PreetNama
ਰਾਜਨੀਤੀ/Politics

ਕਿਸਾਨਾਂ ਦੀ ਮਹਾ ਪੰਚਾਇਤ ’ਚ ਤਿੰਨ ਵੱਡੇ ਫ਼ੈਸਲੇ, ਸਰਕਾਰ ਨੇ ਨਹੀਂ ਮੰਨੀ ਮੰਗ ਤਾਂ 7 ਸਤੰਬਰ ਤੋਂ ਕਰਨਗੇ ਰੋਸ ਪ੍ਰਦਰਸ਼ਨ

ਹਰਿਆਣਾ ’ਚ ਸੋਮਵਾਰ ਨੂੰ ਕਿਸਾਨਾਂ ਦੀ ਮਹਾ ਪੰਚਾਇਤ (Kisan Mahapanchayat) ਕਰਵਾਈ ਗਈ। ਮਹਾ ਪੰਚਾਇਤ ’ਚ ਤਿੰਨ ਵੱਡੇ ਫ਼ੈਸਲੇ ਲਏ ਗਏ ਹਨ। ਇਨ੍ਹਾਂ ’ਚ ਕਿਸਾਨਾਂ ’ਤੇ ਲਾਠੀਚਾਰਜ ਕਰਨ ਵਾਲੇ ਅਧਿਕਾਰੀਆਂ ’ਤੇ ਮੁਕਦਮਾ ਦਰਜ ਕਰਨ ਦੀ ਮੰਗ ਵੀ ਸ਼ਾਮਲ ਹੈ। ਨਾਲ ਹੀ ਕਿਸਾਨ ਮਹਾ ਪੰਚਾਇਤ ’ਚ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਲਾਠੀਚਾਰਜ ਦੌਰਾਨ ਮਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਰਾਸ਼ੀ ਤੇ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਕਿਸਾਨਾਂ ਨੇ ਸਰਕਾਰ ਨੂੰ ਮੰਗਾਂ ਪੂਰੀਆਂ ਕਰਨ ਲਈ 6 ਸਤੰਬਰ ਤਕ ਦਾ ਸਮਾਂ ਦਿੱਤਾ ਹੈ। ਇਸ ’ਤੇ ਐਕਸ਼ਨ ਨਾ ਹੋਣ ਦੀ ਸਥਿਤੀ ’ਤੇ ਕਿਸਾਨਾਂ ਨੇ ਅੰਦੋਲਨ ਦੀ ਚੇਤਾਵਨੀ ਦਿੱਤੀ ਹੈ।

]

ਕਿਸਾਨਾਂ ’ਤੇ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਅਧਿਕਾਰੀਆਂ ’ਤੇ ਕਿਸਾਨਾਂ ਦਾ ਗੁੱਸਾ ਘੱਟ ਨਹੀਂ ਰਿਹਾ ਹੈ। ਮਹਾ ਪੰਚਾਇਤ ’ਚ ਕਿਸਾਨਾਂ ਨੇ ਸਰਕਾਰ ਨੂੰ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਅਧਿਕਾਰੀਆਂ ’ਤੇ ਕਾਰਵਾਈ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਹੁਕਮ ਦੇਣ ਵਾਲੇ ਅਧਿਕਾਰੀਆਂ ’ਤੇ ਮੁਕਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ।

ਨਾਲ ਹੀ ਮਹਾਪੰਚਾਇਤ ’ਚ ਸਰਕਾਰ ਨੂੰ ਲਾਠੀਚਾਰਜ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਦੀ ਰਾਸ਼ੀ ਮੁਆਵਜ਼ੇ ਦੇ ਤੌਰ ’ਤੇ ਦੇਣ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਵੀ ਮੰਗ ਕੀਤੀ ਗਈ ਹੈ। ਨਾਲ ਹੀ ਕਿਹਾ ਕਿ ਜ਼ਖ਼ਮੀਆਂ ਨੂੰ ਵੀ ਸਰਕਾਰ ਵੱਲੋਂ ਦੋ-ਦੋ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇ।

ਮਹਾ ਪੰਚਾਇਤ ’ਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਹਰਿਆਣਾ ਦੇ ਸਾਰੇ ਕਿਸਾਨ ਸੰਗਠਨ ਆਪਣੀਆਂ ਮੰਗਾਂ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਅੱਗੇ ਰੱਖਿਆ, ਜਿਸ ਨਾਲ ਕੋਈ ਸਖ਼ਤ ਫ਼ੈਸਲਾ ਲਿਆ ਜਾ ਸਕੇ ਤੇ ਕਿਸਾਨਾਂ ’ਤੇ ਕੋਈ ਅਤਿਆਚਾਰ ਨਾ ਹੋਵੇ।

ਕਿਸਾਨਾਂ ਨੇ ਮੰਗਾਂ ਨੂੰ ਪੂਰਾ ਕਰਨ ਲਈ 6 ਸਤੰਬਰ ਤਕ ਦਾ ਸਮਾਂ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 6 ਸਤੰਬਰ ਤਕ ਜੇ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਕਿਸਾਨ 7 ਸਤੰਬਰ ਨੂੰ ਕਰਨਾਲ ਅਨਾਜ਼ ਮੰਡੀ ’ਚ ਵੱਡੀ ਮਹਾ ਪੰਚਾਇਤ ਕਰਨਗੇ ਤੇ ਅਣਮਿੱਥੇ ਸਮੇਂ ਲਈ ਸੈਕਟਰੀ ਦਾ ਘੇਰਾਵ ਕੀਤਾ ਜਾਵੇਗਾ।

Related posts

ਮੈਟਾ ਏਆਈ ਦੇ ਅਲਰਟ ਕਾਰਨ ਪੁਲੀਸ ਨੇ ਨੌਜਵਾਨ ਲੜਕੀ ਨੂੰ ਖੁਦਕੁਸ਼ੀ ਕਰਨ ਤੋਂ ਬਚਾਇਆ

On Punjab

ਲਾਲ ਕ੍ਰਿਸ਼ਨ ਅਡਵਾਨੀ ਦੀ ਮੁੜ ਵਿਗੜੀ ਤਬੀਅਤ, ਦਿੱਲੀ ਦੇ ਅਪੋਲੋ ਹਪਤਾਲ ‘ਚ ਦਾਖ਼ਲ; ਇਸ ਬਿਮਾਰੀ ਦਾ ਚੱਲ ਰਿਹਾ ਇਲਾਜ

On Punjab

ਫੇਸਬੁੱਕ ‘ਤੇ ਸਿਆਸੀ ਜਕੜ, ਬੀਜੇਪੀ ਤੇ ਕਾਂਗਰਸ ‘ਚ ਕਿਉਂ ਛਿੜਿਆ ਵਿਵਾਦ!

On Punjab