ਕਿਉਂ ਸਾਨੂੰ ਤੜਫਾਈ ਜਾਨਾ
ਕੁੱਝ ਤਾਂ ਸੋਚ ਵਿਚਾਰ ਵੇ ਸੱਜਣਾ
ਤੇਰੇ ਵਿੱਚ ਸਾਡੀ ਜਿੰਦੜੀ ਵਸਦੀ
ਜਿਉਂਦਿਆਂ ਨੂੰ ਨਾ ਮਾਰ ਵੇ ਸੱਜਣਾ
ਤੇਰੇ ਨਾਲ ਜਹਾਨ ਵੇ ਸਾਡਾ
ਇੰਝ ਨਾ ਦਿਲੋਂ ਵਿਸਾਰ ਵੇ ਸੱਜਣਾ
ਮੰਨਿਆ ਆਪਾਂ ਮਿਲ ਨਹੀ ਸਕਦੇ
ਇਸੇ ਵਹਿਮ ਨੂੰ ਪਾਲ ਵੇ ਸੱਜਣਾ
ਨੈਣਾ ਵਿਚਲੇ ਪੜ ਲੈ ਅੱਖਰ
ਦਰਦਾਂ ਦੇ ਭੰਡਾਰ ਵੇ ਸੱਜਣਾ
ਬਾਕੀ ਗੱਲ ਤੂੰ ਆਪ ਸਮਝ ਲੈ
ਇਹੀ ਦਿਲ ਦਾ ਸਾਰ ਵੇ ਸੱਜਣਾ
ਨਰਿੰਦਰ ਬਰਾੜ
9509500010