19.08 F
New York, US
December 23, 2024
PreetNama
ਰਾਜਨੀਤੀ/Politics

ਕਾਂਡਾ ਦਾ ਸਾਥ ਲੈਣ ‘ਤੇ ਬੀਜੇਪੀ ‘ਚ ਬਗਾਵਤ, ਉਮਾ ਭਾਰਤੀ ਨੇ ਉਠਾਈ ਆਵਾਜ਼

ਨਵੀਂ ਦਿੱਲੀ: ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੂਬੇ ‘ਚ ਬੀਜੇਪੀ ਨੂੰ ਸੱਤਾ ‘ਚ ਆਉਣ ਲਈ ਮਹਿਜ਼ ਛੇ ਵਿਧਾਇਕਾਂ ਦੀ ਲੋੜ ਹੈ। ਇਸ ਦੇ ਚੱਲਦਿਆਂ ਬੀਜੇਪੀ ਨੂੰ ਕੱਲ੍ਹ ਹੀ ਹਰਿਆਣਾ ਦੇ ਆਜ਼ਾਦ ਉਮੀਦਵਾਰ ਗੋਪਾਲ ਕਾਂਡਾ ਨੇ ਆਪਣਾ ਸਮਰੱਥਨ ਦੇ ਦਿੱਤਾ। ਹੁਣ ਇਸ ਫੈਸਲੇ ‘ਚ ਬੀਜੇਪੀ ‘ਚ ਦੋ ਧਿਰ ਬਣ ਗਏ ਹਨ ਜਿਨ੍ਹਾਂ ਵਿੱਚੋਂ ਇੱਕ ਨੇ ਕਾਂਡਾ ਤੋਂ ਸਾਥ ਨਾ ਲੈਣ ਦੀ ਅਪੀਲ ਕੀਤੀ ਹੈ।

ਅਜਿਹੇ ‘ਚ ਉਮਾ ਭਾਰਤੀ ਨੇ ਇੱਕ ਤੋਂ ਬਾਅਦ ਇੱਕ ਅੱਠ ਟਵੀਟ ਕੀਤੇ ਹਨ। ਇਨ੍ਹਾਂ ‘ਚ ਉਸ ਨੇ ਪਹਿਲਾਂ ਤਾਂ ਸਾਹਮਣੇ ਆਏ ਨਤੀਜਿਆਂ ‘ਤੇ ਪਾਰਟੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਹੈ ਕਿ ਮੋਦੀ ਲਹਿਰ ਆਉਣ ਤੋਂ ਪਹਿਲਾਂ ਅਸੀਂ ਹਰਿਆਣਾ ‘ਚ ਦੋ ਵਿਧਾਨ ਸਭਾ ਸੀਟਾਂ ਜਿੱਤਣ ‘ਤੇ ਵੀ ਖੁਸ਼ ਹੋ ਜਾਂਦੇ ਸੀ। ਹੁਣ ਸਭ ਤੋਂ ਵੱਡੀ ਪਾਰਟੀ ਬਣਕੇ ਆਉਣਾ ਆਮ ਗੱਲ ਨਹੀਂ।ਉਮਾ ਭਾਰਤੀ ਨੇ ਕਿਹਾ, “ਅਸੀਂ ਹਰਿਆਣਾ ‘ਚ ਸਰਕਾਰ ਬਣਾ ਸਕਦੇ ਹਾਂ। ਇਹ ਚੰਗੀ ਖ਼ਬਰ ਹੈ। ਮੈਨੂੰ ਜਾਣਕਾਰੀ ਮਿਲੀ ਹੈ ਕਿ ਗੋਪਾਲ ਕਾਂਡਾ ਨਾਂ ਦੇ ਆਜ਼ਾਦ ਉਮੀਦਵਾਰ ਦਾ ਸਮਰੱਥਨ ਵੀ ਸਾਨੂੰ ਮਿਲ ਰਿਹਾ ਹੈ। ਇਸੇ ‘ਤੇ ਮੈਂ ਕੁਝ ਕਹਿਣਾ ਹੈ।

ਉਨ੍ਹਾਂ ਕਿਹਾ, “ਜੇਕਰ ਗੋਪਾਲ ਕਾਂਡਾ ਉਹੀ ਵਿਅਕਤੀ ਹੈ ਜਿਸ ਕਰਕੇ ਇੱਕ ਕੁੜੀ ਨੇ ਖੁਦਕੁਸ਼ੀ ਕੀਤੀ ਸੀ ਤੇ ਉਸ ਦੀ ਮਾਂ ਨੇ ਵੀ ਨਿਆ ਨਾ ਮਿਲਣ ਕਰਕੇ ਖੁਦਕੁਸ਼ੀ ਕੀਤੀ ਸੀ, ਮਾਮਲਾ ਅਜੇ ਕੋਰਟ ‘ਚ ਹੈ ਤੇ ਇਹ ਵਿਅਕਤੀ ਜ਼ਮਾਨਤ ‘ਤੇ ਬਾਹਰ ਹੈ। ਗੋਪਾਲ ਕਾਂਡਾ ਬੇਕਸੂਰ ਹੈ ਜਾਂ ਅਪਰਾਧੀ ਇਹ ਤਾਂ ਕਾਨੂੰਨ ਤੇ ਸਬੂਤਾਂ ਦੇ ਆਧਾਰ ‘ਤੇ ਤੈਅ ਹੋਵੇਗਾ ਪਰ ਉਸ ਦਾ ਚੋਣ ਜਿੱਤਣਾ ਉਸ ਨੂੰ ਅਪਰਾਧਾਂ ਤੋਂ ਬਰੀ ਨਹੀਂ ਕਰਦਾ। ਚੋਣ ਜਿੱਤਣ ਦੇ ਵਧੇਰੇ ਫੈਕਟਰ ਹੁੰਦੇ ਹਨ।”

Related posts

ਪ੍ਰਸ਼ਾਂਤ ਭੂਸ਼ਣ ਖਿਲਾਫ ਅਦਾਲਤੀ ਹੱਤਕ ਕੇਸ ਦੀ ਸੁਣਵਾਈ ਮੁਲਤਵੀ, ਸੁਪਰੀਮ ਕੋਰਟਾ ਦਾ ਨਵਾਂ ਬੈਂਚ ਕਰੇਗਾ ਸੁਣਵਾਈ

On Punjab

ਇਮਰਾਨ ਦਾ ਨਵਾਂ ਪੈਂਤੜਾ, ਪਾਕਿਸਤਾਨ ਗੱਲਬਾਤ ਲਈ ਰਾਜ਼ੀ ਪਰ ਭਾਰਤ ਨੂੰ ਕਰਨਾ ਪਵੇਗਾ ਇਹ ਕੰਮ

On Punjab

ਬੀਜੇਪੀ ਦੀ ਸੀਟ ‘ਤੇ ਚੋਣ ਲੜ ਚੁੱਕੇ ਅਜੇ ਅਗਰਵਾਲ ਮੋਦੀ ਖਿਲਾਫ ਕਰ ਰਹੇ ਨੇ ਪ੍ਰਚਾਰ

On Punjab