17.92 F
New York, US
December 22, 2024
PreetNama
ਖਾਸ-ਖਬਰਾਂ/Important News

ਕਿਤੇ ਚੜ੍ਹ ਨਾ ਜਾਣਾ ਟ੍ਰੈਫਿਕ ਪੁਲਿਸ ਵਾਲਿਆਂ ਦੇ ਹੱਥੇ, ਕਿਉਂਕਿ ਹੁਣ ਸਸਤੇ ‘ਚ ਨਹੀਂ ਛੁੱਟਦੇ

ਨਵੀਂ ਦਿੱਲੀ: Motor Vehicle Amendment ਯਾਨੀ ਮੋਟਰ ਵਹੀਕਲ ਐਕਟ ‘ਚ ਸੋਧ ਬਿਲ ਲੋਕ ਸਭਾ ਪਾਸ ਹੋ ਗਿਆ ਹੈ। ਹੁਣ ਇਹ ਬਿਲ ਰਾਜ ਸਭਾ ਵਿੱਚ ਜਾਵੇਗਾ। ਇਸ ਵਿੱਚ ਟ੍ਰੈਫਿਕ ਨਿਯਮ ਬੇਹੱਦ ਸਖ਼ਤ ਹੋ ਗਏ ਹਨ ਤੇ ਨਾਲ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਵੱਡਾ ਜ਼ੁਰਮਾਨਾ ਅਦਾ ਕਰਨਾ ਪਵੇਗਾ।

ਦੇਖੋ ਇਸ ਬਿੱਲ ਨਾਲ ਕਿਵੇਂ ਬਦਲ ਜਾਵੇਗਾ ਭਾਰਤੀ ਟ੍ਰੈਫਿਕ ਸਿਸਟਮ-

 

    1. ਧਾਰਾ 177 – ਆਮ ਚਲਾਣ – ਆਮ ਚਲਾਣ ਪਹਿਲਾਂ 100 ਰੁਪਏ ਜ਼ੁਰਮਾਨਾ ਲਗਦਾ ਸੀ, ਜੋ ਹੁਣ ਵੱਧ ਕੇ 500 ਹੋ ਜਾਵੇਗਾ।

 

    1. ਧਾਰਾ 177(A) – ਸੜਕੀ ਨਿਯਮ ਤੋੜਨਾ – ਪਹਿਲਾਂ ਜ਼ੁਰਮਾਨਾ 100 ਰੁਪਏ ਹੈ ਅਤੇ ਹੁਣ 500 ਰੁਪਏ ਜ਼ੁਰਮਾਨਾ ਹੋ ਜਾਵੇਗਾ।

 

    1. ਧਾਰਾ 178 – ਬਿਨਾਂ ਟਿਕਟ ਯਾਤਰਾ – ਪਹਿਲਾਂ 200 ਰੁਪਏ ਜ਼ੁਰਮਾਨਾ ਲੱਗਦਾ ਸੀ, ਜੋ ਹੁਣ 500 ਰੁਪਏ ਹੋ ਜਾਵੇਗਾ।

 

    1. ਧਾਰਾ 179 – ਅਥਾਰਿਟੀ ਦੇ ਹੁਕਮ ਨਾ ਮੰਨਣਾ – ਪਹਿਲਾਂ ਜ਼ੁਰਮਾਨਾ 500 ਰੁਪਏ ਅਤੇ ਨਵਾਂ 2,000 ਰੁਪਏ।

 

    1. ਧਾਰਾ 180 – ਬਿਨਾਂ ਲਾਈਸੰਸ ਗੈਰ ਕਾਨੂੰਨੀ ਵਾਹਨ ਚਲਾਉਣਾ – ਪਹਿਲਾਂ ਜ਼ੁਰਮਾਨਾ 1,000 ਰੁਪਏ ਅਤੇ ਨਵਾਂ ਜ਼ੁਰਮਾਨਾ 5,000 ਰੁਪਏ ਹੋ ਜਾਵੇਗਾ।

 

    1. ਧਾਰਾ 181 – ਬਿਨਾਂ ਲਾਈਸੰਸ ਦੇ ਗੱਡੀ ਚਲਾਉਣਾ – ਪੁਰਾਣਾ ਜ਼ੁਰਮਾਨਾ 500 ਰੁਪਏ ਅਤੇ ਨਵੀਂ ਤਜਵੀਜ਼ 5,000 ਰੁਪਏ ਹੈ।

 

    1. ਧਾਰਾ 182 – ਬਿਨਾਂ ਯੋਗਤਾ ਗੱਡੀ ਚਲਾਉਣਾ – ਪਹਿਲਾਂ ਇਹ ਧਾਰਾ ਤੋੜਨ ਬਦਲੇ 500 ਰੁਪਏ ਜ਼ੁਰਮਾਨਾ ਸੀ, ਜੋ ਹੁਣ ਵੱਧ ਕੇ 10,000 ਰੁਪਏ ਹੋ ਜਾਵੇਗਾ।

 

    1. ਧਾਰਾ (182B) – ਓਵਰਸਾਈਜ਼ ਵਾਹਨ ਨੂੰ ਚਲਾਉਣਾ – ਇਹ ਨਵਾਂ ਨਿਯਮ ਹੈ, ਜੋ ਇਸ ਬਿਲ ਵਿੱਚ ਜੋੜਿਆ ਗਿਆ ਹੈ। ਤੋੜਨ ਬਦਲੇ ਤੁਹਾਨੂੰ 5,000 ਰੁਪਏ ਜ਼ੁਰਮਾਨਾ ਦੇਣਾ ਹੋਵੇਗਾ।

 

    1. ਧਾਰਾ 183 – ਸਪੀਡ ਲਿਮਿਟ – ਪਹਿਲਾਂ 400 ਰੁਪਏ ਜ਼ੁਰਮਾਨਾ ਸੀ ਜੋ ਹੁਣ 2,000 ਰੁਪਏ ਤਕ ਕੀਤਾ ਜਾਵੇਗਾ।

 

    1. ਧਾਰਾ 184 – ਖਤਰਨਾਕ ਡ੍ਰਾਈਵਿੰਗ ਪੈਨੇਲਟੀ – ਪਹਿਲਾਂ 1,000 ਰੁਪਏ ਜ਼ੁਰਮਾਨਾ ਸੀ ਅਤੇ ਹੁਣ ਜ਼ੁਰਮਾਨਾ 5,000 ਰੁਪਏ ਕਰ ਦਿੱਤਾ ਜਾਵੇਗਾ।

 

    1. ਧਾਰਾ 185 – ਸ਼ਰਾਬ ਪੀ ਕੇ ਗੱਡੀ ਚਲਾਉਣਾ – ਪਹਿਲਾਂ 2,000 ਰੁਪਏ ਦਾ ਜ਼ੁਰਮਾਨਾ ਸੀ ਜੋ ਹੁਣ ਵੱਧ ਕੇ 10,000 ਰੁਪਏ ਹੋ ਜਾਵੇਗਾ।

 

    1. ਧਾਰਾ 189 – ਰੇਸ ਲਾਉਣਾ – ਪਹਿਲਾਂ ਇਸ ਨਿਯਮ ਨੂੰ ਤੋੜਨ ਕਾਰਨ 500 ਰੁਪਏ ਜ਼ੁਰਮਾਨੇ ਦੀ ਸਜ਼ਾ ਸੀ ਪਰ ਹੁਣ 5,000 ਰੁਪਏ ਜ਼ੁਰਮਾਨਾ ਹੋ ਜਾਵੇਗਾ।

 

    1. ਧਾਰਾ (192-A) – ਬਿਨਾਂ ਪਰਮਿਟ ਗੱਡੀ ਚਲਾਉਣਾ – ਪਹਿਲਾਂ 5,000 ਰੁਪਏ ਜ਼ੁਰਮਾਨਾ ਸੀ ਪਰ ਹੁਣ ਵੱਧ ਕੇ 10,000 ਰੁਪਏ ਹੋ ਜਾਵੇਗਾ।

 

    1. ਧਾਰਾ 193 – ਲਾਈਸੰਸਿੰਗ ਕੰਡੀਸ਼ਨ ਦੀ ਉਲੰਘਣਾ – ਇਹ ਨਿਯਮ ਨਵਾਂ ਹੈ। ਇਸ ਦੀ ਉਲੰਘਣਾ ਹੋਣ ‘ਤੇ 25,000 ਰੁਪਏ ਤੋਂ ਲੈ ਕੇ ਇੱਕ ਲੱਖ ਰੁਪਏ ਤਕ ਦਾ ਜ਼ੁਰਮਾਨਾ ਹੋ ਸਕਦਾ ਹੈ।

 

