29.25 F
New York, US
December 21, 2024
PreetNama
ਫਿਲਮ-ਸੰਸਾਰ/Filmy

ਕਸ਼ਮੀਰ ਬਾਰਡਰ ’ਤੇ ਬੀਐੱਸਐੱਫ ਜਵਾਨਾਂ ’ਚ ਅਕਸ਼ੈ ਕੁਮਾਰ, ਕਿਸੇ ਨਾਲ ਲੜਾਇਆ ਪੰਜਾ ਤੇ ਕਿਸੇ ਨਾਲ ਕੀਤਾ ਡਾਂਸ

ਅਕਸ਼ੈ ਕੁਮਾਰ ਜਿਥੇ ਆਪਣੀਆਂ ਫਿਲਮਾਂ ਰਾਹੀਂ ਦੇਸ਼ ਅਤੇ ਸਮਾਜ ਦੀ ਗੱਲ ਕਰਦੇ ਰਹਿੰਦੇ ਹਨ, ਉਥੇ ਹੀ ਰੀਅਲ ਲਾਈਫ ’ਚ ਉਹ ਭਾਰਤੀ ਫ਼ੌਜ ਅਤੇ ਬਹਾਦਰ ਜਵਾਨਾਂ ਦੇ ਪ੍ਰਸ਼ੰਸਕ ਮੰਨੇ ਜਾਂਦੇ ਹਨ ਅਤੇ ਆਰਮੀ ਨਾਲ ਜੁੜੇ ਪ੍ਰੋਗਰਾਮਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਰਹਿੰਦੇ ਹਨ। ਵੀਰਵਾਰ ਨੂੰ ਅਕਸ਼ੈ ਕਸ਼ਮੀਰ ’ਚ ਐੱਲਓਸੀ ’ਤੇ ਬੀਐੱਸਐੱਫ ਜਵਾਨਾਂ ’ਚ ਨਜ਼ਰ ਆਏ, ਜਿਥੋਂ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਹਨ।
         ਅਕਸ਼ੈ ਜੰਮੂ ਐਂਡ ਕਸ਼ਮੀਰ ਦੇ ਬੰਦੀਪੁਰਾ ਜ਼ਿਲ੍ਹੇ ਦੇ ਗੁਰੇਜ਼ ਸੈਕਟਰ ’ਚ ਪਹੁੰਚੇ ਸਨ। ਇਨ੍ਹਾਂ ਤਸਵੀਰਾਂ ’ਚ ਅਕਸ਼ੈ ਬਹਾਦਰ ਜਵਾਨਾਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਕਿਸੇ ਦੇ ਨਾਲ ਪੰਜਾ ਲੜਾ ਰਹੇ ਹਨ ਤਾਂ ਕਿਤੇ ਅਫਸਰਾਂ ਨਾਲ ਡਾਂਸ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਅਕਸ਼ੈ ਨੇ ਲਿਖਿਆ – ਸਾਡੀਆਂ ਸੀਮਾਵਾਂ ਦੀ ਸੁਰੱਖਿਆ ਕਰ ਰਹੇ ਬੀਐੱਸਐੱਫ (Border Security Force) ਦੇ ਬਹਾਦਰ ਜਵਾਨਾਂ ਨਾਲ ਯਾਦਗਾਰ ਦਿਨ ਬਿਤਾਇਆ। ਇਥੇ ਆਉਣਾ ਹਮੇਸ਼ਾ ਇਕ ਛੂਹ ਲੈਣ ਵਾਲਾ ਤਜ਼ਰਬਾ ਰਹਿੰਦਾ ਹੈ। ਅਸਲੀ ਹੀਰੋਜ਼ ਨਾਲ ਮਿਲਣਾ। ਮੇਰੇ ਦਿਲ ’ਚ ਸਨਮਾਨ ਤੋਂ ਸਿਵਾਏ ਕੁਝ ਨਹੀਂ ਹੈ।
ਉਥੇ ਹੀ ਬੀਐੱਸਐੱਫ ਦੇ ਟਵਿੱਟਰ ਅਕਾਊਂਟ ਤੋਂ ਵੀ ਕੁਝ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ’ਚ ਜਵਾਨਾਂ ਨਾਲ ਪੰਜਾ ਲੜਾਉਂਦੇ ਹੋਏ ਅਤੇ ਉਨ੍ਹਾਂ ਨਾਲ ਵਾਲੀਬਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ। ਅਕਸ਼ੈ ਨੇ ਵਿਜ਼ੀਟਰਸ ਬੁੱਕ ’ਚ ਵੀ ਸਾਈਨ ਕੀਤਾ। ਬੀਐੱਸਐੱਫ ਵੱਲੋਂ ਅਕਸ਼ੈ ਨੂੰ ਪ੍ਰਤੀਕ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

 

 

ਦੱਸ ਦੇਈਏ, ਅਕਸ਼ੈ ਆਰਮੀ ਨਾਲ ਜੁੜੇ ਸਰੋਕਾਰਾਂ ਲਈ ਕਾਫੀ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਭਾਰਤ ਦੇ ਵੀਰ ਨਾਮ ਨਾਲ ਇਕ ਵੈਬਸਾਈਟ ਅਤੇ ਐਪ ਸ਼ੁਰੂ ਕਰਨ ’ਚ ਵੀ ਭਾਰਤ ਸਰਕਾਰ ਨਾਲ ਸਹਿਯੋਗ ਕੀਤਾ ਸੀ, ਜਿਸ ਤਹਿਤ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਲਈ ਡੋਨੇਸ਼ਨ ਜਮ੍ਹਾਂ ਕੀਤਾ ਜਾਂਦਾ ਹੈ। ਅਕਸ਼ੈ ਦੇ ਕਰੀਅਰ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਉਨ੍ਹਾਂ ਨੇ ਆਪਣੀ ਫਿਲਮ ਬੇਲਬਾਟਮ ਦੀ ਰਿਲੀਜ਼ ਦਾ ਐਲਾਨ ਕੀਤਾ ਸੀ।

Related posts

ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰ ਸ਼ਸ਼ੀਕਲਾ ਦਾ 88 ਸਾਲ ‘ਚ ਦੇਹਾਂਤ

On Punjab

ਕੇਬੀਸੀ-11: ਅਮਿਤਾਭ ਨਾਲ ਹੌਟ ਸੀਟ ‘ਤੇ ਬੈਠਾ ਦਰਜੀ ਦਾ ਬੇਟਾ

On Punjab

Bhairon Singh Rathore ਦੀ ਮੌਤ ‘ਤੇ ਦੁਖੀ ਹੋਏ ਸੁਨੀਲ ਸ਼ੈਟੀ, ਬਾਰਡਰ ਫਿਲਮ ‘ਚ ਨਿਭਾਇਆ ਸੀ ਉਨ੍ਹਾਂ ਦਾ ਕਿਰਦਾਰ

On Punjab