32.49 F
New York, US
February 3, 2025
PreetNama
ਰਾਜਨੀਤੀ/Politics

ਕਾਂਗਰਸੀ ਆਗੂ ਜੈਵੀਰ ਸ਼ੇਰਗਿੱਲ ਨੇ ਕੀਤੀ ਜੈਸ਼ੰਕਰ ਨੂੰ ਅਫਗਾਨਿਸਤਾਨ ’ਚ ਫਸੇ ਹਿੰਦੂਆਂ, ਸਿੱਖਾਂ ਨੂੰ ਕੱਢਣ ਦੀ ਅਪੀਲ

ਕਾਂਗਰਸੀ ਆਗੂ ਜੈਵੀਰ ਸ਼ੇਰਗਿੱਲ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਨੂੰ ਤਾਲਿਬਾਨ ’ਚ ਵਧ ਰਹੀ ਹਿੰਸਾ ਨੂੰ ਦੇਖਦੇ ਹੋਏ ਵਿਸ਼ੇਸ਼ ਵੀਜ਼ਾ ’ਤੇ ਅਫਗਾਨਿਸਤਾਨ ’ਚ ਫਸੇ ਹਿੰਦੂਆਂ ਤੇ ਸਿੱਖਾਂ ਨੂੰ ਜਲਦ ਕੱਢਣ ਦੀ ਅਪੀਲ ਕੀਤੀ ਹੈ। ਵਿਦੇਸ਼ੀ ਮੰਤਰੀ ਐੱਸ ਜੈਸ਼ੰਕਰ ਨੂੰ ਲਿਖੀ ਇਕ ਚਿੱਠੀ ’ਚ ਲਿਖਿਆ ਸਿੱਖ ਭਾਈਚਾਰੇ ਨਾਲ ਸਬੰਧਿਤ ਭਾਰਤ ਦੇ ਇਕ ਨਾਗਰਿਕ ਦੇ ਰੂਪ ’ਚ ਜੈਵੀਰ ਸ਼ੇਰਗਿੱਲ ਨੇ ਭਾਰਤ ਸਰਕਾਰ ਨੂੰ ਹਿੰਦੂਆਂ ਤੇ ਸਿੱਖਾਂ ਨੂੰ ਉਨ੍ਹਾਂ ਦੇ ਜ਼ਿੰਦਗੀ ਲਈ ਖ਼ਤਰੇ ਦੇ ਕਾਰਨ ਅਫਗਾਨਿਸਤਾਨ ਤੋਂ ਬਾਹਰ ਕੱਢਣ ਦੀ ਅਪੀਲ ਕੀਤੀ ਹੈ।

ਕਾਂਗਰਸੀ ਆਗੂ ਨੇ ਲਿਖਿਆ, ‘ਮੈਂ ਇਸ ਨੂੰ ਸਿੱਖ ਭਾਈਚਾਰੇ ਨਾਲ ਸਬੰਧਿਤ ਇਕ ਜ਼ਿੰਮੇਵਾਰ ਭਾਰਤੀ ਨਾਗਰਿਕ ਦੇ ਰੂਪ ’ਚ ਲਿਖ ਰਿਹਾ ਹਾਂ। ਆਪਣੇ ਲੋਕਾਂ (ਭਾਵ, ਭਾਰਤੀ ਮੂਲ ਦੇ ਲੋਕਾਂ) ਲਈ ਮੇਰੇ ਪਿਆਰ ਨੇ ਮੈਨੂੰ ਇਸ ਮਾਮਲੇ ਨੂੰ ਤੁਹਾਡੇ ਦਫ਼ਤਰ ’ਚ ਤੁਹਾਡੇ ਅੱਗੇ ਪੇਸ਼ ਕਰਨ ਲਈ ਮਜਬੂਰ ਕੀਤਾ ਹੈ।

 

Related posts

ਆਖਰ ਫਸ ਗਏ ਸੰਨੀ ਦਿਓਲ! ਲਿਮਟ ਤੋਂ ਵੱਧ ਖ਼ਰਚਾ

On Punjab

ਬਜਟ ਨੇ ਹਰ ਪਰਿਵਾਰ ਦੀ ਝੋਲੀ ਖੁਸ਼ੀਆਂ ਨਾਲ ਭਰੀ: ਮੋਦੀ

On Punjab

ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਖੋਲ੍ਹਿਆ ਆਪਣੀ ਕਾਰਗੁਜ਼ਾਰੀ ਦਾ ਚਿੱਠਾ

On Punjab