42.64 F
New York, US
February 4, 2025
PreetNama
ਰਾਜਨੀਤੀ/Politics

ਕਿਸਾਨਾਂ ‘ਚ ਪੈ ਗਈ ਫੁੱਟ, ਚੜੂਨੀ ਨੇ ਸ਼ਿਵ ਕੁਮਾਰ ਕੱਕਾ ਨੂੰ ਦੱਸਿਆ RSS ਦਾ ਏਜੰਟ, ਪੜ੍ਹੋ ਪੂਰੀ ਬਿਆਨਬਾਜ਼ੀ

ਕਿਸਾਨ ਅੰਦੋਲਨ ‘ਚ ਫੁੱਟ ਪੈਂਦੀ ਦਿਸ ਰਹੀ ਹੈ। ਅਸਲ ਵਿਚ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਤੇ ਹਰਿਆਣਾ ਦੇ ਵੱਡੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਹਾਲ ਹੀ ‘ਚ ਸਿਆਸੀ ਪਾਰਟੀਆਂ ਦੇ ਨਾਲ ਬੈਠਕ ਕੀਤੀ ਸੀ। ਦਿੱਲੀ ‘ਚ ਹੋਈ ਇਸ ਬੈਠਕ ‘ਚ ਕਾਂਗਰਸ ਤੇ ਆਮ ਆਦਮੀ ਪਾਰਟੀ ਸਮੇਤ 11 ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ ਸੀ। ਦੋਸ਼ ਹਨ ਕਿ ਚੜੂਨੀ ਨੇ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਆਗੂਆਂ ਤੋਂ ਪੁੱਛੇ ਬਿਨਾਂ ਹੀ ਇਸ ਬੈਠਕ ‘ਚ ਹਿੱਸਾ ਲਿਆ ਸੀ।
ਦੋਸ਼ ਹਨ ਕਿ ਚੜੂਨੀ ਨੇ ਹਾਲ ਹੀ ‘ਚ ਸਿਆਸੀ ਪਾਰਟੀਆਂ ਦੇ ਨਾਲ ਬੈਠਕ ਕੀਤੀ ਸੀ। ਦਿੱਲੀ ‘ਚ ਹੋਈ ਇਸ ਬੈਠਕ ‘ਚ ਕਾਂਗਰਸ ਤੇ ਆਮ ਆਦਮੀ ਪਾਰਟੀ ਸਮੇਤ 11 ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ ਸੀ। ਦੋਸ਼ ਹਨ ਕਿ ਚੜੂਨੀ ਨੇ ਸੰਯੁਕਤ ਕਿਸਾਨ ਮੋਰਚਾ ਦੇ ਵੱਡੇ ਆਗੂਆਂ ਤੋਂ ਪੁੱਛੇ ਬਿਨਾਂ ਹੀ ਇਸ ਬੈਠਕ ‘ਚ ਹਿੱਸਾ ਲਿਆ ਸੀ। ਦੋਸ਼ ਹਨ ਕਿ ਉਹ ਸਿਆਸੀ ਪਾਰਟੀਆਂ ਨੂੰ ਕਿਸਾਨ ਅੰਦੋਲਨ ਦਾ ਹਿੱਸਾ ਬਣਾਉਣਾ ਚਾਹੁੰਦੇ ਹਨ, ਜਦਕਿ ਸ਼ੁਰੂ ਤੋਂ ਕਿਸਾਨ ਇਸ ਦੇ ਖ਼ਿਲਾਫ਼ ਰਹੇ ਹਨ। ਇਸ ਬਾਰੇ ਜਦੋਂ ਚੜੂਨੀ ਦੀ ਸਫ਼ਾਈ ਮੰਗੀ ਗਈ ਤਾਂ ਉਨ੍ਹਾਂ ਨੇ ਆਪਣੇ ਹੀ ਸੰਗਠਨ ਦੇ ਸ਼ਿਵ ਕੁਮਾਰ ਕੱਕਾ ‘ਤੇ ਗੰਭੀਰ ਦੋਸ਼ ਲਗਾ ਦਿੱਤੇ ਗਏ।
ਚੜੂਨੀ ਨੇ ਕਿਹਾ ਕਿ ਸ਼ਿਵ ਕੁਮਾਰ ਕੱਕਾ ਆਰਐੱਸਐੱਸ ਦੇ ਏਜੰਟ ਹਨ ਤੇ ਉਹ ਨਹੀਂ ਚਾਹੁੰਦੇ ਕਿ ਕੋਈ ਅੱਗੇ ਨਿਕਲੇ। ਚੜੂਨੀ ਨੇ ਇਹ ਵੀ ਕਿਹਾ ਕਿ ਉਹ ਸਿਆਸਤਾਨਾਂ ਨੂੰ ਅੰਦੋਲਨ ਤੋਂ ਦੂਰ ਰੱਖਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਘਰ ਬੈਠੇ ਆਗੂ ਜੇਕਰ ਆਪਣੀ ਤਰ੍ਹਾਂ ਨਾਲ ਸਰਕਾਰ ‘ਤੇ ਦਬਾਅ ਬਣਾਉਂਦੇ ਹਨ ਤਾਂ ਇਸ ਦਾ ਫਾਇਦਾ ਅੰਦੋਲਨ ਨੂੰ ਮਿਲੇਗਾ।
ਉੱਥੇ ਹੀ ਸ਼ਿਵ ਕੁਮਾਰ ਕੱਕਾ ਦਾ ਕਹਿਣਾ ਹੈ ਕਿ ਚੜੂਨੀ ਨੂੰ ਸਸਪੈਂਡ ਕੀਤਾ ਜਾ ਚੁੱਕਾ ਹੈ ਤੇ ਉਨ੍ਹਾਂ ਖ਼ਿਲਾਫ਼ ਅਗਲੇਰੀ ਕਾਰਵਾਈ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ। ਹਰਿਾਣਾ ‘ਚ ਬੀਤੇ ਦਿਨੀਂ ਸੀਐੱਮ ਮਨੋਹਰ ਲਾਲ ਦੇ ਪ੍ਰੋਗਰਾਮ ‘ਚ ਹੋਏ ਹੰਗਾਮੇ ‘ਚ ਵੀ ਚੜੂਨੀ ਦੇ ਸਮਰਥਕਾਂ ਦਾ ਹੱਥ ਸੀ। ਉਦੋਂ ਵੀ ਮੋਰਚੇ ਵੱਲੋਂ ਕਿਹਾ ਗਿਆ ਸੀ ਕਿ ਚੜੂਨੀ ਦਾ ਤਰੀਕਾ ਗ਼ਲਤ ਹੈ।

