29.88 F
New York, US
January 6, 2025
PreetNama
ਰਾਜਨੀਤੀ/Politics

ਕਾਂਗਰਸ ਨੂੰ ਝਟਕਾ, ਬਾਗ਼ੀ ਵਿਧਾਇਕਾਂ ਨੂੰ ਵੱਡੀ ਰਾਹਤ, ਬਣੇ ਰਹਿਣਗੇ ਮੈਂਬਰ

ਜੈਪੁਰ: ਰਾਜਸਥਾਨ ਵਿੱਚ ਸੋਮਵਾਰ ਨੂੰ ਬੇਸ਼ੱਕ ਕਾਂਗਰਸ ਦਾ ਸੰਕਟ ਟਲ ਗਿਆ ਹੈ, ਪਰ ਉੱਤਰ ਪ੍ਰਦੇਸ਼ ਵਿੱਚ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਨੇ ਪਾਰਟੀ ਦੇ ਦੋ ਵਿਧਾਇਕਾਂ ਅਦਿਤੀ ਸਿੰਘ ਤੇ ਰਾਕੇਸ਼ ਸਿੰਘ ਦੀ ਮੈਂਬਰਸ਼ਿਪ ਵਾਪਸ ਲੈਣ ਲਈ ਪਟੀਸ਼ਨ ਦਾਇਰ ਕੀਤੀ ਸੀ। ਵਿਧਾਨ ਸਭਾ ਦੀ ਮੈਂਬਰਸ਼ਿਪ ਖ਼ਤਮ ਕਰਨ ਲਈ ਦੋ ਬਾਗੀ ਵਿਧਾਇਕਾਂ ਖਿਲਾਫ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ।

ਸੋਮਵਾਰ ਨੂੰ ਵਿਧਾਨ ਸਭਾ ਸਪੀਕਰ ਹਿਰਦੈ ਨਾਰਾਇਣ ਦੀਕਸ਼ਿਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਦੀ ਲੰਬੀ ਸੁਣਵਾਈ ਤੋਂ ਬਾਅਦ ਆਪਣਾ ਫੈਸਲਾ ਦਿੱਤਾ। ਉਨ੍ਹਾਂ ਨੇ ਅਦਿਤੀ ਤੇ ਰਾਕੇਸ਼ ਨੂੰ ਕਾਂਗਰਸ ਦਾ ਮੈਂਬਰ ਮੰਨਦੇ ਹੋਏ ਕਿਹਾ ਕਿ ਸਬੂਤਾਂ ਤੇ ਸੁਪਰੀਮ ਕੋਰਟ ਦੇ ਫੈਸਲਿਆਂ ਦੇ ਅਧਾਰ ‘ਤੇ ਦਲਬਦਲੂ ਕਾਨੂੰਨ ਦੇ ਦਾਇਰੇ ਵਿੱਚ ਨਹੀਂ ਆਉਂਦਾ। ਇਸ ਫੈਸਲੇ ਤੋਂ ਬਾਅਦ ਇਹ ਦੋਵੇਂ ਵਿਧਾਇਕ ਬਣੇ ਰਹਿਣਗੇ ਤੇ ਸਦਨ ਵਿੱਚ ਕਾਂਗਰਸ ਮੈਂਬਰ ਵਜੋਂ ਮਾਨਤਾ ਪ੍ਰਾਪਤ ਹੋਵੇਗੀ। ਦੋਵੇਂ ਬਾਗੀ ਵਿਧਾਇਕ ਰਾਏਬਰੇਲੀ ਜ਼ਿਲ੍ਹੇ ਨਾਲ ਸਬੰਧਤ ਹਨ।

ਦੱਸ ਦਈਏ ਕਿ ਰਾਏਬਰੇਲੀ ਸਦਰ ਤੋਂ ਵਿਧਾਇਕ ਅਦਿਤੀ ਸਿੰਘ ਦੇ ਕਾਂਗਰਸ ਵਿਰੁੱਧ ਹੋਣ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਅਦਿਤੀ ਸਿੰਘ ਰਾਏਬਰੇਲੀ ਦੇ ਸਾਬਕਾ ਵਿਧਾਇਕ ਅਖਿਲੇਸ਼ ਸਿੰਘ ਦੀ ਧੀ ਹੈ ਤੇ ਪੰਜਾਬ ਦੇ ਨਵਾਂ ਸ਼ਹਿਰ ਤੋਂ ਕਾਂਗਰਸੀ ਵਿਧਾਇਕ ਅੰਗਦ ਸਿੰਘ ਦੀ ਪਤਨੀ ਹੈ। ਉਸ ਨੇ ਸਾਲ 2017 ਵਿੱਚ ਚੋਣ ਲੜੀ ਸੀ। ਹੁਣ ਨਜ਼ਰਾਂ ਅਦਿਤੀ ਸਿੰਘ ਦੇ ਅਗਲੇ ਕਦਮ ‘ਤੇ ਹਨ। ਉਸ ਦੇ ਭਾਜਪਾ ਵਿਚ ਸ਼ਾਮਲ ਹੋਣ ਦੀ ਉਮੀਦ ਹੈ।

ਉਧਰ, ਰਾਏਬਰੇਲੀ ਜ਼ਿਲ੍ਹੇ ਦੀ ਹਰਚੰਦਪੁਰ ਸੀਟ ਤੋਂ ਕਾਂਗਰਸੀ ਵਿਧਾਇਕ ਰਾਕੇਸ਼ ਸਿੰਘ ਐਮਐਲਸੀ ਦਿਨੇਸ਼ ਪ੍ਰਤਾਪ ਸਿੰਘ ਦਾ ਭਰਾ ਹੈ ਜੋ ਭਾਜਪਾ ਵਿੱਚ ਸ਼ਾਮਲ ਹੋਇਆ ਹੈ। ਦਿਨੇਸ਼ ਪ੍ਰਤਾਪ ਸਿੰਘ ਨੂੰ ਲੋਕ ਸਭਾ ਚੋਣਾਂ 2019 ਵਿੱਚ ਰਾਏਬਰੇਲੀ ਤੋਂ ਭਾਜਪਾ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਖਿਲਾਫ ਚੋਣ ਮੈਦਾਨ ਵਿੱਚ ਉਤਾਰਿਆ ਸੀ।

Related posts

ਬਾਬਰੀ ਮਸਜਿਦ ਮਾਮਲਾ: ਸਾਰੇ ਮੁਲਜ਼ਮਾਂ ਨੂੰ ਬਰੀ ਕਰਨਾ ਸੁਪਰੀਮ ਕੋਰਟ ਦੇ ਫੈਸਲੇ ਦੇ ਉਲਟ: ਕਾਂਗਰਸ

On Punjab

SGPC ਦੇ ਪੂਰੇ ਹੋਏ 100 ਸਾਲ, ਸੁਖਬੀਰ ਬਾਦਲ ਨੇ ਧਰਮ ਪਰਿਵਰਤਨ ਨੂੰ ਦੱਸਿਆ ਵੱਡੀ ਚੁਣੌਤੀ

On Punjab

ਪੰਜਾਬ ਦੇ ਕੈਪਟਨ ਨੇ ਦਿੱਲੀ ਦੇ ਕੈਪਟਨ ਦੇ ਨਾਂ ਦੀ ਕੀਤੀ ਸਿਫਾਰਸ਼

On Punjab