33.49 F
New York, US
February 6, 2025
PreetNama
ਖਾਸ-ਖਬਰਾਂ/Important News

ਕਾਬੁਲ ‘ਚ ਡਰੋਨ ਹਮਲੇ ‘ਤੇ ਬੋਲਿਆ ਅਮਰੀਕਾ- ਸਵੈ-ਰੱਖਿਆ ਲਈ ਚੁੱਕਿਆ ਇਹ ਕਦਮ, ਨਤੀਜਿਆਂ ਜਾ ਕਰ ਰਹੇ ਮੁਲਾਂਕਣ

ਅਮਰੀਕਾ ਨੇ ਕਿਹਾ ਹੈ ਕਿ ਉਸਨੇ ਸਵੈ-ਰੱਖਿਆ ਲ0ਈ ਅਫ਼ਗਾਨਿਸਤਾਨ ਵਿੱਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ‘ਤੇ ਡਰੋਨ ਹਮਲਾ ਕੀਤਾ ਹੈ। ਯੂਐਸ ਸੈਂਟਰਲ ਕਮਾਂਡ ਦੇ ਬੁਲਾਰੇ ਕੈਪਟਨ ਬਿਲ ਅਰਬਨ ਨੇ ਕਿਹਾ, “ਕਾਬੁਲ ਵਿੱਚ ਵਿਸਫੋਟਕਾਂ ਨਾਲ ਭਰੇ ਵਾਹਨ ਉੱਤੇ ਹੋਏ ਹਮਲੇ ਤੋਂ ਬਾਅਦ ਨਾਗਰਿਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਤੋਂ ਅਸੀਂ ਜਾਣੂ ਹਾਂ। ਇਸ ਸਮੇਂ ਅਸੀਂ ਅਜੇ ਵੀ ਇਸ ਹਮਲੇ ਦੇ ਨਤੀਜਿਆਂ ਦਾ ਮੁਲਾਂਕਣ ਕਰ ਰਹੇ ਹਾਂ। ਅਸੀਂ ਸੰਭਾਵੀ ਹਮਲੇ ਦੇ ਖ਼ਤਰੇ ਤੋਂ ਵੀ ਪੂਰੀ ਤਰ੍ਹਾਂ ਸੁਚੇਤ ਹਾਂ।

ਬਿਲ ਅਰਬਨ ਨੇ ਕਿਹਾ, “ਅਮਰੀਕੀ ਫ਼ੌਜ ਨੇ ਅੱਜ ਕਾਬੁਲ ਵਿੱਚ ਇਕ ਵਾਹਨ ‘ਤੇ ਸਵੈ-ਰੱਖਿਆ ਡਰੋਨ ਹਮਲਾ ਕੀਤਾ ਅਤੇ ਹਾਮਿਦ ਕਰਜਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਆਈਐਸ-ਕੇ ਦੇ ਆਉਣ ਵਾਲੇ ਖ਼ਤਰੇ ਨੂੰ ਖ਼ਤਮ ਕਰ ਦਿੱਤਾ।” ਉਨ੍ਹਾਂ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਅਸੀਂ ਟੀਚੇ ਨੂੰ ਸਫ਼ਲਤਾਪੂਰਵਕ ਢਾਹ ਦਿੱਤਾ ਹੈ। ਹਮਲੇ ਤੋਂ ਬਾਅਦ ਵਾਹਨ ਤੋਂ ਧਮਾਕੇ ਹੋਏ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਇਸ ਉੱਤੇ ਉਚਿਤ ਮਾਤਰਾ ਵਿਚ ਵਿਸਫੋਟ ਹੋਏ ਹਨ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਕ ਦਿਨ ਪਹਿਲਾਂ ਚਿਤਾਵਨੀ ਦਿੱਤੀ ਸੀ ਕਿ ਅਗਲੇ 24 ਤੋਂ 36 ਘੰਟਿਆਂ ਦੇ ਅੰਦਰ ਅਫ਼ਗਾਨਿਸਤਾਨ ਵਿਚ ਅਮਰੀਕੀ ਸੈਨਿਕਾਂ ਉੱਤੇ ਹਮਲਾ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਖ਼ਤਰੇ ਦੇ ਮੱਦੇਨਜ਼ਰ ਬਹੁਤ ਸਾਵਧਾਨੀ ਵਰਤਣ ਲਈ ਵੀ ਕਿਹਾ ਸੀ। ਕਾਬੁਲ ਹਵਾਈ ਅੱਡੇ ਦੇ ਇਕ ਗੇਟ ਉੱਤੇ ਵੀਰਵਾਰ ਨੂੰ ਆਤਮਘਾਤੀ ਹਮਲਾ ਹੋਇਆ ਸੀ। ਇਸ ਹਮਲੇ ਵਿਚ 13 ਅਮਰੀਕੀ ਸੈਨਿਕਾਂ ਸਮੇਤ 192 ਲੋਕ ਮਾਰੇ ਗਏ ਸਨ। ਇਸਲਾਮਿਕ ਸਟੇਟ-ਖੋਰਾਸਾਨ (ਆਈਐਸ-ਕੇ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਬਾਇਡਨ ਨੇ ਖਾਧੀ ਸੀ ਬਦਲਾ ਲੈਣ ਦੀ ਸਹੁੰ

ਬਾਇਡਨ ਨੇ ਕਾਬੁਲ ਹਮਲੇ ਦੇ ਦੋਸ਼ੀਆਂ ਨੂੰ ਲੱਭ ਕੇ ਮਾਰਨ ਦੀ ਗੱਲ ਕਹੀ ਸੀ। ਉਨ੍ਹਾਂ ਕਿਹਾ ਸੀ ਕਿ ਅਮਰੀਕਾ ਇਸ ਹਮਲੇ ਨੂੰ ਨਹੀਂ ਭੁੱਲੇਗਾ ਅਤੇ ਦੋਸ਼ੀਆਂ ਨੂੰ ਲੱਭ ਕੇ ਮਾਰ ਦਿੱਤਾ ਜਾਵੇਗਾ। ਅਗਲੇ ਦਿਨ ਭਾਵ ਸ਼ੁੱਕਰਵਾਰ ਰਾਤ ਨੂੰ ਹੀ, ਅਮਰੀਕੀ ਫ਼ੌਜ ਨੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਨੰਗਰਹਾਰ ਸੂਬੇ ਵਿੱਚ ਇਕ ਡਰੋਨ ਹਮਲੇ ਵਿੱਚ ਦੋ ਆਈਐਸ ਅੱਤਵਾਦੀਆਂ ਨੂੰ ਮਾਰ ਦਿੱਤਾ। ਇਸ ਹਮਲੇ ਵਿੱਚ ਇਕ ਅੱਤਵਾਦੀ ਜ਼ਖਮੀ ਵੀ ਹੋਇਆ ਹੈ। ਮਾਰੇ ਗਏ ਅੱਤਵਾਦੀਆਂ ‘ਤੇ ਕਾਬੁਲ ਹਮਲੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਸੀ। ਇਸ ਹਮਲੇ ਤੋਂ ਬਾਅਦ, ਬਾਇਡਨ ਨੇ ਕਿਹਾ ਕਿ ਇਹ ਆਈਐਸ ਦੇ ਵਿਰੁੱਧ ਆਖ਼ਰੀ ਹਮਲਾ ਨਹੀਂ ਸੀ ਅਤੇ ਇਸ ਦੇ ਵਿਰੁੱਧ ਹੋਰ ਹਮਲੇ ਹੋਣਗੇ।

ਅਮਰੀਕਾ ਨੂੰ 31 ਅਗਸਤ ਤੋਂ ਬਾਅਦ ਅਫ਼ਗਾਨਿਸਤਾਨ ‘ਤੇ ਹਮਲਾ ਕਰਨ ਦਾ ਅਧਿਕਾਰ ਨਹੀਂ

ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਕਿਹਾ ਕਿ 31 ਅਗਸਤ ਤੋਂ ਬਾਅਦ ਅਮਰੀਕਾ ਨੂੰ ਅਫ਼ਗਾਨਿਸਤਾਨ ‘ਤੇ ਹਮਲਾ ਕਰਨ ਦਾ ਅਧਿਕਾਰ ਨਹੀਂ ਹੋਵੇਗਾ। ਤਾਲਿਬਾਨ ਦੀ ਅਗਵਾਈ ਹੇਠ ਬਣਨ ਵਾਲੀ ਸਰਕਾਰ ਅਜਿਹੇ ਕਿਸੇ ਵੀ ਹਮਲੇ ਨੂੰ ਰੋਕੇਗੀ। ਤਾਲਿਬਾਨ ਨੇ ਨੰਗਰਹਾਰ ਸੂਬੇ ਵਿੱਚ ਅਮਰੀਕੀ ਡਰੋਨ ਹਮਲੇ ਦੀ ਵੀ ਨਿੰਦਾ ਕੀਤੀ ਹੈ।

Related posts

ਤਾਲਿਬਾਨ ਦੇ ਬਣਾਏ ਸਖ਼ਤ ਨਿਯਮਾਂ ਤੋਂ ਛੁਪ ਕੇ ਦੇਸ਼ ‘ਚ ਚੱਲ ਰਹੇ ਹਨ ਕਈ ਗੁਪਤ ਸਕੂਲ, ਰਸੋਈ ‘ਚ ਛੁਪਾਈਆਂ ਜਾ ਰਹੀਆਂ ਹਨ ਕਿਤਾਬਾਂ

On Punjab

ਅਮਰੀਕਾ ‘ਚ ਗਰੀਨ ਕਾਰਡ ਲਈ ਭਾਰਤੀਆਂ ਨੂੰ ਕਰਨਾ ਪਵੇਗਾ 195 ਸਾਲ ਇੰਤਜ਼ਾਰ

On Punjab

ਪੂਤਿਨ ਨਾਲ ਅਹਿਮ ਦਸਤਾਵੇਜ਼ ’ਤੇ ਦਸਤਖ਼ਤ ਕਰ ਸਕਦੇ ਨੇ ਮੋਦੀਦਹਾਕਿਆਂ ਤੱਕ ਰੂਸ ਤੇ ਭਾਰਤ ਨੂੰ ਦਿਸ਼ਾ ਦੇਵੇਗਾ ਦਸਤਾਵੇਜ਼

On Punjab