62.42 F
New York, US
April 23, 2025
PreetNama
ਖਾਸ-ਖਬਰਾਂ/Important News

ਕਿਰਨ ਮਜੂਮਦਾਰ ਸ਼ਾਅ ਨੇ ਕਿਹਾ, ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਸੁਨਾਮੀ ਵਰਗੀ

ਬਾਇਓਕਾਨ ਦੀ ਸੰਸਥਾਪਕ ਕਿਰਨ ਮਜੂਮਦਾਰ ਸ਼ਾਅ ਨੇ ਕਿਹਾ ਹੈ ਕਿ ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਸੁਨਾਮੀ ਵਰਗੀ ਹੈ। ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਭਾਰੀ ਵਾਧੇ ਲਈ ਹਾਲੀਆ ਵਿਧਾਨ ਸਭਾ ਚੋਣਾਂ ਤੇ ਧਾਰਮਿਕ ਸਮਾਗਮਾਂ ਨੂੰ ਜ਼ਿੰਮੇਵਾਰ ਠਹਿਰਾਇਆ। ਭਾਰਤ ਇਸ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਇਸ ਤਹਿਤ ਪਿਛਲੇ ਕਈ ਦਿਨਾਂ ਤੋਂ ਤਿੰਨ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਹਸਪਤਾਲਾਂ ’ਚ ਮਹਾਮਾਰੀ ਹੈ ਤੇ ਮਰੀਜ਼ਾਂ ਨੂੰ ਬੈੱਡ ਤੇ ਆਕਸੀਜਨ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵਨ ਸ਼ੇਅਰ ਵਰਲਡ ਵੱਲੋਂ ਕਰਾਏ ਆਨਲਾਈਨ ਸੈਮੀਨਾਰ ’ਚ ਸ਼ਾਅ ਨੇ ਕਿਹਾ, ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਸੁਨਾਮੀ ਵਰਗੀ ਹੈ। ਦੁੱਖ ਦੀ ਗੱਲ ਹੈ ਕਿ ਇਸਨੇ ਸਾਡੇ ਦੇਸ਼ ਦੇ ਕਿਸੇ ਵੀ ਹਿੱਸੇ ਨੂੰ ਨਹੀਂ ਬਖਸ਼ਿਆ। ਇਸ ਵਾਰੀ ਸ਼ਹਿਰੀ ਤੇ ਪੇਂਡੂ ਦੋਵੇਂ ਇਲਾਕਿਆਂ ਤੋਂ ਮਾਮਲੇ ਸਾਹਮਣੇ ਆ ਰਹੇ ਹਨ। ਇਸਦਾ ਕਾਰਨ ਹੈ ਕਿ ਅਸੀਂ ਕਈ ਸੂਬਿਆਂ ’ਚ ਚੋਣਾਂ ਕਰਾਈਆਂ ਤੇ ਇਸ ਦੌਰਾਨ ਕਈ ਧਾਰਮਿਕ ਤਿਉਹਾਰ ਆਏ। ਇਸ ਨੇ ਅਸਲ ’ਚ ਸਥਿਤੀ ਨੂੰ ਗੰਭੀਰ ਬਣਾ ਦਿੱਤਾ ਹੈ। ਦੱਸਣਯੋਗ ਹੈ ਕਿ ਬੰਗਾਲ, ਤਾਮਿਲਨਾਡੂ, ਕੇਰਲ, ਅਸਾਮ ਤੇ ਪੁਡੂਚੇਰੀ ’ਚ ਹਾਲੀਆ ਚੋਣਾਂ ਕਰਾਈਆਂ ਗਈਆਂ। ਇਸ ਤੋਂ ਇਲਾਵਾ ਹਰਿਦੁਆਰ ’ਚ ਇਸੇ ਦੌਰਾਨ ਕੁੰਭ ਵੀ ਕਰਾਇਆ ਗਿਆ।

ਸ਼ਾਅ ਨੇ ਕਿਹਾ ਕਿ ਹਸਪਤਾਲ ’ਚ ਆਕਸੀਜਨ ਤੇ ਬੈੱਡਾਂ ਦੀ ਭਾਰੀ ਮੰਗ ਹੈ। ਜਿਸ ਹਿਸਾਬ ਨਾਲ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉਸਦੀ ਮੈਨੇਜਮੈਂਟ ਕਰਨ ਲਈ ਸਾਡੇ ਕੋਲ ਉਚਿਤ ਵਸੀਲੇ ਨਹੀਂ ਹਨ। ਇਸ ਮਹਾਮਾਰੀ ਨਾਲ ਨਿਪਟਣ ਲਈ ਸਾਡੇ ਕੋਲ ਉਚਿਤ ਮੈਡੀਕਲ ਸਮੱਗਰੀ ਵੀ ਨਹੀਂ ਹੈ। ਸਭ ਤੋਂ ਵੱਧ ਕੇ ਲੋਕਾਂ ਦਾ ਤੇਜ਼ੀ ਨਾਲ ਟੀਕਾਕਰਨ ਕਰਨ ਲਈ ਜ਼ਰੂਰੀ ਵੈਕਸੀਨ ਵੀ ਸਾਡੇ ਕੋਲ ਨਹੀਂ ਹੈ।

Related posts

ਆਈਪੀਐੱਲ: ਚੇਨੱਈ ਤੇ ਕੋਲਕਾਤਾ ਵਿਚਾਲੇ ਮੁਕਾਬਲਾ ਅੱਜ

On Punjab

‘ਮਿਸ ਵਰਲਡ ਅਮੈਰਿਕਾ’ ਦੀ ਦੌੜ ‘ਚ ਸ਼ਾਮਲ ਪੰਜਾਬਣ ਨਾਲ ਵਾਪਰਿਆ ਅਨੋਖਾ ਭਾਣਾ

On Punjab

ਬਾਇਡਨ ਦਾ ਦਾਅਵਾ-ਦਫ਼ਤਰ ਸੰਭਾਲਦਿਆ ਹੀ 100 ਦਿਨਾਂ ਦੇ ਅੰਦਰ 10 ਕਰੋੜ ਅਮਰੀਕੀਆਂ ਨੂੰ ਕੋਵਿਡ-19 ਵੈਕਸੀਨ ਮੁਹੱਈਆ ਕਰਵਾਉਣ ਦੀ ਯੋਜਨਾ

On Punjab