ਅਫਗਾਨਿਸਤਾਨ ਦੇ ਕਾਬੁਲ ਏਅਰਪੋਰਟ ‘ਤੇ ਹੰਗਾਮੇ ‘ਚ ਘੱਟ ਤੋਂ ਘੱਟ ਪੰਜ ਲੋਕਾਂ ਦੀ ਮੌਤ ਦੀ ਖਬਰ ਆ ਰਹੀ ਹੈ। ਅੰਤਰਰਾਸ਼ਟਰੀ ਏਜੰਸੀਆਂ ਦਾ ਦਾਅਵਾ ਹੈ ਕਿ ਏਅਰਪੋਰਟ ‘ਤੇ ਹਾਲੇ ਵੀ ਹਾਲਾਤ ਬੇਕਾਬੂ ਹਨ। ਏਅਰਪੋਰਟ ‘ਤੇ ਜ਼ਿਆਦਾ ਭੀੜ ਹੋਣ ਤੋਂ ਬਾਅਦ ਇੱਥੇ ਜਹਾਜ਼ਾਂ ਦੇ ਸੰਚਾਲਨ ‘ਤੇ ਰੋਕ ਲਾ ਦਿੱਤੀ ਗਈ ਹੈ। ਅਫ਼ਗਾਨਿਸਤਾਨ ‘ਚ ਹਰ ਦਿਨ ਤੇਜ਼ੀ ਨਾਲ ਹਾਲਾਤ ਬੇਕਾਬੂ ਹੋ ਰਹੇ ਹਨ।
ਅਫ਼ਗਾਨਿਸਤਾਨ ‘ਚ ਜਾਰੀ ਉਥਲ-ਪੁਥਲ ‘ਚ ਰਾਸ਼ਟਰੀ ਵਾਹਕ ਏਅਰ ਇੰਡੀਆ ਦੀ ਕਾਬੁਲ ਜਾਣ ਵਾਲੀ ਉਡਾਨ ਦੀ ਸਮੇਂ ‘ਚ ਬਦਲਾਅ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਕਾਬੁਲ ਜਾਣ ਵਾਲੀ ਸਵੇਰ ਦੀ ਉਡਾਨ ਤੋਂ ਹੁਣ ਦੁਪਹਿਰ ਨੂੰ ਉਡਾਨ ਭਰੇਗੀ। ਜਦਕਿ ਉਡਾਨ ਕਰਮਚਾਰੀਆਂ ਨਾਲ ਦੋ ਜ਼ਹਾਜ਼ ਨਿਕਾਸੀ ਲਈ ਸਟੈਂਡਬਾਏ ‘ਤੇ ਰੱਖੇ ਗਏ ਹਨ। ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਏਐਨਆਈ ਨੂੰ ਦੱਸਿਆ ਕਾਬੁਲ ‘ਚ ਮੌਜੂਦਾ ਸਥਿਤੀ ਕਾਰਨ ਏਅਰ ਇੰਡੀਆ ਦੀ ਉਡਾਨ ਨੂੰ ਕਾਬੁਲ ਲਈ ਸਵੇਰੇ 8:30 ਵਜੇ ਦੀ ਵਜੇ 12:30 ਵਜੇ ਲਈ ਅੱਗੇ ਵਧਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ‘ਚ ਜਾਰੀ ਉਥਲ ਪੁਥਲ ਕਾਰਨ ਕਾਬੁਲ ਦੇ ਹਾਮਿਦ ਕਰਜਈ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਦੁਨੀਆ ਭਰ ਤੋਂ ਉਡਾਨ ਸੰਚਾਲਨ ਪ੍ਰਭਾਵਿਤ ਹੈ।
ਦੂਜੇ ਪਾਸੇ ਭਾਰਤ ਸਰਕਾਰ ਦੁਆਰਾ ਏਅਰ ਇੰਡੀਆ ਨੂੰ ਕਾਬੁਲ ਨਿਕਾਸੀ ਲਈ ਦੋ ਜਹਾਜ਼ਾਂ ਨੂੰ ਸਟੈਂਡਬਾਏ ‘ਤੇ ਰੱਖਣ ਲਈ ਕਿਹਾ ਗਿਆ ਹੈ। ਸਰਕਾਰੀ ਅਧਿਕਾਰੀ ਨੇ ਏਐਨਆਈ ਨੂੰ ਦੱਸਿਆ ਫਲਾਈਟ ਕਰੂ ਨਾਲ ਦੋ ਜਹਾਜ਼ ਕਾਬੁਲ ਨਿਕਾਸੀ ਲਈ ਸਟੈਂਡਬਾਏ ‘ਤੇ ਹਨ। ਸਰਕਾਰ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੀ ਹੈ।
ਏਅਰਲਾਈਨ ਕਮਰਚਾਰੀਆਂ ਨਾਲ ਸੰਚਾਰ ਵੀ ਚੁਣੌਤੀਪੂਰਨ ਹੈ ਕਿਉਂਕਿ ਸ਼ਹਿਰਾਂ ਦੇ ਕਈ ਹਿੱਸਿਆਂ ‘ਚ ਮੋਬਾਈਲ ਨੈਟਵਰਕ ਚਾਲੂ ਨਹੀਂ ਹੈ। ਜ਼ਿਕਰਯੋਗ ਹੈ ਕਿ ਏਅਰ ਇੰਡੀਆ ਕਾਬੁਲ ਲਈ ਹਰ ਦਿਨ ਇਕ ਉਡਾਨ ਸੰਚਾਲਿਤ ਕਰਦੀ ਹੈ ਤੇ ਏਅਰਲਾਈਨ ਕੋਲ ਇਸ ਲਈ ਐਡਵਾਂਸ ਬੁਕਿੰਗ ਹੈ। ਵਿਦੇਸ਼ ਮੰਤਰਾਲੇ (MEA), ਨਾਗਰਿਕ ਉਡਾਨ ਮੰਤਰਾਲੇ (MoCA) ਤੇ ਏਅਰ ਇੰਡੀਆ ਸੰਪਰਕ ‘ਚ ਹਨ। ਅਫਗਾਨਿਸਤਾਨ ‘ਚ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ।