29.26 F
New York, US
December 27, 2024
PreetNama
ਸਮਾਜ/Social

ਕਾਬੁਲ ‘ਚ ਹਸਪਤਾਲ ‘ਤੇ ਅੱਤਵਾਦੀ ਹਮਲਾ, 14 ਲੋਕਾਂ ਦੀ ਮੌਤ

Afghan Violence Escalates: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਮੰਗਲਵਾਰ ਨੂੰ ਅੱਤਵਾਦੀਆਂ ਨੇ ਇੱਕ ਹਸਪਤਾਲ ‘ਤੇ ਹਮਲਾ ਕਰ ਦਿੱਤਾ । ਇਸ ਘਟਨਾ ਵਿੱਚ 14 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਦੋ ਨਵਜੰਮੇ ਬੱਚੇ, ਹਸਪਤਾਲ ਵਿੱਚ ਦਾਖਲ ਔਰਤਾਂ ਅਤੇ ਨਰਸਾਂ ਵੀ ਸ਼ਾਮਿਲ ਹਨ । ਅੱਤਵਾਦੀਆਂ ਨੂੰ ਰੋਕਣ ਲਈ ਸਥਾਨਕ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਪਰ ਕੋਈ ਅੱਤਵਾਦੀ ਮਾਰਿਆ ਨਹੀਂ ਗਿਆ । ਇਸ ਗੋਲੀਬਾਰੀ ਦੌਰਾਨ ਅਫਗਾਨ ਸੁਰੱਖਿਆ ਬਲਾਂ ਨੇ ਮਰੀਜ਼ਾਂ ਨੂੰ ਹਸਪਤਾਲ ਵਿਚੋਂ ਬਾਹਰ ਕੱਢਿਆ ।

ਕਾਬੁਲ ਤੋਂ ਇਲਾਵਾ ਅਫਗਾਨਿਸਤਾਨ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਹਿੰਸਾ ਭੜਕ ਗਈ । ਮੰਗਲਵਾਰ ਨੂੰ ਨਾਂਗਰਹਰ ਵਿੱਚ ਇੱਕ ਸੋਗ ਸਭਾ ਵਿੱਚ ਇੱਕ ਆਤਮਘਾਤੀ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ । ਇਸ ਘਟਨਾ ਵਿੱਚ 14 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 55 ਲੋਕ ਗੰਭੀਰ ਜ਼ਖਮੀ ਹੋ ਗਏ । ਇਸ ਖੇਤਰ ਨੂੰ ਇਸਲਾਮਿਕ ਸਟੇਟ ਦਾ ਗੜ੍ਹ ਮੰਨਿਆ ਜਾਂਦਾ ਹੈ । ਦੂਜੇ ਪਾਸੇ ਖੋਹਾਰ ਵਿੱਚ ਇੱਕ ਰੇਹੜੀ ਬੰਬ ਧਮਾਕਾ ਹੋਇਆ,ਜਿਸ ਵਿੱਚ 10 ਲੋਕ ਜ਼ਖਮੀ ਹੋਏ ਹਨ ।

ਇਸ ਹਮਲੇ ਤੋਂ ਬਾਅਦ ਤਾਲਿਬਾਨ ਨੇ ਕਿਹਾ ਹੈ ਕਿ ਨਾਂਗਰਹਰ ਸੂਬੇ ਵਿੱਚ ਹੋਏ ਹਮਲੇ ਵਿੱਚ ਇਸਦਾ ਕੋਈ ਹੱਥ ਨਹੀਂ ਹੈ । ਤਾਲਿਬਾਨ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਨਾਂਗਰਹਰ ਦੇ ਖੇਵਾ ਜ਼ਿਲੇ ਵਿੱਚ ਸ਼ੋਕ ਸਭਾ ‘ਤੇ ਹੋਏ ਹਮਲੇ ਵਿੱਚ ਇਸਲਾਮਿਕ ਅਮੀਰਾਤ ਦੀ ਕੋਈ ਭੂਮਿਕਾ ਨਹੀਂ ਹੈ । ਟਵੀਟ ਵਿੱਚ ਕਿਹਾ ਗਿਆ ਹੈ ਕਿ ਇਸਲਾਮੀ ਅਮੀਰਾਤ ਇਸ ਤਰ੍ਹਾਂ ਦੇ ਹਮਲੇ ਦੀ ਸਖਤ ਨਿੰਦਾ ਕਰਦਾ ਹੈ ।

ਉਥੇ ਹੀ ਕਾਬੁਲ ਵਿੱਚ ਹੋਏ ਅੱਤਵਾਦੀ ਹਮਲੇ ਦੀ ਭਾਰਤ ਨੇ ਆਲੋਚਨਾ ਕੀਤੀ ਹੈ । ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਬੇਕਸੂਰ ਲੋਕਾਂ ‘ਤੇ ਹੋਏ ਅੱਤਵਾਦੀ ਹਮਲੇ ਨੂੰ ਕਿਸੇ ਵੀ ਸੂਰਤ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ । 11 ਮਈ ਨੂੰ ਕਾਬੁਲ ਦੇ ਦਸ਼ਤ-ਏ-ਬਰਚੀ ਹਸਪਤਾਲ ਦੇ ਜਣੇਪਾ ਵਾਰਡ, ਨਾਂਗਰਹਰ ਦੀ ਸ਼ੋਕ ਸਭਾ ਅਤੇ ਲਘਮਣ ਦੀ ਸੈਨਾ ਦੀ ਚੌਕੀ ‘ਤੇ ਹੋਏ ਹਮਲੇ ਵਿੱਚ ਬਹੁਤ ਸਾਰੀਆਂ ਔਰਤਾਂ ਅਤੇ ਬੱਚਿਆਂ ਦੀ ਮੌਤ ਹੋ ਗਈ । ਭਾਰਤ ਸਰਕਾਰ ਦੁਖੀ ਪਰਿਵਾਰਾਂ ਨਾਲ ਹਮਦਰਦੀ ਕਰਦੀ ਹੈ ਅਤੇ ਜ਼ਖਮੀ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੀ ਹੈ ।

Related posts

ਚੱਕਰਵਾਤੀ ਤੂਫਾਨ ਅਮਫਾਨ ਅਗਲੇ ਕੁੱਝ ਘੰਟਿਆਂ ‘ਚ ਲੈ ਸਕਦੈ ਖਤਰਨਾਕ ਰੂਪ, ਨੇਵੀ ਫੌਜ ਅਲਰਟ

On Punjab

ਤੂਫਾਨ ਤੇ ਬਾਰਸ਼ ਦਾ ਕਹਿਰ, ਹੁਣ ਤਕ 16 ਮੌਤਾਂ

On Punjab

ਦਿੱਲੀ ਦੇ ਨੌਜਵਾਨ ਨੇ ਅਮਰੀਕਾ ਦੇ ਲੋਕਾਂ ਨੂੰ ਫਸਾ ਕੇ ਲੁੱਟੇ 7 ਕਰੋਡ਼ ਤੋਂ ਵੱਧ ਰੁਪਏ

On Punjab