    1. ਧਾਰਾ 194 – ਓਵਰਲੋਡਿੰਗ – ਪਹਿਲਾਂ ਇਸ ਨਿਯਮ ਨੂੰ ਤੋੜਨ ‘ਤੇ 2,000 ਰੁਪਏ ਅਤੇ ਪ੍ਰਤੀ ਟਨ 1,000 ਰੁਪਏ ਵਾਧੂ ਦੇਣੇ ਪੈਂਦੇ ਸਨ, ਪਰ ਹੁਣ 20,000 ਰੁਪਏ ਅਤੇ ਪ੍ਰਤੀ ਟਨ 2,000 ਰੁਪਏ ਵਾਧੂ ਦੇਣੇ ਪੈਣਗੇ।

 

    1. ਧਾਰਾ (194A) – ਗੱਡੀ ਵਿੱਚ ਵੱਧ ਸਵਾਰੀਆਂ ਬਿਠਾਉਣਾ – ਇਹ ਨਿਯਮ ਨਵਾਂ ਹੈ। ਗੱਡੀ ਵਿੱਚ ਜਿੰਨੀਆਂ ਵੱਧ ਸਵਾਰੀਆਂ ਹੋਣਗੀਆਂ ਉਸ ਹਿਸਾਬ ਨਾਲ 1,000 ਰੁਪਏ ਪ੍ਰਤੀ ਸਵਾਰੀ ਜ਼ੁਰਮਾਨਾ ਦੇਣਾ ਹੋਵੇਗਾ।

 

    1. ਧਾਰਾ (194B) – ਬਿਨਾਂ ਸੀਟ ਬੈਲਟ ਗੱਡੀ ਚਲਾਉਣਾ – ਪਹਿਲਾਂ ਇਸ ਦਾ ਜ਼ੁਰਮਾਨਾ 100 ਰੁਪਏ ਸੀ ਜੋ ਵੱਧ ਕੇ 1,000 ਰੁਪਏ ਹੋ ਜਾਵੇਗਾ।

 

    1. ਧਾਰਾ (194C) – ਦੁਪਹੀਆ ਵਾਹਨ ਓਵਰਲੋਡਿੰਗ – ਪਹਿਲਾਂ ਇਸ ਨਿਯਮ ਨੂੰ ਤੋੜਨ ‘ਤੇ 100 ਰੁਪਏ ਦਾ ਜ਼ੁਰਮਾਨਾ ਸੀ ਜੋ ਹੁਣ ਵੱਧ ਕੇ 2,000 ਰੁਪਏ ਹੋ ਜਾਵੇਗਾ।

 

    1. ਧਾਰਾ (194E) – ਐਮਰਜੈਂਸੀ ਵਾਹਨਾਂ ਯਾਨੀ ਐਂਬੂਲੈਂਸ ਆਦਿ ਨੂੰ ਰਸਤਾ ਨਾ ਦੇਣਾ – ਇਹ ਨਵਾਂ ਬਿਲ ਸ਼ਾਮਲ ਕੀਤਾ ਗਿਆ ਹੈ। ਅਜਿਹਾ ਕਰਨ ‘ਤੇ ਤੁਹਾਨੂੰ 10,000 ਰੁਪਏ ਤਕ ਦਾ ਜ਼ੁਰਮਾਨਾ ਹੋ ਸਕਦਾ ਹੈ।

 

  1. ਧਾਰਾ 196 – ਬਿਨਾਂ ਇੰਸ਼ੋਰੈਂਸ ਡ੍ਰਾਈਵਿੰਗ – ਇਹ ਨਿਯਮ ਤੋੜਨ ‘ਤੇ ਪਹਿਲਾਂ 1,000 ਰੁਪਏ ਜ਼ੁਰਮਾਨਾ ਸੀ ਜੋ ਹੁਣ ਵੱਧ ਕੇ 2,000 ਰੁਪਏ ਹੋ ਜਾਵੇਗਾ।

Related posts

ਈਰਾਨ ਨੇ ਲੰਬੀ ਦੂਰੀ ਦੀ ਕਰੂਜ਼ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

Pritpal Kaur

ਕਸ਼ਮੀਰ ਮਸਲੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਨੇ ਦਿੱਤਾ ਵੱਡਾ ਬਿਆਨ

On Punjab

Sargun Mehta: ਜ਼ਿੰਦਗੀ ‘ਚ ਹਾਰ ਮੰਨਣ ਤੋਂ ਪਹਿਲਾਂ ਸੁਣ ਲਓ ਸਰਗੁਣ ਮਹਿਤਾ ਦੀਆਂ ਇਹ ਗੱਲਾਂ, ਮਿਲੇਗੀ ਹਿੰਮਤ, ਦੇਖੋ ਵੀਡੀਓ

On Punjab