18.93 F
New York, US
January 23, 2025
PreetNama
ਰਾਜਨੀਤੀ/Politics

ਕਾਂਗਰਸ ਨੂੰ ਵੱਡਾ ਝਟਕਾ, ਅੱਧੀ ਦਰਜਣ ਤੋਂ ਵੱਧ ਕਾਂਗਰਸ ਲੀਡਰਾਂ ਨੇ ਦਿੱਤਾ ਅਸਤੀਫ਼ਾ

ਫਤਿਹਾਬਾਦ: ਕਾਂਗਰਸ ਵਿੱਚ ਟਿਕਟ ਦੀ ਵੰਡ ਨੂੰ ਲੈ ਕੇ ਘਮਸਾਣ ਮੱਚਿਆ ਹੋਇਆ ਹੈ। ਅਸ਼ੋਕ ਤੰਵਰ ਵੱਲੋਂ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਮਗਰੋਂ ਉਨ੍ਹਾਂ ਦੇ ਸਮਰਥਕਾਂ ਨੇ ਵੀ ਇੱਕ-ਇੱਕ ਕਰਕੇ ਅਸਤੀਫਾ ਦੇਣਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਦੇਸੂਬਾ ਸਕੱਤਰ ਠਾਕੁਰ ਭਵਾਨੀ ਸਿੰਘ, ਸੂਬਾ ਵਪਾਰ ਸੈਲ ਦੇ ਸੀਨੀਅਰ ਮੀਤ ਪ੍ਰਧਾਨ ਨਰੇਸ਼ ਸਰਦਾਨਾ ਸਮੇਤ ਅੱਧੀ ਦਰਜਣ ਤੋਂ ਵੱਧ ਕਾਂਗਰਸ ਲੀਡਰਾਂ ਨੇ ਅਸਤੀਫਾ ਦੇ ਦਿੱਤਾ ਹੈ।

ਬਾਗੀ ਕਾਂਗਰਸੀਆਂ ਨੇ ਮੀਡੀਆ ਸਾਹਮਣੇ ਕਿਹਾ ਕਿ ਕਾਂਗਰਸ ਦੇ ਕੁਝ ਲੋਕਾਂ ਨੇ ਆਪਣੇ ਚਹੇਤਿਆਂ ਨੂੰ ਹੀ ਟਿਕਟਾਂ ਦਿਵਾਈਆਂ ਹਨ। ਉਨ੍ਹਾਂ ਨੇ ਅਜਿਹੇ ਲੋਕਾਂ ਨੂੰ ਦਰਬਾਰੀ ਘੋੜੇ ਕਰਾਰ ਦਿੰਦਿਆਂ ਕਿਹਾ ਕਿ ਮੈਦਾਨ ਵਿੱਚ ਜੰਗ ਲੜਨ ਵਾਲੇ ਘੋੜਿਆਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ।

ਪਾਰਟੀ ਛੱਡਣ ਦਾ ਐਲਾਨ ਕਰਨ ਵਾਲੇ ਲੀਡਰਾਂ ਨੇ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਕੁਝ ਲੋਕਾਂ ਨੇ ਪੈਸਿਆਂ ਦੇ ਬਲ ‘ਤੇ ਪਾਰਟੀ ਦੇ ਵੱਡੇ ਲੀਡਰਾਂ ਦੇ ਵੀ ਮੂੰਹ ਬੰਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਮਿਹਨਤੀ ਲੋਕਾਂ ਨੂੰ ਨਜ਼ਰ ਅੰਦਾਜ਼ ਕਰਨ ਕਰਕੇ ਉਨ੍ਹਾਂ ਅਸਤੀਫਾ ਦੇ ਦਿੱਤਾ ਹੈ।

Related posts

ਨੇਪਾਲ ‘ਚ ਭਾਰਤੀ ਸਰਹੱਦ ਨੇੜੇ ਭਿਆਨਕ ਹਾਦਸਾ, ਜੀਪ ਹਾਦਸਾਗ੍ਰਸਤ, ਦੋ ਭਾਰਤੀਆਂ ਸਮੇਤ ਅੱਠ ਦੀ ਮੌਤ

On Punjab

ਭਾਰਤ ਦੀ ਰੱਖਿਆ ਬਰਾਮਦ ਦਹਾਕੇ ’ਚ 21,000 ਕਰੋੜ ਤੋਂ ਟੱਪੀ: ਰਾਜਨਾਥ

On Punjab

ਮੁੱਖ ਮੰਤਰੀ ਦਾ ਵੱਡਾ ਐਲਾਨ, ਪੀੜਤ ਕਿਸਾਨਾਂ ਦੇ ਨਾਲ ਮਜ਼ਦੂਰਾਂ ਨੂੰ ਵੀ ਮਿਲੇਗਾ ਫ਼ਸਲ ਖਰਾਬੇ ਦਾ ਮੁਆਵਜ਼ਾ

On Punjab