businessman burnt seven crores: ਕੈਨੇਡਾ ਦੇ ਵਿੱਚ ਇੱਕ ਅਨੋਖੀ ਘਟਨਾ ਸਾਹਮਣੇ ਆਈ ਹੈ, ਇੱਕ ਕੈਨੇਡੀਅਨ ਵਪਾਰੀ ਨੇ 7.13 ਕਰੋੜ ਰੁਪਏ 10 ਲੱਖ ਡਾਲਰ ਅੱਗ ਲਗਾ ਕੇ ਸਾੜ ਦਿੱਤੇ। ਤਲਾਕ ਤੋਂ ਬਾਅਦ ਪਤਨੀ ਨੂੰ ਪੈਸੇ ਨਾ ਦੇਣੇ ਪੈਣ ਇਸ ਲਈ ਕੈਨੇਡੀਅਨ ਵਪਾਰੀ ਨੇ ਪੈਸਿਆਂ ਨੂੰ ਹੀ ਅੱਗ ਲਗਾ ਕੇ ਸਾੜ ਦਿੱਤਾ। ਬਰੂਸ ਮੈਕਨਵਿਲੇ ਨਾਮ ਦੇ ਵਿਅਕਤੀ ਨੇ ਇਸ ਗੱਲ ਨੂੰ ਅਦਾਲਤ ਵਿੱਚ ਮੰਨਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਬਰੂਸ ਮੈਕਨਵਿਲੇ ਨੇ ਪਿੱਛਲੇ ਸਾਲ ਸਤੰਬਰ ਅਤੇ ਦਸੰਬਰ ਵਿੱਚ ਇਹ ਰਕਮ ਸਾੜੀ ਸੀ, ਹਾਲਾਂਕਿ ਇਸਦਾ ਕੋਈ ਸਬੂਤ ਨਹੀਂ ਮਿਲਿਆ ਹੈ। ਮੈਕਨਵਿਲੇ ਵਲੋਂ ਕਢਾਈ ਗਈ ਰਕਮ ਦੀਆਂ ਰਸੀਦਾਂ ਜਰੂਰ ਦਿਖਾਈਆਂ ਗਈਆਂ ਹਨ।
ਅਦਾਲਤ ਦੀ ਬੇਇੱਜ਼ਤੀ ਮੰਨਦੇ ਹੋਏ ਇਸ ਵਿਅਕਤੀ ਨੂੰ 30 ਦਿਨਾਂ ਦੀ ਸਜ਼ਾ ਸੁਣਾਈ ਗਈ ਹੈ। ਬਰੂਸ ਨੇ ਅਦਾਲਤ ਨੂੰ ਦੱਸਿਆ ਕਿ ਉਹ ਪਤਨੀ ਦੇ ਤਲਾਕ ਦੀ ਪ੍ਰਕਿਰਿਆ ਤੋਂ ਚਿੜ ਗਿਆ ਸੀ, ਜਿਸ ਕਾਰਨ ਉਸਨੇ ਪੈਸੇ ਸਾੜ ਦਿੱਤੇ। ਜੱਜ ਕੇਵਿਨ ਫਿਲਿਪ ਨੇ ਵੀ ਉਸ ਨੂੰ ਫਟਕਾਰ ਲਗਾਈ ਅਤੇ ਕੇਵਿਨ ਨੇ ਕਿਹਾ ਕਿ ਗੁੱਸਾ ਕੱਢਣ ਲਈ, ਤੁਸੀਂ ਨਾ ਸਿਰਫ ਅਦਾਲਤ ਦਾ ਮਜ਼ਾਕ ਉਡਾਇਆ ਹੈ, ਬਲਕਿ ਤੁਸੀਂ ਆਪਣੇ ਬੱਚਿਆਂ ਦੇ ਹਿੱਤਾਂ ਨੂੰ ਵੀ ਨਜ਼ਰ ਅੰਦਾਜ਼ ਕੀਤਾ ਹੈ।
ਜੱਜ ਕੇਵਿਨ ਨੇ ਬਰੂਸ ਨੂੰ ਅਦਾਲਤ ਨੂੰ ਆਪਣੀ ਪੂਰੀ ਜਾਇਦਾਦ ਦੀ ਜਾਣਕਾਰੀ ਨਾ ਦੇਣ ਦੇ ਦੋਸ਼ ਵਿੱਚ ਹਰ ਦਿਨ ਤਕਰੀਬਨ ਢੇਡ ਲੱਖ ਰੁਪਏ $ 2,000 ਜੁਰਮਾਨਾ ਭਰਣ ਲਈ ਵੀ ਕਿਹਾ ਹੈ। ਦਰਅਸਲ, ਅਦਾਲਤ ਨੂੰ ਜਾਇਦਾਦ ਦੀ ਜਾਣਕਾਰੀ ਨਾ ਦੇਣ ਦੇ ਕਾਰਨ ਤਲਾਕ ਤੋਂ ਬਾਅਦ ਜੱਜ ਬਰੂਸ ਦੁਆਰਾ ਆਪਣੀ ਪਤਨੀ ਅਤੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਰਕਮ ਦਾ ਫੈਸਲਾ ਨਹੀਂ ਕਰ ਸਕੇ ਸਨ।