ਪਾਤੜਾਂ-ਸਰਕਾਰੀ ਕਿਰਤੀ ਕਾਲਜ, ਨਿਆਲ ਵਿੱਚ 5 ਪੰਜਾਬ ਬਟਾਲੀਅਨ ਐੱਨਸੀਸੀ ਇੰਚਾਰਜ ਡਾ. ਜਤਿੰਦਰ ਸਿੰਘ ਅਤੇ ਪ੍ਰਿੰਸੀਪਲ ਗੁਰਵੀਨ ਕੌਰ ਦੀ ਅਗਵਾਈ ਵਿੱਚ ਇੱਕ ਰੋਜ਼ਾ ਹਥਿਆਰ ਟਰੇਨਿੰਗ ਕੈਂਪ ਲਗਾਇਆ ਗਿਆ। ਟਰੇਨਿੰਗ ਵਿੱਚ ਪਟਿਆਲਾ ਤੋਂ ਕਮਾਂਡਿੰਗ ਅਫ਼ਸਰ ਕਰਨਲ ਐਲ ਨਿਵਾਸਨ ਦੀ ਰਹਿਨੁਮਾਈ ’ਚ ਸੂਬੇਦਾਰ ਕਦਮ, ਹੌਲਦਾਰ ਮੁਨੀਸ਼ ਕੁਮਾਰ ਅਤੇ ਹੌਲਦਾਰ ਹਰਵਿੰਦਰ ਸਿੰਘ ਦੁਆਰਾ ਪ੍ਰੈਕਟੀਕਲ ਪ੍ਰੀਖਿਆ ‘ਬੀ’ ਸਰਟੀਫਿਕੇਟ ਅਤੇ ‘ਸੀ’ ਸਰਟੀਫਿਕੇਟ ਦੀ ਟਰੇਨਿੰਗ ਲਈ ਉਚੇਚੇ ਤੌਰ ’ਤੇ ਪਹੁੰਚੇ ਜਿਨ੍ਹਾਂ ਨੇ ਐੱਨਸੀਸੀ ਕੈਡੇਟਾਂ ਨੂੰ ਪਹਿਲਾਂ ਡਰਿੱਲ ਕਰਵਾਈ ਅਤੇ ਫਿਰ 22 ਰਾਈਫਲ, ਐਸਐਲਆਰ, ਇੰਸਾਸ ਰਾਈਫਲ, ਨਕਸ਼ਾ ਅਤੇ ਹੋਰ ਹਥਿਆਰਾਂ ਨੂੰ ਚਲਾਉਣ, ਖੋਲ੍ਹਣ ਅਤੇ ਫਿਰ ਜੋੜਨ ਦੇ ਤਰੀਕਿਆਂ ਦੇ ਨਾਲ ਮੈਪ ਦੀ ਵਰਤੋਂ ਦੇ ਸੁਚੱਜੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਕਿਰਤੀ ਕਾਲਜ ਦੇ ਐੱਨਸੀਸੀ ਕੈਡੇਟਾਂ ਤੋਂ ਇਲਾਵਾ ਯੂਨੀਵਰਸਲ ਕਾਲਜ ਪਾਤੜਾਂ ਦੇ ਐੱਨਸੀਸੀ ਕੈਡੇਟਾਂ ਨੇ ਵੀ ਟਰੇਨਿੰਗ ਕੈਂਪ ਦਾ ਲਾਭ ਲਿਆ। ਇਸ ਮੌਕੇ ਡਾ. ਗੁਰਜੀਤ ਸਿੰਘ, ਡਾ. ਜਸਵਿੰਦਰ ਸ਼ਰਮਾ, ਪ੍ਰੋ. ਮਨਿੰਦਰ ਸਿੰਘ ਅਤੇ ਪ੍ਰੋ ਜਗਦੀਸ਼ ਸਿੰਘ ਨੇ ਐੱਨਸੀਸੀ ਕੈਡੇਟਾਂ ਦੀ ਹੌਸਲਾ-ਅਫ਼ਜ਼ਾਈ ਕੀਤੀ।
previous post