45.18 F
New York, US
March 14, 2025
PreetNama
ਖਬਰਾਂ/News

ਕਿਤੇ ਤੁਸੀਂ ਵੀ ਖਾਣਾ ਖਾਣ ਤੋਂ ਬਾਅਦ ਢਿੱਡ ਭਰ ਕੇ ਪਾਣੀ ਤਾਂ ਨਹੀਂ ਪੀਂਦੇ? ਜੇਕਰ ਹਾਂ, ਤਾਂ ਹੋ ਸਕਦੇ ਓ 4 ਬਿਮਾਰੀਆਂ ਦੇ ਸ਼ਿਕਾਰ

ਚੰਗੀ ਸਿਹਤ ਲਈ ਦਿਨ ਵਿਚ ਘੱਟੋ-ਘੱਟ ਦੋ ਲੀਟਰ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਪਾਣੀ ਸਰੀਰ ਨੂੰ ਹਾਈਡਰੇਟ ਰੱਖਦਾ ਹੈ, ਨਾਲ ਹੀ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ। ਪਾਣੀ ਭਾਰ ਨੂੰ ਕੰਟਰੋਲ ਕਰਦਾ ਹੈ, ਜਦੋਂ ਤੁਸੀਂ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਪੇਟ ਭਰਿਆ ਹੋਇਆ ਮਹਿਸੂਸ ਹੁੰਦਾ ਹੈ ਅਤੇ ਤੁਸੀਂ ਜ਼ਿਆਦਾ ਖਾਣ ਤੋਂ ਬਚਦੇ ਹੋ। ਪਾਣੀ ਸਰੀਰ ‘ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ, ਇਸ ਲਈ ਪੂਰੇ ਦਿਨ ‘ਚ ਇੰਨੇ ਫਾਇਦੇਮੰਦ ਪਾਣੀ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ।

ਕੁਝ ਲੋਕਾਂ ਦੀ ਇਹ ਆਦਤ ਹੁੰਦੀ ਹੈ ਕਿ ਉਹ ਦਿਨ ਭਰ ਪਾਣੀ ਪੀਣ ਵੱਲ ਧਿਆਨ ਨਹੀਂ ਦਿੰਦੇ, ਪਰ ਖਾਣੇ ਦੌਰਾਨ ਪੇਟ ਭਰ ਕੇ ਪਾਣੀ ਪੀਂਦੇ ਹਨ। ਜੇਕਰ ਤੁਹਾਨੂੰ ਵੀ ਖਾਣਾ ਖਾਣ ਦੇ ਤੁਰੰਤ ਬਾਅਦ ਪੇਟ ਭਰ ਕੇ ਪਾਣੀ ਪੀਣ ਦੀ ਆਦਤ ਹੈ ਤਾਂ ਸੰਭਲ ਜਾਓ। ਇਹ ਆਦਤ ਤੁਹਾਨੂੰ ਬਿਮਾਰ ਕਰ ਸਕਦੀ ਹੈ।

ਭੋਜਨ ਦੌਰਾਨ ਥੋੜ੍ਹਾ ਪਾਣੀ ਪੀਣਾ ਚਿੰਤਾ ਦੀ ਗੱਲ ਨਹੀਂ, ਪਰ ਇੱਕ ਜਾਂ ਦੋ ਗਲਾਸ ਪਾਣੀ ਪੀਣ ਨਾਲ ਤੁਹਾਡੀ ਪਾਚਨ ਪ੍ਰਣਾਲੀ ਖਰਾਬ ਹੋ ਸਕਦੀ ਹੈ। ਜੇਕਰ ਤੁਸੀਂ ਪੇਟ ਭਰ ਕੇ ਪਾਣੀ ਪੀਣਾ ਚਾਹੁੰਦੇ ਹੋ ਤਾਂ ਇਸ ਨੂੰ ਭੋਜਨ ਤੋਂ ਦੋ ਘੰਟੇ ਪਹਿਲਾਂ ਤੇ ਭੋਜਨ ਤੋਂ ਦੋ ਘੰਟੇ ਬਾਅਦ ਪੀਓ। ਭੋਜਨ ਤੋਂ ਦੋ ਘੰਟੇ ਪਹਿਲਾਂ ਪਾਣੀ ਪੀਣਾ ਸਭ ਤੋਂ ਵਧੀਆ ਹੈ ਕਿਉਂਕਿ ਇਹ ਪੌਸ਼ਟਿਕ ਤੱਤਾਂ ਨੂੰ ਸੋਖਣ ਵਿਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਕਿ ਖਾਣਾ ਖਾਂਦੇ ਸਮੇਂ ਪਾਣੀ ਪੀਣ ਨਾਲ ਤੁਹਾਡੀ ਸਿਹਤ ‘ਤੇ ਕੀ ਅਸਰ ਪੈਂਦਾ ਹੈ।

ਮੋਟਾਪਾ ਵਧ ਸਕਦਾ ਹੈ

ਭੋਜਨ ਦੇ ਨਾਲ ਪਾਣੀ ਪੀਣ ਨਾਲ ਭੋਜਨ ਠੀਕ ਤਰ੍ਹਾਂ ਨਹੀਂ ਪਚਦਾ ਤਾਂ ਬਦਹਜ਼ਮੀ ਕਾਰਨ ਬਣਿਆ ਗਲੂਕੋਜ਼ ਚਰਬੀ ਦਾ ਰੂਪ ਧਾਰਨ ਕਰ ਲੈਂਦਾ ਹੈ, ਜਿਸ ਕਾਰਨ ਹੌਲੀ-ਹੌਲੀ ਮੋਟਾਪਾ ਵਧਣ ਲੱਗਦਾ ਹੈ।

