ਕਿਹਾ ਜਾਂਦਾ ਹੈ ਜੋ ਕਿਸਮਤ ਵਿਚ ਲਿਖਿਆ ਹੈ ਉਹ ਜ਼ਰੂਰ ਮਿਲੇਗਾ ਤੇ ਜੋ ਨਹੀਂ ਲਿਖਿਆ ਉਹ ਕਿਸੇ ਵੀ ਹਾਲ ਵਿਚ ਨਹੀਂ ਮਿਲੇਗਾ। ਇਹ ਕੈਲੀਫੋਰਨੀਆ (ਅਮਰੀਕਾ) ਵਿਚ ਇਕ ਵਾਰ ਫਿਰ ਸੱਚ ਸਾਬਤ ਹੋਇਆ, ਜਿਥੇ ਇਕ ਔਰਤ ਨੇ 190 ਕਰੋੜ ਦੀ ਲਾਟਰੀ ਜਿੱਤੀ, ਪਰ ਗਲਤੀ ਨਾਲ ਟਿਕਟ ਨੂੰ ਲਾਂਡਰੀ ਵਿਚ ਪਾ ਦਿੱਤਾ। ਹੁਣ ਉਹ ਜਾਣਦੀ ਹੈ ਕਿ ਉਹ ਜਿੱਤ ਗਈ ਹੈ, ਪਰ ਟਿਕਟ ਤੋਂ ਬਿਨਾਂ ਉਸ ਨੂੰ ਪੈਸੇ ਨਹੀਂ ਮਿਲ ਸਕਦੇ। ਯਾਨੀ ਕਿਸਮਤ ਨੇ ਇਕ ਵਾਰ ਫਿਰ ਆਪਣੀ ਤਾਕਤ ਦਿਖਾਈ।
ਪੋਰਟਾਂ ਦੇ ਅਨੁਸਾਰ, ਕੈਲੀਫੋਰਨੀਆ ਦੀ ਇਕ ਔਰਤ ਆਪਣੀ ਕਿਸਮਤ ਨੂੰ ਬਦਲਣ ਲਈ ਲੰਬੇ ਸਮੇਂ ਤੋਂ ਲਾਟਰੀ ਟਿਕਟਾਂ ਖਰੀਦ ਰਹੀ ਸੀ। ਇਸੇ ਤਰਤੀਬ ਵਿਚ ਉਸਨੇ ਪਿਛਲੇ ਸਾਲ ਨਵੰਬਰ ਵਿਚ ਇਕ ਲਾਟਰੀ ਟਿਕਟ ਖਰੀਦੀ ਸੀ, ਜਿਸਦਾ ਜੈਕਪਾਟ ਇਨਾਮ 26 ਮਿਲੀਅਨ ਡਾਲਰ ਭਾਵ ਕਰੀਬ 190 ਕਰੋੜ ਰੁਪਏ ਸੀ। ਨਤੀਜਾ ਆਇਆ ਤਾਂ ਇਸਨੂੰ ਕਲੇਮ ਕਰਨ ਲਈ ਆਖ਼ਰੀ ਦਿਨ ਤਕ ਕੋਈ ਵੀ ਇਨਾਮ ਦਾ ਦਾਅਵਾ ਕਰਨ ਨਹੀਂ ਪਹੁੰਚਿਆ। ਪਰ ਇਕ ਹਫ਼ਤੇ ਬਾਅਦ ਉਹ ਔਰਤ ਉਥੇ ਪਹੁੰਚੀ ਤੇ ਦਾਅਵਾ ਕੀਤਾ ਕਿ ਉਸਨੇ ਇਨਾਮ ਜਿੱਤਿਆ ਹੈ ਪਰ ਉਸ ਕੋਲ ਟਿਕਟ ਨਹੀਂ ਹੈ।
ਔਰਤ ਨੇ ਸਟੋਰ ਦੇ ਕਰਮਚਾਰੀ ਨੂੰ ਦੱਸਿਆ ਕਿ ਉਸਨੇ ਟਿਕਟ ਖਰੀਦੀ ਹੈ ਅਤੇ ਆਪਣਾ ਨੰਬਰ ਵੀ ਨੋਟ ਕੀਤਾ ਹੈ। ਪਰ ਗਲਤੀ ਨਾਲ ਉਹ ਟਿਕਟ ਪੈਂਟ ਦੀ ਜੇਬ ਵਿਚ ਰੱਖ ਕੇ ਭੁੱਲ ਗਈ ਅਤੇ ਕੁਝ ਦਿਨਾਂ ਬਾਅਦ ਪੈਂਟ ਲਾਂਡਰੀ ਵਿਚ ਧੋਣ ਲਈ ਦੇ ਦਿੱਤੀ। ਇਸ ਤਰ੍ਹਾਂ ਟਿਕਟ ਬਰਬਾਦ ਹੋ ਗਈ। ਜਦੋਂ ਸਟੋਰ ਦੇ ਮੈਨੇਜਰ ਫਰੈਂਕ ਨੇ ਇਸਦੀ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਔਰਤ ਸੀਸੀਟੀਵੀ ਫੁਟੇਜ ਵਿਚ ਸਟੋਰ ‘ਤੇ ਟਿਕਟ ਖਰੀਦਦੀ ਦਿਖਾਈ ਦਿੱਤੀ ਸੀ। ਸਟੋਰ ਰਿਕਾਰਡ ਦੇ ਅਨੁਸਾਰ ਜੈਕਪਾਟ ਨੰਬਰ ਵਾਲੀ ਟਿਕਟ ਉਸੇ ਦਿਨ ਵੇਚੀ ਗਈ ਸੀ। ਕਈ ਵਾਰ ਉਥੋਂ ਟਿਕਟ ਖਰੀਦਣ ਕਰਕੇ ਸਟੋਰ ਸਟਾਫ ਵੀ ਔਰਤ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਅਧਿਕਾਰੀਆਂ ਨੇ ਔਰਤ ਦੀ ਗੱਲ ਨੂੰ ਸਹੀ ਵੀ ਪਾਇਆ ਕਿਉਂਕਿ ਸੀਸੀਟੀਵੀ ਫੁਟੇਜ ਵਿਚ ਉਹ ਟਿਕਟ ਖਰੀਦਣ ਤੋਂ ਬਾਅਦ ਉਸ ਨੂੰ ਜੇਬ ਵਿਚ ਰੱਖਦੀ ਦਿਖਾਈ ਦੇ ਰਹੀ ਹੈ।ਪਰ ਲਾਟਰੀ ਕੰਪਨੀ ਦੇ ਨਿਯਮਾਂ ਅਨੁਸਾਰ ਟਿਕਟ ਦਿਖਾਏ ਬਿਨਾਂ ਕੋਈ ਦਾਅਵਾ ਸੱਚ ਸਾਬਤ ਨਹੀਂ ਹੁੰਦਾ। ਹੁਣ ਕੰਪਨੀ ਦੇ ਲੋਕ ਇਹ ਸਮਝਣ ਵਿਚ ਅਸਮਰੱਥ ਹਨ ਕਿ ਔਰਤ ਦੇ ਦਾਅਵਿਆਂ ਨੂੰ ਸਵੀਕਾਰ ਕਰਨਾ ਜਾਂ ਰੱਦ ਕਰਨਾ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜੇ ਕੰਪਨੀ ਮੌਜੂਦਾ ਸਬੂਤਾਂ ਦੇ ਅਾਧਾਰ ‘ਤੇ ਆਪਣੇ ਦਾਅਵੇ ਨੂੰ ਸਵੀਕਾਰ ਕਰਦੀ ਹੈ ਤਾਂ ਉਸਨੂੰ ਪੈਸਾ ਮਿਲੇਗਾ। ਪਰ ਜੇ ਸਬੂਤ ਕਾਫ਼ੀ ਨਹੀਂ ਹਨ ਤਾਂ ਇਹ ਰਾਸ਼ੀ ਕੈਲੀਫੋਰਨੀਆ ਸਕੂਲ ਨੂੰ ਦਾਨ ਕੀਤੀ ਜਾਵੇਗੀ। ਖਬਰਾਂ ਅਨੁਸਾਰ ਲਾਟਰੀ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਜੈਕਪਾਟ ਜਿੱਤਣ ਵਾਲੀ ਟਿਕਟ ਕਿਸੇ ਨੇ ਗੁਆ ਦਿੱਤੀ ਗਈ ਹੈ।