ਰਾਸ਼ਟਰਪਤੀ ਡੋਨਾਲਡ ਟਰੰਪ ਤਿੰਨ ਨਵੰਬਰ ਨੂੰ ਹੋਈਆਂ ਚੋਣਾਂ ਨਾਲ ਸਬੰਧਤ ਕਾਨੂੰਨੀ ਲੜਾਈ ਜਾਰੀ ਰੱਖਣਗੇ। ਵ੍ਹਾਈਟ ਹਾਊਸ ਦੀ ਪ੍ਰਰੈੱਸ ਸਕੱਤਰ ਕਾਇਲੀ ਮੈਕਨੇਨੀ ਦਾ ਇਹ ਬਿਆਨ ਇਲੈਕਟੋਰਲ ਕਾਲਜ ਵੱਲੋਂ ਜੋਅ ਬਾਇਡਨ ਦੀ ਜਿੱਤ ‘ਤੇ ਮੋਹਰ ਲਾਉਣ ਤੋਂ ਇਕ ਦਿਨ ਬਾਅਦ ਆਇਆ ਹੈ। ਬਾਇਡਨ 20 ਜਨਵਰੀ ਨੂੰ ਸਹੁੰ ਚੁੱਕਣ ਵਾਲੇ ਹਨ। ਮੈਕਨੇਨੀ ਨੇ ਇਕ ਪ੍ਰਰੈੱਸ ਕਾਨਫਰੰਸ ‘ਚ ਕਿਹਾ, ‘ਰਾਸ਼ਟਰਪਤੀ ਕਾਨੂੰਨੀ ਲੜਾਈ ਜਾਰੀ ਰੱਖਣਗੇ। ਕੱਲ੍ਹ ਜੋ ਕੁਝ ਹੋਇਆ ਉਹ ਸੰਵਿਧਾਨਕ ਪ੍ਰਕਿਰਿਆ ਦੀ ਦਿਸ਼ਾ ‘ਚ ਉਠਾਇਆ ਗਿਆ ਇਕ ਕਦਮ ਸੀ।’ ਦਰਅਸਲ, ਮੈਕਨੇਨੀ ਉਸ ਸਵਾਲ ਦਾ ਜਵਾਬ ਦੇ ਰਹੀ ਸੀ, ਜਿਸ ‘ਚ ਉਨ੍ਹਾਂ ਤੋਂ ਪੁੱਿਛਆ ਗਿਆ ਸੀ ਕਿ ਕੀ ਇਲੈਕਟੋਰਲ ਕਾਲਜ ਵੱਲੋਂ ਜਿੱਤ ‘ਤੇ ਮੋਹਰ ਲਾਈ ਜਾਣ ਤੋਂ ਬਾਅਦ ਟਰੰਪ ਵੱਲੋਂ ਉਨ੍ਹਾਂ ਨੂੰ (ਬਾਇਡਨ) ਵ੍ਹਾਈਟ ਹਾਊਸ ‘ਚ ਸੱਦਣ ਦੀ ਕੋਈ ਯੋਜਨਾ ਨਹੀਂ ਹੈ। ਮੈਕਨੇਨੀ ਨੇ ਚੋਣਾਂ ਖ਼ਿਲਾਫ਼ ਟਰੰਪ ਵੱਲੋਂ ਦਾਇਰ ਮੁਕੱਦਮਿਆਂ ਦਾ ਬਚਾਅ ਕਰਦਿਆਂ ਕਿਹਾ, ‘ਮੈਨੂੰ ਨਹੀਂ ਲੱਗਦਾ ਹੈ ਕਿ ਨਿਆਇਕ ਪ੍ਰਣਾਲੀ ਦੀ ਵਰਤੋਂ ਕਰਨਾ ਕਿਸੇ ਤਰ੍ਹਾਂ ਨਾਲ ਲੋਕਤੰਤਰ ‘ਤੇ ਹਮਲਾ ਹੈ।’
ਟਰੰਪ ਦੀ ਕੰਪਨੀ ਨੂੰ ਜਾਂਚਕਰਤਾਵਾਂ ਨੂੰ ਸਬੂਤ ਦੇਣ ਦੇ ਆਦੇਸ਼
ਨਿਊਯਾਰਕ ਦੇ ਇਕ ਜੱਜ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੰਪਨੀ ਨੂੰ ਇਕ ਉਪ ਨਗਰੀ ਜਾਇਦਾਦ ਨਾਲ ਜੁੜੇ ਦਸਤਾਵੇਜ਼ ਜਾਂਚਕਰਤਾਵਾਂ ਨੂੰ ਸੌਂਪਣ ਦਾ ਆਦੇਸ਼ ਦਿੱਤਾ। ਕੋਰਟ ਨੇ ਟਰੰਪ ਆਰਗੇਨਾਈਜੇਸ਼ਨ ਦੀ ਉਸ ਦਲੀਲ ਨੂੰ ਠੁਕਰਾ ਦਿੱਤਾ, ਜਿਸ ‘ਚ ਉਸ ਨੇ ਕਿਹਾ ਸੀ ਕਿ ਇੰਜੀਨੀਅਰ ਤੇ ਉਨ੍ਹਾਂ ਵਿਚਾਲੇ ਹੋਈ ਗੱਲਬਾਤ ਕੰਪਨੀ ਦਾ ਵਿਸ਼ੇਸ਼ ਅਧਿਕਾਰ ਹੈ ਤੇ ਇਸ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ ਹੈ। ਕੋਰਟ ‘ਚ ਟਰੰਪ ਪਰਿਵਾਰ ਦੇ ਕਾਰੋਬਾਰ ਦੇ ਤਰੀਕਿਆਂ ਨੂੰ ਲੈ ਕੇ ਜਾਂਚ ਚੱਲ ਰਹੀ ਹੈ। ਓਧਰ, ਬਾਇਡਨ ਦੇ ਪੁੱਤਰ ਹੰਟਰ ਬਾਇਡਨ ਨਾਲ ਜੁੜੇ ਸੰਘੀ ਟੈਕਸ ਮਾਮਲੇ ਦੀ ਜਾਂਚ ‘ਚ ਟਰੰਪ ਇਕ ਵਿਸ਼ੇਸ਼ ਵਕੀਲ ਨਿਯੁਕਤ ਕਰਨ ‘ਤੇ ਵਿਚਾਰ ਕਰ ਰਹੇ ਹਨ।