32.63 F
New York, US
February 6, 2025
PreetNama
ਸਮਾਜ/Social

ਕਾਬੁਲ ਦੀ ਮਸਜਿਦ ‘ਚ ਜ਼ਬਰਦਸਤ ਧਮਾਕਾ, ਇਮਾਮ ਸਮੇਤ ਦੋ ਦੀ ਮੌਤ

ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਮੰਗਲਵਾਰ ਨੂੰ ਇਕ ਮਸਜਿਦ ‘ਚ ਜ਼ਬਰਦਸਤ ਧਮਾਕਾ ਹੋਇਆ। ਇਸ ਘਟਨਾ ਵਿੱਚ ਮਸਜਿਦ ਦੇ ਇਮਾਮ ਸਮੇਤ ਦੋ ਲੋਕ ਮਾਰੇ ਗਏ ਅਤੇ ਦੋ ਜ਼ਖਮੀ ਹੋ ਗਏ।

ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਅਰੀਅਨ ਨੇ ਦੱਸਿਆ ਕਿ
” ਵਜ਼ੀਰ ਅਕਬਰ ਖ਼ਾਨ ਮਸਜਿਦ ਨੂੰ ਸ਼ਾਮ ਕਰੀਬ 7:25 ਵਜੇ ਨਿਸ਼ਾਨਾ ਬਣਾਇਆ ਗਿਆ ਜਦੋਂ ਲੋਕ ਨਮਾਜ਼ ਪੜ੍ਹਨ ਲਈ ਇਕੱਠੇ ਹੋਏ। ”

ਉਨ੍ਹਾਂ ਕਿਹਾ ਕਿ ਹਮਲੇ ‘ਚ ਇਮਾਮ ਮੁੱਲਾ ਮੁਹੰਮਦ ਅਯਾਜ਼ ਨਿਆਜੀ ਜ਼ਖਮੀ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿਥੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਕਾਬੁਲ ਦੀ ਮਸਜਿਦ ਵਿੱਚ ਜ਼ਬਰਦਸਤ ਧਮਾਕਾ:

ਨਿਆਜ਼ੀ ਇਮਾਮ ਹੋਣ ਦੇ ਨਾਲ ਕਾਬੁਲ ਯੂਨੀਵਰਸਿਟੀ ਦੇ ਇਸਲਾਮੀ ਕਾਨੂੰਨ ਵਿਭਾਗ ਵਿੱਚ ਪ੍ਰੋਫੈਸਰ ਸੀ। ਜੂਮਾ ਦੀਆਂ ਪ੍ਰਾਰਥਨਾਵਾਂ ‘ਚ ਉਨ੍ਹਾਂ ਦੀ ਸਾਖ ਲੋਕਾਂ ‘ਚ ਬਹੁਤ ਮਸ਼ਹੂਰ ਸੀ। ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਰ ਮੰਨਿਆ ਜਾਂਦਾ ਹੈ ਕਿ ਹਮਲੇ ਪਿੱਛੇ ਆਈਐਸ ਦਾ ਹੱਥ ਹੋ ਸਕਦਾ ਹੈ। ਕਾਬੁਲ ਵਿੱਚ ਹੋਏ ਹਮਲੇ ਦੀ ਗੱਲ ਆਈਐਸ ਸੰਗਠਨ ਦੁਆਰਾ ਸਾਹਮਣੇ ਆਈ ਹੈ।

ਪਲੇ ਸਟੋਰ ਨੇ ਹਟਾਇਆ ‘Remove China Apps’, 50 ਲੱਖ ਤੋਂ ਵੱਧ ਵਾਰ ਹੋਇਆ ਸੀ ਡਾਊਨਲੋਡ

ਇਸ ਘਟਨਾ ‘ਚ ਇਮਾਮ ਸਮੇਤ ਦੋ ਲੋਕਾਂ ਦੀ ਮੌਤ:

ਹਾਲਾਂਕਿ, ਤਾਲਿਬਾਨ ਦੇ ਵਿਦਰੋਹੀ ਕਦੇ ਵੀ ਮਸਜਿਦ ‘ਤੇ ਹਮਲਾ ਨਹੀਂ ਕਰਦੇ। ਸ਼ਨੀਵਾਰ ਨੂੰ ਆਈਐਸ ਨੇ ਕਾਬੁਲ ਵਿੱਚ ਇੱਕ ਸਥਾਨਕ ਟੀਵੀ ਸਟੇਸ਼ਨ ਬੱਸ ਨੂੰ ਨਿਸ਼ਾਨਾ ਬਣਾਇਆ। ਜਿਸ ‘ਚ ਸੰਸਥਾ ਦੇ ਦੋ ਕਰਮਚਾਰੀ ਮਾਰੇ ਗਏ। ਅਜੋਕੇ ਸਮੇਂ ‘ਚ ਅਫਗਾਨਿਸਤਾਨ ‘ਚ ਨਮਾਜ਼ੀਆਂ ‘ਤੇ ਹਮਲੇ ‘ਚ ਵਾਧਾ ਹੋਇਆ ਹੈ। ਪਿਛਲੇ ਮਹੀਨੇ, ਅਣਪਛਾਤੇ ਹਮਲਾਵਰਾਂ ਨੇ ਮਸਜਿਦ ਵਿੱਚ ਦਾਖਲ ਹੋ ਕੇ ਪਰਵਾਨ ਪ੍ਰਾਂਤ ਵਿੱਚ 11 ਨਮਾਜੀਆਂ ਨੂੰ ਮਾਰ ਦਿੱਤਾ ਜਦੋਂ ਕਿ ਬਹੁਤ ਸਾਰੇ ਜ਼ਖਮੀ ਹੋ ਗਏ।

Related posts

ਜਦੋਂ ਗੰਮ ‘ਚ ਬਦਲੀਆਂ ਖ਼ੁਸ਼ੀਆਂ…ਪੋਤੇ ਨੇ ਜਿੱਤਿਆ ਗੋਲਡ ਮੈਡਲ, ਖੁਸ਼ੀ ਨਾ ਸਹਾਰਦੇ ਦਾਦੇ ਦੀ ਹੋਈ ਮੌਤ

On Punjab

ਬ੍ਰਿਟੇਨ : ਤੀਜਾ ਲਾਕਡਾਊਨ ਲਾਗੂ ਕਰਨ ਦੀ ਬਜਾਏ ਹਜ਼ਾਰਾਂ ਦੀਆਂ ਲਾਸ਼ਾਂ ਦਾ ਹੋਰ ਢੇਰ ਲੱਗਣਗੇ ਦੇਣਗੇ, ਰੱਖਿਆ ਮੰਤਰੀ ਨੇ ਅਖ਼ਬਾਰ ਦੀ ਰਿਪੋਰਟ ਨੂੰ ਦੱਸਿਆ ਫਰਜ਼ੀ

On Punjab

ਆਪਣੀ ਚੋਣ ਦੀ ਸਹੀ ਵਰਤੋਂ

Pritpal Kaur