39.96 F
New York, US
December 12, 2024
PreetNama
ਸਮਾਜ/Social

ਕਿਉਂ ਸਾਨੂੰ ਤੜਫਾਈ ਜਾਨਾ

ਕਿਉਂ ਸਾਨੂੰ ਤੜਫਾਈ ਜਾਨਾ
ਕੁੱਝ ਤਾਂ ਸੋਚ ਵਿਚਾਰ ਵੇ ਸੱਜਣਾ
ਤੇਰੇ ਵਿੱਚ ਸਾਡੀ ਜਿੰਦੜੀ ਵਸਦੀ
ਜਿਉਂਦਿਆਂ ਨੂੰ ਨਾ ਮਾਰ ਵੇ ਸੱਜਣਾ
ਤੇਰੇ ਨਾਲ ਜਹਾਨ ਵੇ ਸਾਡਾ
ਇੰਝ ਨਾ ਦਿਲੋਂ ਵਿਸਾਰ ਵੇ ਸੱਜਣਾ
ਮੰਨਿਆ ਆਪਾਂ ਮਿਲ ਨਹੀ ਸਕਦੇ
ਇਸੇ ਵਹਿਮ ਨੂੰ ਪਾਲ ਵੇ ਸੱਜਣਾ
ਨੈਣਾ ਵਿਚਲੇ ਪੜ ਲੈ ਅੱਖਰ
ਦਰਦਾਂ ਦੇ ਭੰਡਾਰ ਵੇ ਸੱਜਣਾ
ਬਾਕੀ ਗੱਲ ਤੂੰ ਆਪ ਸਮਝ ਲੈ
ਇਹੀ ਦਿਲ ਦਾ ਸਾਰ ਵੇ ਸੱਜਣਾ

ਨਰਿੰਦਰ ਬਰਾੜ
9509500010

Related posts

ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਨ ਮੌਕੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵੱਲੋਂ ਕਰਵਾਇਆ ਵਿਸ਼ੇਸ਼ ਸਮਾਗਮ

On Punjab

ਕਸ਼ਮੀਰ ‘ਚ ਅੱਤਵਾਦੀਆਂ ਖ਼ਿਲਾਫ਼ ਵੱਡੀ ਕਾਰਵਾਈ, ਸ਼੍ਰੀਨਗਰ-ਅਨੰਤਨਾਗ-ਕੁਲਗਾਮ ‘ਚ ਕਈ ਥਾਵਾਂ ‘ਤੇ SIT ਦੇ ਛਾਪੇ

On Punjab

ਸੂਰਜ ਨੇੜੇ ਪੁੱਜੇਗਾ ਮੰਗਲ ਗ੍ਰਹਿ, ਨਜ਼ਰ ਆਉਣਗੇ ਗੁਰੂ, ਸ਼ੁੱਕਰ, ਸ਼ਨੀ ਤੇ ਟੁੱਟਦੇ ਤਾਰੇ, ਅਕਤੂਬਰ ‘ਚ ਕਈ ਖਗੋਲੀ ਘਟਨਾਵਾਂ, ਜਾਣੋ ਤਰੀਕਾਂ

On Punjab