖੀ। ਇਸ ਕਾਰਵਾਈ ਵਿੱਚ ਹੈਲੀਕਾਪਟਰ ਤੇ ਡਰੋਨ ਲਈ ਗਈ ਤੇ ਐਤਵਾਰ ਸ਼ਾਮ ਨੂੰ ਸੁਰੱਖਿਆ ਬਲਾਂ ਨੇ ਰਾਂਡੋਰੀ ਬਾਹਕ ਖੇਤਰ ਵਿੱਚ ਅੱਤਵਾਦੀ ਸਮੂਹ ਨੂੰ ਘੇਰ ਲਿਆ । ਰਾਤ ਭਰ ਚੱਲੇ ਮੁਕਾਬਲੇ ਵਿੱਚ ਐਤਵਾਰ ਸਵੇਰ ਤੱਕ ਸੁਰੱਖਿਆ ਬਲਾਂ ਨੇ ਪੰਜ ਅੱਤਵਾਦੀ ਮਾਰ ਦਿੱਤੇ ਪਰ ਮੁਕਾਬਲੇ ਵਿੱਚ ਸੈਨਾ ਦੇ ਦੋ ਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਤੇ ਇੱਕ ਜਵਾਨ ਸ਼ਹੀਦ ਹੋ ਗਿਆ । ਸੁਰੱਖਿਆ ਬਲਾਂ ਨੇ ਪਿਛਲੇ 24 ਘੰਟਿਆਂ ਵਿੱਚ 9 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ ।

ਦੱਸਿਆ ਹੈ ਰਿਹਾ ਹੈ ਕਿ ਫੌਜ ਆਵੁਰਾ, ਕੁਮਕਦੀ, ਜੁੜੂਮਾ, ਸਫਾਵਾਲੀ, ਬਾਤਪੋਰਾ, ਹੈਹਮਾ ਖੇਤਰਾਂ ਵਿੱਚ ਸਾਂਝੇ ਅਭਿਆਨ ਵਿੱਚ ਸਰਚ ਆਪ੍ਰੇਸ਼ਨ ਚਲਾ ਰਹੀ ਹੈ । ਇਸ ਸਾਂਝੇ ਆਪ੍ਰੇਸ਼ਨ ਵਿੱਚ ਫੌਜ ਦੀਆਂ 41 ਆਰਆਰ, 57 ਆਰਆਰ, 160 ਟੀਏ ਅਤੇ ਐਸਓਜੀ ਕੁਪਵਾੜਾ ਟੀਮਾਂ ਸ਼ਾਮਿਲ ਹਨ ।

Related posts

ਚਹਿਲ ਦੀ ਵਿਆਹ ਵਰ੍ਹੇਗੰਢ ’ਚ ਪੁੱਜੇ ਮਾਨ

On Punjab

ਪਾਕਿਸਤਾਨ ‘ਚ ਜ਼ਬਰਦਸਤ ਬਵਾਲ, ਭ੍ਰਿਸ਼ਟਾਚਾਰ ਮਾਮਲੇ ‘ਚ ਫਸੇ ਸਾਬਕਾ ਮੁੱਖ ਮੰਤਰੀ ਦੇ ਘਰ ਪਹੁੰਚੀ ਪੁਲਿਸ, 11 ਲੋਕ ਗ੍ਰਿਫਤਾਰ

On Punjab

Kangana Ranaut says ‘Emergency’ stuck with censor boardKangana Ranaut says ‘Emergency’ stuck with censor board

On Punjab