PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਕਾਰੋਬਾਰ ਆਰਥਿਕ ਸਰਵੇਖਣ ਵਿੱਤ ਮੰਤਰੀ ਸੀਤਾਰਮਨ ਸੰਸਦ ਵਿਚ ਸ਼ੁੱਕਰਵਾਰ ਨੂੰ ਪੇਸ਼ ਕਰਨਗੇ ਆਰਥਿਕ ਸਰਵੇਖਣ

ਨਵੀਂ ਦਿੱਲੀ-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸ਼ੁੱਕਰਵਾਰ ਨੂੰ ਸੰਸਦ ਵਿਚ ਆਰਥਿਕ ਸਰਵੇਖਣ 2024-25 ਰੱਖਣਗੇ। ਸਰਵੇਖਣ ਜ਼ਰੀਏ ਮੌਜੂਦਾ ਵਿੱਤੀ ਸਾਲ ਵਿਚ ਅਰਥਚਾਰੇ ਦੀ ਕਾਰਗੁਜ਼ਾਰੀ ਬਾਰੇ ਅਧਿਕਾਰਤ ਸਮੀਖਿਆ ਤੇ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਦੀ ਸੂਚੀ ਮੁਹੱਈਆ ਕਰਵਾਈ ਜਾਵੇਗੀ। ਸੰਸਦ ਵਿਚ ਕੇਂਦਰੀ ਬਜਟ ਪੇਸ਼ ਕਰਨ ਤੋਂ ਪਹਿਲਾਂ ਰੱਖੇ ਜਾਣ ਵਾਲੇ ਆਰਥਿਕ ਸਰਵੇਖਣ ਵਿਚ ਸੁਧਾਰਾਂ ਤੇ ਵਿਕਾਸ ਲਈ ਭਵਿੱਖੀ ਰਣਨੀਤੀ ਦੇ ਵੇਰਵੇ ਦੀ ਦਿੱਤੇ ਜਾਣਗੇ। ਇਹ ਦਸਤਾਵੇਜ਼ ਮੁੱਖ ਆਰਥਿਕ ਸਲਾਹਕਾਰ ਵੀ.ਅਨੰਤ ਨਾਗੇਸ਼ਵਰਨ ਦੀ ਅਗਵਾਈ ਵਾਲੀ ਟੀਮ ਵੱਲੋਂ ਤਿਆਰ ਕੀਤਾ ਗਿਆ ਹੈ। ਆਰਥਿਕ ਸਰਵੇਖਣ ਸੰਸਦ ਵਿਚ ਰੱਖੇ ਜਾਣ ਤੋਂ ਪਹਿਲਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਦੋਵਾਂ ਸਦਨਾਂ ਨੂੰ ਸਾਂਝੇ ਸੰਬੋਧਨ ਨਾਲ ਬਜਟ ਇਜਲਾਸ ਦਾ ਰਸਮੀ ਆਗਾਜ਼ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸ਼ਨਿੱਚਰਵਾਰ 1 ਫਰਵਰੀ ਨੂੰ ਵਿੱਤੀ ਸਾਲ 2025-26 ਲਈ ਕੇਂਦਰੀ ਬਜਟ ਪੇਸ਼ ਕਰਨਗੇ। ਬਜਟ ਇਜਲਾਸ ਦਾ ਪਹਿਲਾ ਗੇੜ 13 ਫਰਵਰੀ ਨੂੰ ਖ਼ਤਮ ਹੋਵੇਗਾ ਤੇ ਦੂਜਾ ਗੇੜ 10 ਮਾਰਚ ਨੂੰ ਸ਼ੁਰੂ ਹੋਵੇਗਾ। ਬਜਟ ਸੈਸ਼ਨ ਰਸਮੀ ਤੌਰ ’ਤੇ 4 ਅਪਰੈਲ ਨੂੰ ਖ਼ਤਮ ਹੋਵੇਗਾ। ਬਜਟ ਸੈਸ਼ਨ ਦੌਰਾਨ ਵਕਫ਼ ਸੋਧ ਬਿੱਲ ਅਤੇ ਇਮੀਗ੍ਰੇਸ਼ਨ ਤੇ ਫੌਰਨਰਜ਼ ਬਿੱਲ ਸਣੇ ਕੁੱਲ 16 ਬਿੱਲ ਪੇਸ਼ ਕੀਤੇ ਜਾਣਗੇ।

Related posts

ਪਾਕਿਸਤਾਨ ਦਾ ਇੱਕ ਹੋਰ ਕਬੂਲਨਾਮਾ, ਮੰਤਰੀ ਫਵਾਦ ਚੌਧਰੀ ਨੇ ਕਿਹਾ ਪੁਲਵਾਮਾ ਹਮਲਾ ਇਮਰਾਨ ਸਰਕਾਰ ਦੀ ਵੱਡੀ ਕਾਮਯਾਬੀ

On Punjab

ਕੁੱਲੂ ਦੇ ਮਣੀਕਰਨ ‘ਚ ਬੱਦਲ ਫਟਣ ਕਾਰਨ ਪਾਰਵਤੀ ਨਦੀ ‘ਚ ਆਇਆ ਹੜ੍ਹ, 4 ਲੋਕ ਲਾਪਤਾ, ਵਹਿ ਰਹੀ ਔਰਤ ਦੀ ਵੀਡੀਓ ਵਾਇਰਲ

On Punjab

ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ‘ਤੇ ਅਮਰੀਕਾ ਦੀ ਪਹਿਲੀ ਪ੍ਰਤੀਕਿਰਿਆ, ‘ਹਰ ਦੇਸ਼ ਨੂੰ ਆਪਣੇ ਫ਼ੈਸਲੇ ਲੈਣ ਦਾ ਅਧਿਕਾਰ !

On Punjab