Related posts

Eid 2021: ਕੋਰੋਨਾ ਦੇ ਕਹਿਰ ‘ਚ ਮਨਾਈ ਜਾ ਰਹੀ ਈਦ, ਰਾਸ਼ਟਰਪਤੀ-ਪ੍ਰਧਾਨਮੰਤਰੀ ਨੇ ਦੇਸ਼ਵਾਸੀਆਂ ਨੂੰ ਦਿੱਤੀ ਵਧਾਈ

On Punjab

ਮਨੀਸ਼ ਸਿਸੋਦੀਆ ਦੇ ਘਰ CBI Raid ‘ਤੇ ਮਾਨ ਨੇ PM Modi ‘ਤੇ ਕੱਸਿਆ ਤਨਜ਼, ਕਿਹਾ- …ਇੰਝ ਕਿਵੇਂ ਅੱਗੇ ਵਧੇਗਾ ਭਾਰਤ

On Punjab

Navjot Singh Sidhu on Sacrilege: ਨਵਜੋਤ ਸਿੰਘ ਸਿੱਧੂ ਨੇ ਕਿਹਾ- ਬੇਅਦਬੀ ਕਰਨ ਵਾਲਿਆਂ ਨੂੰ ਲੋਕਾਂ ਸਾਹਮਣੇ ਫਾਂਸੀ ਦਿੱਤੀ ਜਾਵੇ

On Punjab