36.63 F
New York, US
February 23, 2025
PreetNama
ਖਬਰਾਂ/News

ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਐਮ ਐਲ.ਏ ਹਰਜੋਤ ਕਮਲ ਦੇ ਘਰ ਦਾ ਘਿਰਾਓ ਦੀ ਤਿਆਰੀ

ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ 5 ਫਰਵਰੀ ਨੂੰ ਮੋਗਾ ਦੇ ਐਮ ਐਲ.ਏ ਹਰਜੋਤ ਕਮਲ ਦੇ ਘਰ ਦੇ ਕੀਤੇ ਜਾ ਰਹੇ ਘਿਰਾਓ ਦੀ ਤਿਆਰੀ ਸਬੰਧੀ ਅੱਜ ਪਿੰਡ ਛੋਟਾ ਘਰ ਅਤੇ ਵੱਡਾ ਘਰ ਵਿਖੇ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਪ੍ਰਧਾਨ ਪਰਗਟ ਸਿੰਘ ਸਾਫੂਵਾਲਾ,ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ ਨੇ ਕਿਹਾ ਕਿ ਕਿਸਾਨਾਂ ਦੀ ਕਰਜ਼ਾ ਮੁਕਤੀ,ਪਰਾਲੀ ਫੂਕਣ ਦੇ ਕੀਤੇ ਨਜਾਇਜ਼ ਪਰਚੇ,ਕੰਬਾਈਨਾਂ ਨੂੰ ਕੀਤੇ ਜੁਰਮਾਨੇ,ਅਵਾਰਾ ਪਸ਼ੂਆਂ ਦੀ ਸਮੱਸਿਆ,ਬੈਂਕਾਂ ਵੱਲੋਂ ਕਿਸਾਨਾਂ ਉੱਪਰ ਖਾਲੀ ਚਿੱਕਾਂ ਸਬੰਧੀ ਕੀਤੇ ਕੇਸ ਜ਼ਮੀਨਾਂ ਦੀਆਂ ਹੋ ਰਹੀਆਂ ਕੁਰਕੀਆਂ ਸਮੇਤ ਬਾਕੀ ਕਿਸਾਨੀ ਮੰਗਾਂ ਮਸਲਿਆਂ ਵੱਲੋਂ ਪੰਜਾਬ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ,ਬਲਕਿ ਸਾਰਾ ਧਿਆਨ ਕਾਰਪੋਰੇਟ ਸੈਕਟਰ ਨੂੰ ਫਾਇਦਾ ਪਹੁੰਚਾਉਣ ਵੱਲ ਹੈ । ਕਿਸਾਨ ਦੇ ਕਰਜੇ ਮਾਫ ਕਰਨ ਵੇਲੇ ਤਾਂ ਸਰਕਾਰ ਦਾ ਖਜਾਨਾ ਖਾਲੀ ਹੈ ਪਰ ਪ੍ਰਾਈਵੇਟ ਥਰਮਲਾਂ ਨੂੰ ਬਿਨਾਂ ਬਿਜਲੀ ਖਰੀਦੇ ਕਰੋੜਾ ਰੁਪਇਆ ਹਰ ਸਾਲ ਦਿੱਤਾ ਜਾ ਰਿਹਾ ਹੈ ।ਕੈਬਨਿਟ ਮੰਤਰੀਆਂ ਲਈ ਗੱਡੀਆਂ ਖਰੀਦਣ ਵੇਲੇ ਪੈਸੇ ਹਨ ਅਤੇ ਇਸ ਤਰ੍ਹਾਂ ਪਹਿਲਾਂ ਤੋਂ ਹੀ ਮੋਟੀਆਂ ਤਨਖਾਹਾਂ ਅਤੇ ਭੱਤੇ ਲੈ ਰਹੇ ਹਨ ਆਈ ਏ ਐਸ ਅਫਸਰਾਂ ਦੀ ਰਾਖੀ ਲਈ ਪ੍ਰਾਈਵੇਟ ਨੌਕਰ ਰੱਖਣ ਵਾਸਤੇ 15000 ਹਜਾਰ ਰੁਪਏ ਹਰੇਕ ਮਹੀਨੇ ਉਨ੍ਹਾਂ ਨੂੰ ਦੇਣ ਦਾ ਫੈਸਲਾ ਵੀ ਇਹ ਸਾਬਤ ਕਰਦਾ ਹੈ ਕਿ ਇਹ ਸਰਕਾਰ ਕਿਸਾਨ ਪੱਖੀ ਨਹੀਂ ਹੈ ।ਇਸੇ ਕਰਕੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜੋ ਪੰਜਾਬ ਵਿਧਾਨ ਸਭਾ ਦਾ ਆਉਣ ਵਾਲਾ ਬੱਜਟ ਇਜਲਾਸ ਹੈ ਉਸ ਸਮੇਂ ਕਿਸਾਨੀ ਮਸਲੇ ਚੁੱਕਣ ਲਈ ਸਰਕਾਰ ਨੂੰ ਮਜਬੂਰ ਕਰਨ ਲਈ ਸਾਰੇ ਪੰਜਾਬ ਵਿੱਚ ਕੈਬਨਿਟ ਮੰਤਰੀਆਂ ਅਤੇ ਕਾਂਗਰਸੀ ਐਮ ਐਲ.ਏ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਮੰਗ ਪੱਤਰ ਦਿੱਤੇ ਜਾਣਗੇ ਜਿਸ ਲਈ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਅਤੇ ਕਿਸਾਨਾਂ ਨੂੰ 5 ਫਰਵਰੀ ਦੇ ਘਿਰਾਓ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ । ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ _ਅਜਮੇਰ ਸਿੰਘ,ਕਰਮਜੀਤ ਸਿੰਘ,ਬਲਾਕ ਕਮੇਟੀ ਮੈਂਬਰ ਬਲਜੀਤ ਸਿੰਘ,ਜਗਜੀਤ ਸਿੰਘ,ਗੁਰਮੀਤ ਸਿੰਘ,ਬਲਵਿੰਦਰ ਸਿੰਘ,ਮਲਕੀਤ ਸਿੰਘ,ਜਗਵਿੰਦਰ ਸਿੰਘ,ਅਮਰੀਕ ਸਿੰਘ,ਕੇਵਲ ਸਿੰਘ ਛੋਟਾ ਘਰ,ਬਲਾਕ ਕਮੇਟੀ ਮੈਂਬਰ ਛਿੰਦਰਪਾਲ ਕੌਰ ਰੋਡੇ ਖੁਰਦ ਆਦਿ ਹਾਜ਼ਰ ਸਨ ।

Related posts

ਬੰਦੀ ਸਿੰਘਾਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਤ ਪੰਜ ਮੈਂਬਰੀ ਕਮੇਟੀ ਦੀ ਹੋਈ ਇਕੱਤਰਤਾ

On Punjab

ਰਸੋਈ ਲਈ ਖੁਸ਼ਖਬਰੀ! ਸਬਜ਼ੀਆਂ ‘ਤੇ ਹੁਣ ਸਰਕਾਰ ਰੱਖੇਗੀ ਨਜ਼ਰ, ਕੀਮਤਾਂ ਵਧਣ ‘ਤੇ ਕਰੇਗੀ ਦਖਲ

On Punjab

ਛੇ ਭਾਰਤੀ-ਅਮਰੀਕੀਆਂ ਨੇ ਅਮਰੀਕੀ ਪ੍ਰਤੀਨਿਧ ਸਦਨ ਦੇ ਮੈਂਬਰ ਵਜੋਂ ਹਲਫ਼ ਲਿਆ

On Punjab