PreetNama
ਸਮਾਜ/Social

ਕਾਬੁਲ ਅੱਤਵਾਦੀ ਹਮਲੇ ‘ਚ ਮਾਰੇ ਗਏ ਲੋਕਾਂ ਦੀ ਯਾਦ ‘ਚ 30 ਅਗਸਤ ਤਕ ਅੱਧਾ ਝੁਕਿਆ ਰਹੇਗਾ ਅਮਰੀਕੀ ਝੰਡਾ- ਜੋਅ ਬਾਇਡਨ

ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਵੀਰਵਾਰ (ਸਥਾਨਕ ਸਮੇਂ) ਨੂੰ ਹੁਕਮ ਦਿੱਤਾ ਕਿ ਕਾਬੁਲ ਹਮਲੇ ਦੇ ਪੀੜ੍ਹਤਾਂ ਨੂੰ ਸਨਮਾਨ ਦੇਣ ਲਈ 30 ਅਗਸਤ ਤਕ ਸੰਯੁਕਤ ਰਾਜ ਅਮਰੀਕਾ ਦਾ ਝੰਡਾ ਵ੍ਹਾਈਟ ਹਾਊਸ, ਸਾਰੇ ਸਰਵਜਨਕ ਭਵਨਾਂ, ਮੈਦਾਨਾਂ ਤੇ ਸਾਰੀਆਂ ਚੌਂਕੀਆਂ ਸਮੇਤ ਸਾਰੇ ਨੇਵੀ ਦੇ ਜਹਾਜ਼ਾਂ ‘ਤੇ ਅਮਰੀਕਾ ਦਾ ਝੰਡਾ ਅੱਧਾ ਝੁਕਿਆ ਰਹੇਗਾ।

ਅਫ਼ਗਾਨਿਸਤਾਨ ਦੇ ਕਾਬੁਲ ਵਿਚ ਹੋਏ ਹਮਲੇ ਦੇ ਪੀੜਤਾਂ ਦੇ ਸੰਦਰਭ ਵਿਚ ਬੋਲਦੇ ਹੋਏ, ਬਾਇਡਨ ਨੇ ਕਿਹਾ, ’26 ਅਗਸਤ, 2021 ਨੂੰ ਅਫ਼ਗਾਨਿਸਤਾਨ ਦੇ ਕਾਬੁਲ ਵਿਚ ਹੋਏ ਅੱਤਵਾਦੀ ਹਮਲੇ ਵਿਚ ਮਾਰੇ ਗਏ ਅਮਰੀਕੀ ਸੇਵਾ ਮੈਂਬਰਾਂ ਅਤੇ ਹੋਰ ਪੀੜਤਾਂ ਦੇ ਸਤਿਕਾਰ ਦੇ ਰੂਪ ਵਿਚ ਯੂਨਾਈਟਿਡ ਦੇ ਰਾਸ਼ਟਰਪਤੀ ਦੇ ਰੂਪ ਵਿਚ, ਮੈਂ ਹੁਕਮ ਦਿੰਦਾ ਹਾਂ ਕਿ ਸੰਯੁਕਤ ਰਾਜ ਦਾ ਝੰਡਾ ਵ੍ਹਾਈਟ ਹਾਊਸ, ਸਾਰੀਆਂ ਜਨਤਕ ਇਮਾਰਤਾਂ ਅਤੇ ਮੈਦਾਨਾਂ, ਸਾਰੀਆਂ ਫੌਜੀ ਚੌਕੀਆਂ ਅਤੇ ਜਲ ਸੈਨਾ ਸਟੇਸ਼ਨਾਂ ‘ਤੇ, ਸਮੇਤ ਡਿਸਟ੍ਰਿਕਟ ਆਫ਼ ਕੋਲੰਬੀਆ ਵਿਚ ਸੰਘੀ ਸਰਕਾਰ ਦੇ ਸਾਰੇ ਸਮੁੰਦਰੀ ਜਹਾਜ਼ਾਂ, ਸੰਯੁਕਤ ਰਾਜ ਅਤੇ ਇਸਦੇ ਇਲਾਕਿਆਂ ਤੇ ਸੰਪਤੀ ‘ਤੇ 30 ਅਗਸਤ, 2021 ਤਕ ਝੁਕਾਇਆ ਜਾਵੇ।’

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਦਾ ਮੰਨਣਾ ਹੈ ਕਿ ਕਾਬੁਲ ਹਵਾਈ ਅੱਡੇ ‘ਤੇ ਹੋਏ ਹਮਲਿਆਂ ਪਿੱਛੇ ਇਸਲਾਮਿਕ ਸਟੇਟ-ਖੋਰਾਸਨ ਅੱਤਵਾਦੀ ਸਮੂਹ ਦੇ ਨੇਤਾ ਦਾ ਹੱਥ ਹੈ। ਬਾਇਡਨ ਨੇ ਕਿਹਾ ਕਿ ਇਸਲਾਮਿਕ ਸਟੇਟ-ਖੋਰਾਸਨ ਨੇ ਤਾਲਿਬਾਨ ਦੇ ਕਬਜ਼ੇ ਦੌਰਾਨ ਜੇਲ੍ਹਾਂ ਤੋਂ ਰਿਹਾਅ ਹੋਣ ਤੋਂ ਬਾਅਦ ਅਫ਼ਗਾਨਿਸਤਾਨ ਵਿਚ ਅਮਰੀਕੀ ਫੌਜਾਂ ਅਤੇ ਹੋਰਾਂ ਵਿਰੁੱਧ ਗੁੰਝਲਦਾਰ ਹਮਲਿਆਂ ਦੀ ਯੋਜਨਾ ਬਣਾਈ ਹੈ।

ਕਾਬੁਲ ਹਵਾਈ ਅੱਡੇ ਦੇ ਬਾਹਰ ਵੀਰਵਾਰ ਨੂੰ ਹੋਏ ਦੋਹਰੇ ਬੰਬ ਧਮਾਕਿਆਂ ਵਿਚ ਘੱਟੋ -ਘੱਟ 12 ਦੇ ਕਰੀਬ ਅਮਰੀਕੀ ਸੈਨਿਕ ਮਾਰੇ ਗਏ ਅਤੇ ਕਈ ਅਫ਼ਗਾਨ ਨਾਗਰਿਕਾਂ ਸਮੇਤ 15 ਜ਼ਖਮੀ ਹੋ ਗਏ। ਪਹਿਲਾ ਧਮਾਕਾ ਕਾਬੁਲ ਹਵਾਈ ਅੱਡੇ ਦੇ ਅਭੈ ਗੇਟ ‘ਤੇ ਹੋਇਆ, ਜਦਕਿ ਦੂਜਾ ਧਮਾਕਾ ਬੈਰਨ ਹੋਟਲ ਨੇੜੇ ਹੋਇਆ।

Related posts

Monkeypox Virus : ਤਿੰਨ ਦੇਸ਼ਾਂ ‘ਚ ਮਿਲੇ ਮੌਂਕੀ ਪੌਕਸ ਦੇ 550 ਤੋਂ ਜ਼ਿਆਦਾ ਮਾਮਲੇ, WHO ਨੇ ਦਿੱਤੀ ਚਿਤਾਵਨੀ

On Punjab

ਛੇਤੀ ਹੀ ਕੰਮ ’ਤੇ ਆਵਾਂਗੀ: ਰਸ਼ਮਿਕਾ ਮੰਦਾਨਾ

On Punjab

ਸੰਗੀਤ ਦੇ ਅਕਾਦਮਿਕ ਕਾਰਜਾਂ ਲਈ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਾਂਝ ’ਤੇ ਜ਼ੋਰ

On Punjab