DR Congo plane crash: ਕਾਂਗੋ ਦੇ ਪੂਰਬੀ ਸ਼ਹਿਰ ਗੋਮਾ ਵਿੱਚ ਐਤਵਾਰ ਨੂੰ ਟੇਕਆਫ਼ ਤੋਂ ਬਾਅਦ ਘੱਟੋ ਘੱਟ 17 ਯਾਤਰੀਆਂ ਨੂੰ ਲੈ ਜਾ ਰਿਹਾ ਇੱਕ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ । ਇਸ ਹਾਦਸੇ ਵਿੱਚ ਸਾਰੇ ਲੋਕਾਂ ਦੀ ਮੌਤ ਹੋ ਗਈ । ਇਸ ਸਬੰਧੀ ਏਅਰਲਾਈਨਸ ਤੇ ਮੌਕੇ ‘ਤੇ ਮੌਜੂਦ ਗਵਾਹਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ।
ਮਿਲੀ ਜਾਣਕਾਰੀ ਅਨੁਸਾਰ ਜਹਾਜ਼ ਉੱਤਰੀ ਕਿਵੁ ਸੂਬੇ ਵਿੱਚ ਗੋਮਾ ਦੇ ਹਵਾਈ ਅੱਡੇ ਕੋਲ ਰਿਹਾਇਸ਼ੀ ਘਰਾਂ ‘ਤੇ ਹਾਦਸਾਗ੍ਰਸਤ ਹੋ ਗਿਆ । ਇਸ ਹਾਦਸੇ ਵਿੱਚ ਜਹਾਜ਼ ਦੇ ਮਲਬੇ ਨਾਲ ਕਈ ਘਰਾਂ ਨੂੰ ਤਬਾਹ ਹੁੰਦੇ ਵੇਖਿਆ ਗਿਆ । ਦੱਸਿਆ ਜਾ ਰਿਹਾ ਹੈ ਕਿ ਡੋਰਨੀਅਰ-228 ਜਹਾਜ਼ ਗੋਮਾ ਤੋਂ 350 ਕਿਲੋਮੀਟਰ ਉੱਤਰ ਵਿਚ ਸਥਿਤ ਬੇਨੀ ਜਾ ਰਿਹਾ ਸੀ ।

ਇਸ ਸਬੰਧੀ ਬਿਜੀ ਬੀ ਏਅਰਲਾਈਨ ਦੇ ਕਰਮਚਾਰੀ ਹੇਰੀਟਿਅਰ ਨੇ ਦੱਸਿਆ ਕਿ ਜਹਾਜ਼ ਵਿੱਚ 17 ਯਾਤਰੀ ਤੇ ਦੋ ਕਰੂ ਮੈਂਬਰ ਸਨ ਤੇ ਜਿਨ੍ਹਾਂ ਨੇ ਸਵੇਰੇ ਕਰੀਬ 9 ਵਜੇ ਉਡਾਣ ਭਰੀ ਸੀ । ਉਨ੍ਹਾਂ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਹੁਣ ਤੱਕ 14 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ।