PreetNama
ਰਾਜਨੀਤੀ/Politics

ਕਾਂਗਰਸ ਨੂੰ ਨਹੀਂ ਲੱਭ ਰਿਹਾ ਪ੍ਰਧਾਨ, ਅਜੇ ਤੱਕ ਦੌੜ ‘ਚ ਸੱਤ ਲੀਡਰ

ਨਵੀਂ ਦਿੱਲੀਕਾਂਗਰਸ ਪਾਰਟੀ ਦੀ ਇਸ ਸਮੇਂ ਸਭ ਤੋਂ ਵੱਡੀ ਮੁਸ਼ਕਲ ਹੈ ਕਿ ਪਾਰਟੀ ਦਾ ਨਵਾਂ ਪ੍ਰਧਾਨ ਆਖਰ ਕਿਸ ਨੂੰ ਚੁਣਿਆ ਜਾਵੇ। ਕਿਸੇ ਇੱਕ ਨਾਂ ‘ਤੇ ਅਜੇ ਤਕ ਸਹਿਮਤੀ ਨਹੀਂ ਬਣ ਸਕੀ। ਸੀਨੀਅਰ ਤੇ ਯੂਥ ਲੀਡਰਾਂ ਨੇ ਕਈ ਬੈਠਕਾਂ ਕੀਤੀਆਂ ਹਨ। ਇਸ ਤੋਂ ਬਾਅਦ ਜਲਦੀ ਹੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਬੁਲਾ ਕੇ ਚੋਣ ਕਰਵਾ ਸਕਦੀ ਹੈ। ਇਸ ‘ਚ ਸਭ ਤੋਂ ਮਹੱਤਪੂਰਨ ਇਹ ਗੱਲ ਹੋਵੇਗੀ ਕਿ ਇਸ ‘ਚ ਗਾਂਧੀ ਪਰਿਵਾਰ ਨਹੀਂ ਹੋਵੇਗਾ।

ਕਾਂਗਰਸ ‘ਚ ਹੁਣ ਤਕ ਪਾਰਟੀ ਦੀ ਪ੍ਰਧਾਨਗੀ ਲਈ ਸੱਤ ਲੋਕ ਆਪਣੀ ਦਾਅਵੇਦਾਰੀ ਪੇਸ਼ ਕਰਕ ਰਹੇ ਹਨ। ਇਨ੍ਹਾਂ ‘ਚ ਪੰਜ ਨਾਂ ਹਨਸੁਸ਼ੀਲ ਕੁਮਾਰ ਸ਼ਿੰਦੇ,ਮਲਿਕਾਰਜੁਨ ਖਡਗੇਮੁਕੁਲ ਵਾਸਨਿਕਕੁਮਾਰੀ ਸ਼ੈਲਜਾ ਤੇ ਮੀਰਾ ਕੁਮਾਰੀ। ਇਸ ਤੋਂ ਇਲਾਵਾ ਜਿਯੋਤੀਰਾਦਿਤੀਆ ਸਿੰਧੀਆ ਤੇ ਸਚਿਨ ਪਾਇਲਟ ਵੀ ਯੂਥ ਤੇ ਓਬੀਸੀ ਚਿਹਰੇ ਹਨ। ਇਨ੍ਹਾਂ ਵਿੱਚੋਂ ਅਜੇ ਕਿਸੇ ਵੀ ਨਾਂ ‘ਤੇ ਸਹਿਮਤੀ ਨਹੀਂ ਹੋ ਸਕੀ।

ਰਾਹੁਲ ਗਾਂਧੀ ਨੇ ਆਪਣੇ ਅਸਤੀਫੇ ਤੋਂ ਬਾਅਦ ਸਾਫ਼ ਕਰ ਦਿੱਤਾ ਸੀ ਕਿ ਉਨ੍ਹਾਂ ਦੇ ਪਰਿਵਾਰ ਦੇ ਤਿੰਨਾਂ ਮੈਂਬਰਾਂ ਤੋਂ ਬਿਨਾ ਹੀ ਪਾਰਟੀ ਪ੍ਰਧਾਨ ਚੁਣਿਆ ਜਾਵੇਗਾ। ਅਜਿਹੇ ‘ਚ ਰਸਤਾ ਬਚਦਾ ਹੈ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਕੇ ਪ੍ਰਧਾਨ ਦੇ ਨਾਂ ਦਾ ਫੈਸਲਾ ਲਿਆ ਜਾਵੇ। ਜੇਕਰ ਕਮੇਟੀ ਚੋਣ ਦਾ ਐਲਾਨ ਕਰਦੀ ਹੈ ਤਾਂ ਇਸ ਸਭ ਹਰਿਆਣਾਝਾਰਖੰਡ ਤੇ ਮਹਾਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੀ ਮੁਮਕਿਨ ਹੋ ਸਕੇਗਾ। ਉਧਰ ਪ੍ਰਣਵ ਮੁਖਰਜੀ ਦੇ ਬੇਟੇ ਦੀ ਅਪੀਲ ਹੈ ਕਿ ਕਾਂਗਰਸ ਪਾਰਟੀ ਦਾ ਕਮਾਨ ਪ੍ਰਿੰਅਕਾ ਗਾਂਧੀ ਵਾਡਰਾ ਨੂੰ ਸੌਂਪੀ ਜਾਵੇ।

Related posts

Let us be proud of our women by encouraging and supporting them

On Punjab

ਸੰਨੀ ਦਿਓਲ ਵੱਲੋਂ ਆਪਣੀ ਸਿਆਸਤ ਬਾਰੇ ਵੱਡਾ ਦਾਅਵਾ

On Punjab

ਪਟਿਆਲਾ ਸਾਈ ਕੇਂਦਰ ’ਚ 26 ਪਾਜ਼ੇਟਿਵ ਮਾਮਲੇ,ਓਲੰਪਿਕ ਦੀਆਂ ਤਿਆਰੀਆਂ ’ਤੇ ਨਹੀਂ ਪਵੇਗਾ ਕੋਈ ਅਸਰ

On Punjab