ਪਾਚਨ ਖਰਾਬ ਹੋ ਸਕਦਾ ਹੈ

ਭੋਜਨ ਤੋਂ ਬਾਅਦ ਜ਼ਿਆਦਾ ਪਾਣੀ ਪੀਣਾ ਤੁਹਾਡੀ ਪਾਚਨ ਕਿਰਿਆ ਨੂੰ ਖਰਾਬ ਕਰ ਸਕਦਾ ਹੈ। ਜ਼ਿਆਦਾ ਪਾਣੀ ਪੀਣ ਨਾਲ ਭੋਜਨ ਪਚਾਉਣ ‘ਚ ਮੁਸ਼ਕਿਲ ਆਉਂਦੀ ਹੈ। ਜੇਕਰ ਖਾਣੇ ਦੇ ਵਿਚਕਾਰ ਹੀ ਮਿਰਚਾਂ ਲੱਗਣ ਲੱਗ ਪਈਆਂ ਹਨ, ਤਾਂ ਪਾਣੀ ਦੇ ਸਿਰਫ਼ ਦੋ ਘੁੱਟ ਪੀਓ।

ਇਨਸੁਲਿਨ ਵਧਾਉਂਦਾ ਹੈ

ਭੋਜਨ ਦੇ ਤੁਰੰਤ ਬਾਅਦ ਪਾਣੀ ਪੀਣ ਨਾਲ ਸਰੀਰ ਵਿਚ ਇੰਸੁਲਿਨ ਦਾ ਪੱਧਰ ਵੱਧ ਜਾਂਦਾ ਹੈ ਜਿਸ ਨਾਲ ਸ਼ੂਗਰ ਦਾ ਖਤਰਾ ਹੋ ਸਕਦਾ ਹੈ।

ਛਾਤੀ ‘ਚ ਜਲਨ ਦੀ ਸ਼ਿਕਾਇਤ ਹੋ ਸਕਦੀ ਹੈ

ਭੋਜਨ ਦੇ ਨਾਲ ਪਾਣੀ ਦਾ ਜ਼ਿਆਦਾ ਸੇਵਨ ਕਰਨ ਨਾਲ ਪਾਚਕ ਰਸ ਅਤੇ ਐਂਜਾਇਮਜ਼ ਦੀ ਇਕਾਗਰਤਾ ਘੱਟ ਜਾਂਦੀ ਹੈ, ਜਿਸ ਕਾਰਨ ਸਰੀਰ ਵਿਚ ਐਸਿਡਿਕ ਪੱਧਰ ਵਧ ਜਾਂਦਾ ਹੈ ਅਤੇ ਛਾਤੀ ਵਿਚ ਜਲਨ ਸ਼ੁਰੂ ਹੋ ਜਾਂਦੀ ਹੈ।

ਡਿਸਕਲੇਮਰ

ਸਟੋਰੀ ਦੇ ਟਿਪਸ ਤੇ ਸੁਝਾਅ ਆਮ ਜਾਣਕਾਰੀ ਲਈ ਹਨ। ਇਨ੍ਹਾਂ ਨੂੰ ਕਿਸੇ ਡਾਕਟਰ ਜਾਂ ਮੈਡੀਕਲ ਪੇਸ਼ੇਵਰ ਦੀ ਸਲਾਹ ਵਜੋਂ ਨਾ ਲਓ। ਬਿਮਾਰੀ ਜਾਂ ਲਾਗ ਦੇ ਲੱਛਣਾਂ ਦੇ ਮਾਮਲੇ ‘ਚ ਡਾਕਟਰ ਦੀ ਸਲਾਹ ਲਓ।

Related posts

ਬਾਣੀ ਸੰਧੂ-ਜੈ ਰੰਧਾਵਾ ਦੀ ਫਿਲਮ ‘ਮੈਡਲ’ ਦਾ ਟਰੇਲਰ ਰਿਲੀਜ਼, ਗੋਲਡ ਮੈਡਲਿਸਟ ਦੇ ਗੈਂਗਸਟਰ ਬਣਨ ਦੀ ਕਹਾਣੀ

On Punjab

‘ਮੈਂ ਹੈਰਾਨ ਹਾਂ ਇੰਨਾ ਸਮਾਂ ਲੱਗਾ’, ਸੋਨਾਕਸ਼ੀ ਸਿਨਹਾ ਦੇ ਪਲਟਵਾਰ ‘ਤੇ ਆਇਆ ਮੁਕੇਸ਼ ਖੰਨਾ ਦਾ ਮਾਫ਼ੀਨਾਮਾ

On Punjab

ਸੀਪੀਆਈ ਵੱਲੋਂ ਲੋੜਵੰਦ ਲੋਕਾਂ ਵਿੱਚ ਰਾਸ਼ਨ ਦੀ ਕਾਣੀ ਵੰਡ ਨੂੰ ਲੈ ਕੇ ਡੀਸੀ ਦਫਤਰ ਸਾਹਮਣੇ ਧਰਨਾ

Pritpal Kaur