PreetNama
ਫਿਲਮ-ਸੰਸਾਰ/Filmy

ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਖੜ੍ਹੇ ਪੰਜਾਬੀ ਕਲਾਕਾਰ, ਇੱਕ ਵਾਰ ਮੁੜ ਦੇਣਗੇ ਸਰਕਾਰ ਨੂੰ ਲਲਕਾਰ

: ਕਿਸਾਨ ਇਸ ਸਮੇਂ ਆਪਣੇ ਹੱਕਾਂ ਦੀ ਲੜਾਈ ਲਈ ਸੜਕਾਂ ਤੇ ਰੇਲਵੇ ਟ੍ਰੈਕ ‘ਤੇ ਬੈਠ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਕਿਸਾਨਾਂ ਦੀ ਇਸ ਜੱਦੋ- ਜਹਿਦ ‘ਚ ਕਈ ਸਿਆਸੀ ਪਾਰਟੀਆਂ ਵੀ ਸਿਆਸੀ ਰੋਟੀਆਂ ਸੇਕ ਰਹੀਆਂ ਹਨ। ਦੱਸ ਦਈਏ ਕਿ ਇਤਿਹਾਸ ‘ਚ ਸ਼ਾਇਦ ਇਹ ਪਹਿਲੀ ਵਾਰ ਹੋ ਰਿਹਾ ਹੋਏਗਾ ਕਿ ਕਿਸੇ ਸੰਘਰਸ਼ ‘ਚ ਕਲਾਕਾਰਾਂ ਵੱਲੋਂ ਵੀ ਵਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ।

ਹੁਣ ਇੱਕ ਵਾਰ ਮੁੜ 30 ਸਤੰਬਰ ਨੂੰ ਇੱਕ ਹੋਰ ਵੱਡਾ ਧਰਨਾ ਬਠਿੰਡਾ ਦੇ ਗੋਨਿਆਣੇ ‘ਚ ਲਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਪੰਜਾਬੀ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਨੇ ਕੀਤਾ। ਹਾਸਲ ਜਾਣਕਾਰੀ ਮੁਤਾਬਕ ‘ਜੈ ਜਵਾਨ, ਜੈ ਕਿਸਾਨ’ ਨਾਂ ਦੇ ਧਰਨੇ ਦੀ ਅਗਵਾਈ ਖੁਦ ਅੰਮ੍ਰਿਤ ਮਾਨ ਕਰ ਰਿਹਾ ਹੈ। ਅੰਮ੍ਰਿਤ ਮਾਨ ਤੋਂ ਇਲਾਵਾ ਇਸ ਧਰਨੇ ‘ਚ ਆਰ ਨੇਤ, ਰਾਜਵੀਰ ਜਵੰਧਾ ਤੇ ਜੱਸ ਬਾਜਵਾ ਵੀ ਸ਼ਾਮਲ ਹੋਣਗੇ। 30 ਸਤੰਬਰ ਨੂੰ ਦੁਪਹਿਰ 2 ਵਜੇ ਗੋਨਿਆਣਾ ਮੰਡੀ ਵਿੱਚ ਇਨ੍ਹਾਂ ਕਲਾਕਾਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਦੱਸ ਦਈਏ ਕਿ ਕਿਸਾਨਾ-ਮਜ਼ਦੂਰਾਂ ਦੀ ਹੱਕਾਂ ਦੀ ਲੜਾਈ ‘ਚ ਹੁਣ ਤਕ ਕਈ ਪੰਜਾਬੀ ਕਲਾਕਾਰ ਸਾਹਮਣੇ ਆਏ ਹਨ। 25 ਸਤੰਬਰ ਨੂੰ ਕਿਸਾਨਾਂ ਵਲੋਂ ਕੀਤੇ ਬੰਦ ਨੂੰ ਪੰਜਾਬੀ ਕਲਾਕਾਰਾਂ ਨੇ ਆਪਣੀ ਕੋਸ਼ਿਸ਼ਾਂ ਸਦਕਾ ਕਾਮਯਾਬ ਬਣਾਇਆ। ਇਸ ਤੋਂ ਪਹਿਲਾਂ ਬੀਤੇ ਦਿਨੀਂ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਵੱਲੋਂ ਵੀ ਆਪਣੇ ਸਮਰਥਕਾਂ ਨਾਲ ਮੁਹਾਲੀ ਵਿਖੇ ਧਰਨਾ ਦਿੱਤਾ ਗਿਆ ਸੀ।

Related posts

ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਲਈ ਸ਼ਰਾਬ ਦਾ ਪਰਮਿਟ ਰੱਦ

On Punjab

Emergency : ਕੰਗਨਾ ਰਣੌਤ ਨੇ ‘ਐਮਰਜੈਂਸੀ’ ਰਾਹੀਂ ਸੰਜੇ ਗਾਂਧੀ ਦਾ ਲੁੱਕ ਕੀਤਾ ਰਿਵੀਲ, ਇਹ ਅਦਾਕਾਰ ਨਿਭਾਏਗਾ PM ਦੇ ਬੇਟੇ ਦਾ ਕਿਰਦਾਰ

On Punjab

ਸਲਮਾਨ ਖ਼ਾਨ ਦੀ ਤਲਾਸ਼ੀ ਲੈਣ ਵਾਲੇ ਜਵਾਨ ਦਾ ਨਹੀਂ ਹੋਇਆ ਮੋਬਾਈਲ ਫੋਨ ਜਬਤ, ਮਾਮਲੇ ’ਤੇ ਹੁਣ ਆਇਆ ਸੀਆਈਐੱਸਐੱਫ ਦਾ ਜਵਾਬ

On Punjab