ਮੁਜ਼ੱਫਰਾਬਾਦ: ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਮਗਰੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਪਾਰਾ ਚੜ੍ਹ ਗਿਆ ਹੈ। ਮੁਜ਼ਫਰਾਬਾਦ ‘ਚ ਸ਼ੁੱਕਰਵਾਰ ਨੂੰ ਅੱਤਵਾਦੀ ਗੁੱਟ ਜੈਸ਼–ਏ–ਮੁਹਮੰਦ ਦੇ ਸਮਰੱਥਕਾਂ ਨੇ ਭਾਰਤ ਵਿਰੋਧ ਪ੍ਰਦਰਸ਼ਨ ਕੀਤਾ। ਵੀਡੀਓ ਮੁਤਾਬਕ ਭਾਰਤ ਖਿਲਾਫ ਜੇਹਾਦ ਸ਼ੁਰੂ ਕਰਨ ਦੇ ਮਕਸਦ ਨਾਲ ਅੱਤਵਾਦੀ ਸੰਗਠਨਾਂ ਨੂੰ ਫੇਰ ਤੋਂ ਇਕੱਠਾ ਕੀਤਾ ਜਾ ਰਿਹਾ ਹੈ। ਅੱਤਵਾਦੀ ਸਈਦ ਅਲਾਹੂਦੀਨ ਤੇ ਪਾਕਿਸਤਾਨ ਦੇ ਅਧਿਕਾਰੀ ਹਿਜਬੁਲ ਮੁਜਾਹਿਦੀਨ ਤੇ ਯੁਨਾਈਟਿਡ ਜੇਹਾਦ ਕੌਂਸਲ ਜਿਹੇ ਅੱਤਵਾਦੀ ਸੰਗਠਨਾਂ ਨੂੰ ਭੜਕਾ ਰਹੇ ਹਨ। ਸਲਾਹੂਦੀਨ ਹਿਜਬੁਲ ਦਾ ਸਰਗਨਾ ਹੈ।
ਭਾਰਤ ਵੱਲੋਂ ਜੰਮੂ–ਕਸ਼ਮੀਰ ਤੋਂ ਧਾਰਾ 370 ਤੇ 35ਏ ਦੇ ਖ਼ਾਤਮੇ ਤੋਂ ਬਾਅਦ ਅੱਤਵਾਦੀਆਂ ‘ਚ ਹਰਕਤਾਂ ਤੇਜ਼ ਹੋ ਗਈਆਂ ਹਨ। ਹਿਜਬੁੱਲ ਸਮਰੱਥਕਾਂ ਨਾਲ ਸਾਬਕਾ ਅੱਤਵਾਦੀਆਂ ਨੇ ਵੀਰਵਾਰ ਨੂੰ ਮੁਜੱਫਰਾਬਾਦ ‘ਚ ਪ੍ਰੈੱਸ ਕਲੱਬ ਬਾਹਰ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਰਤ ਖਿਲਾਫ ਜੇਹਾਦ ਸ਼ੁਰੂ ਕਰਨ ਦੀ ਗੱਲ ਵੀ ਕੀਤੀ।
ਜੈਸ਼ ਸਮਰਥਕ ਖਾਲਿਦ ਸੈਫੁੱਲਾ ਨੇ ਭਾਰਤ ਖਿਲਾਫ ਆਪਣੇ ਨਫਰਤ ਭਰੇ ਭਾਸ਼ਣ ‘ਚ ਕਿਹਾ, “ਕੋਈ ਵੀ ਕਾਰਵਾਈ ਸ਼ਬਦਾਂ ਤੋਂ ਜ਼ਿਆਦਾ ਕੰਮ ਕਰਦੀ ਹੈ। ਮੇਰੇ ਦੋਸਤ, ਅਸੀਂ ਸਭ ਜੇਹਾਦ ਲਈ ਤਿਆਰ ਹਾਂ।” ਦੱਸ ਦਈਏ ਕਿ ਕਸ਼ਮੀਰ ਮਸਲੇ ‘ਤੇ ਭਾਰਤ ਦੇ ਸਖਤ ਫੈਸਲੇ ਮਗਰੋਂ ਪਾਕਿਸਤਾਨ ‘ਚ ਅੱਤਵਾਦੀ ਖੁੱਲ੍ਹੇਆਮ ਰੈਲੀਆਂ ਕਰ ਰਹੇ ਹਨ।