ਕਾਸ਼! ਤੇਰਾ ਮੁੜਨਾ ਵੀ ਸੱਕਦਾ…
ਜਿਵੇਂ ਪੰਛੀ ਮੁੜ ਆਉਂਦੇ ਨੇ,
ਸਵੇਰ ਦੇ ਗਏ
ਸ਼ਾਮ ਤੀਕਰ….
ਕਾਸ਼! ਮੇਰੇ ਜਖ਼ਮ ਉੱਚੜੇ ਨਾ ਰਹਿੰਦੇ,
ਤੇਰੇ ਪਿੰਡੇ ਦੀ ਤਪਸ਼ ਪਹੁੰਚ ਸਕਦੀ,
ਮੇਰੇ ਜਜਬਾਤਾਂ-ਅਰਮਾਨ ਤੀਕਰ…
ਕਾਸ਼! ਮੇਰੇ ਦਿਲ ਨੂੰ ਸੂਲ ਸਲੀਬਾਂ ਚੋਬਦਾ ਕੋਈ
ਧੀਮੀ ਪੀੜ ਨੂੰ ਹੁਲਾਰਾ ਮਿਲਦਾ
ਤੇਰੀਆਂ ਯਾਦ ਹਾਣ ਦੀਆਂ ਹੁੰਦੀਆਂ,
ਮੇਰੀ ਹਕੀਕਤ ਤੋਂ ਖਵਾਬ ਤੀਕਰ
ਸੋਨਮ ਕੱਲਰ
previous post